ਪੋਲੈਂਡ ਤੋਂ ਹਾਰ ਕੇ ਵੀ ਆਖ਼ਰੀ 16 ਵਿਚ ਪਹੁੰਚਿਆ ਜਾਪਾਨ
Published : Jun 29, 2018, 1:50 pm IST
Updated : Jun 29, 2018, 1:50 pm IST
SHARE ARTICLE
Match Between Japan And Poland
Match Between Japan And Poland

ਵਿਸ਼ਵ ਕੱਪ ਵਿਚ ਵੀਰਵਾਰ ਨੂੰ ਗਰੁੱਪ ਐਚ ਵਿਚ ਪੋਲੈਂਡ ਨੇ ਜਾਪਾਨ ਨੂੰ 1-0 ਨਾਲ ਹਰਾ ਦਿਤਾ.........

ਵੋਲਗੋਗ੍ਰਾਦ : ਵਿਸ਼ਵ ਕੱਪ ਵਿਚ ਵੀਰਵਾਰ ਨੂੰ ਗਰੁੱਪ ਐਚ ਵਿਚ ਪੋਲੈਂਡ ਨੇ ਜਾਪਾਨ ਨੂੰ 1-0 ਨਾਲ ਹਰਾ ਦਿਤਾ। ਇਸ ਹਾਰ ਦੇ ਬਾਵਜੂਦ ਜਾਪਾਨ ਦੀ ਟੀਮ ਆਖ਼ਰੀ 16 ਵਿਚ ਪਹੁੰਚ ਗਈ। ਗਰੁੱਪ ਵਿਚ ਕੋਲੰਬੀਆ ਦੇ 6 ਅੰਕ ਅਤੇ ਜਾਪਾਨ ਨਾਲ ਸੇਨੇਗਲ ਦੇ 4-4 ਅੰਕ ਹਨ। ਪਰ ਤਿੰਨ ਮੈਚਾਂ ਵਿਚ ਜਾਪਾਨ ਨੂੰ ਸੈਨੇਗਲ ਦੇ ਮੁਕਾਬਲੇ 2 ਯੈਲੋ ਕਾਰਡ ਘੱਟ ਮਿਲੇ। ਜਿਸ ਨਾਲ ਫ਼ੇਅਰਪਲੇ ਦੇ ਆਧਾਰ 'ਤੇ ਜਾਪਾਨ ਦੀ ਟੀਮ ਪ੍ਰੀ-ਕੁਆਰਟਰ ਫ਼ਾਈਨਲ ਵਿਚ ਪਹੁੰਚ ਗਈ।

ਪੋਲੈਂਡ ਲਈ ਜੇਨ ਬੇਡਨਾਰੇਕ ਨੇ 59ਵੇਂ ਮਿੰਟ ਵਿਚ ਰਾਫ਼ੇਲ ਕੁਰਜਾਵਾ ਦੇ ਪਾਸ 'ਤੇ ਗੋਲ ਕੀਤਾ। ਪ੍ਰੀ-ਕੁਆਰਟਰ ਫ਼ਾਈਨਲ ਵਿਚ ਜਾਪਾਨ ਦਾ ਮੁਕਾਬਲਾ ਗਰੁਪ ਜੀ ਵਿਚ ਸਿਖਰ 'ਤੇ ਰਹਿਣ ਵਾਲੀ ਟੀਮ ਨਾਲ ਹੋਵੇਗਾ। ਜਾਪਾਨ ਨੂੰ ਮਿਲਿਆ ਮੈਚ ਦਾ ਪਹਿਲਾ ਯੈਲੋ ਕਾਰਡ : ਜਾਪਾਨ ਨੇ ਮੈਚ ਵਿਚ ਪਹਿਲਾ ਬਦਲਾਅ ਕਰਦਿਆਂ 47ਵੇਂ ਮਿੰਟ ਵਿਚ ਸ਼ਿੰਜੀ ਓਕਾਜਾਕੀ ਦੀ ਜਗ੍ਹਾ ਯੂਯਾ ਓਸਾਕੋ ਨੂੰ ਮੈਦਾਨ 'ਤੇ ਭੇਜਿਆ।

ਉਸ ਤੋਂ ਬਾਅਦ 65ਵੇਂ ਮਿੰਟ ਵਿਚ ਓਸਾਮੀ ਦੀ ਜਗ੍ਹਾ ਇਨੂਈ ਨੂੰ ਅਤੇ 82ਵੇਂ ਮਿੰਟ ਵਿਚ ਯੋਸ਼ਿਨੋਰੀ ਮੁਤੋ ਦੀ ਜਗ੍ਹਾ ਹਸੇਬੇ ਨੂੰ ਮੈਦਾਨ 'ਤੇ ਉਤਾਰਿਆ। ਮੈਚ ਦਾ ਪਹਿਲਾ ਯੈਲੋ ਕਾਰਡ ਜਾਪਾਨ ਦੇ ਮਕਿਨੋ ਨੂੰ 66ਵੇਂ ਮਿੰਟ ਵਿਚ ਦਿਤਾ ਗਿਆ।  ਪੋਲੈਂਡ ਨੇ 79ਵੇਂ ਮਿੰਟ ਵਿਚ ਦੋ ਬਦਲਾਅ ਕੀਤੇ। ਉਸ ਨੇ ਪਿਓਟ੍ਰ ਜੀਲਿਨਸਕੀ ਦੀ ਜਗ੍ਹਾ ਟਿਯੋਡੋਰਿਚ ਅਤੇ ਕੁਰਜਾਵਾ ਦੀ ਜਗ੍ਹਾ ਪੇਸਕੋ ਨੂੰ ਮੈਦਾਨ 'ਤੇ ਭੇਜਿਆ।     (ਏਜੰਸੀ)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM
Advertisement