
ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਆਨਲਾਈਨ ਬੈਠਕ ਵਿਚ ਫੈਸਲਾ ਲਿਆ ਕਿ ਆਈਪੀਐਲ-2021 ਦੇ ਬਾਕੀ ਮੈਚ ਯੂਏਈ ਵਿਚ ਕਰਵਾਏ ਜਾਣਗੇ।
ਨਵੀਂ ਦਿੱਲੀ: ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਆਨਲਾਈਨ ਬੈਠਕ ਵਿਚ ਫੈਸਲਾ ਲਿਆ ਕਿ ਆਈਪੀਐਲ-2021 ਦੇ ਬਾਕੀ ਮੈਚ ਯੂਏਈ ਵਿਚ ਕਰਵਾਏ ਜਾਣਗੇ। ਆਨਲਾਈਨ ਬੈਠਕ ਵਿਚ ਸ਼ਾਮਲ ਸਾਰੇ ਮੈਂਬਰਾਂ ਨੇ ਸਰਬਸੰਮਤੀ ਨਾਲ ਆਈਪੀਐਲ ਨੂੰ ਫਿਰ ਤੋਂ ਸ਼ੁਰੂ ਕਰਨ ਲਈ ਸਹਿਮਤੀ ਦਿੱਤੀ।
BCCI to conduct remaining matches of IPL in UAE
ਬੈਠਕ ਤੋਂ ਬਾਅਦ ਇਹ ਜਾਣਕਾਰੀ ਬੀਸੀਸੀਆਈ ਦੇ ਉਪ ਪ੍ਰਧਾਨ ਰਾਜੀਵ ਸ਼ੁਕਲਾ ਨੇ ਸਾਂਝੀ ਕੀਤੀ। ਟੂਰਨਾਮੈਂਟ ਸਤੰਬਰ-ਅਕਤੂਬਰ ਵਿਚ ਆਯੋਜਿਤ ਹੋਵੇਗਾ। ਆਈਪੀਐਲ ਦਾ 14 ਵਾਂ ਸੀਜ਼ਨ 9 ਅਪ੍ਰੈਲ ਤੋਂ ਸ਼ੁਰੂ ਹੋਇਆ ਸੀ, ਪਰ 29 ਮੈਚ ਖੇਡਣ ਤੋਂ ਬਾਅਦ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤਾ ਗਿਆ ਸੀ। । ਫਿਲਹਾਲ ਆਈਪੀਐਲ 2021 ਦੇ 31 ਮੈਚ ਹੋਣੇ ਬਾਕੀ ਹਨ।
IPL
ਜ਼ਿਕਰਯੋਗ ਹੈ ਕਿ ਕੋਰੋਨਾ ਮਹਾਮਾਰੀ ਦੀ ਦੂਜੀ ਲਹਿਰ ਦੇ ਚਲਦਿਆਂ ਦੇਸ਼ ਵਿਚ ਪੈਦਾ ਹੋਏ ਹਲਾਤਾਂ ਦੇ ਚਲਦਿਆਂ 4 ਮਈ ਨੂੰ ਆਈਪੀਐਲ ਨੂੰ ਰੋਕ ਦਿੱਤਾ ਗਿਆ ਸੀ। ਇਸ ਦੌਰਾਨ ਕਈ ਖਿਡਾਰੀ ਵੀ ਕੋਰੋਨਾ ਪਾਜ਼ੇਟਿਵ ਪਾਏ ਗਏ ਸੀ। ਜਿਨ੍ਹਾਂ ਵਿਚ ਕੇਰੇਆਰ ਦੇ ਵਰੁਣ ਚੱਕਰਵਰਤੀ ਅਤੇ ਸੰਦੀਪ ਵਾਰੀਅਰ ਸ਼ਾਮਲ ਸਨ।