Asian Games : ਅਰਪਿੰਦਰ ਸਿੰਘ  ਨੇ ਟ੍ਰਿਪਲ ਜੰਪ `ਚ ਜਿੱਤਿਆ ਗੋਲਡ 
Published : Aug 29, 2018, 7:38 pm IST
Updated : Aug 29, 2018, 7:38 pm IST
SHARE ARTICLE
Arpinder Singh
Arpinder Singh

18ਵੀਆਂ ਏਸ਼ੀਆਈ ਖੇਡਾਂ  ਦੇ 11ਵੇਂ ਦਿਨ ਬੁੱਧਵਾਰ ਨੂੰ ਭਾਰਤ  ਦੇ ਅਰਪਿੰਦਰ ਸਿੰਘ  ਨੇ ਪੁਰਸ਼ਾਂ ਦੀ ਟ੍ਰਿਪਲ ਜੰਪ ਵਿਚ ਗੋਲਡ ਮੈਡਲ ਜਿੱਤ ਲਿਆ।

ਜਕਾਰਤਾ : 18ਵੀਆਂ ਏਸ਼ੀਆਈ ਖੇਡਾਂ  ਦੇ 11ਵੇਂ ਦਿਨ ਬੁੱਧਵਾਰ ਨੂੰ ਭਾਰਤ  ਦੇ ਅਰਪਿੰਦਰ ਸਿੰਘ  ਨੇ ਪੁਰਸ਼ਾਂ ਦੀ ਟ੍ਰਿਪਲ ਜੰਪ ਵਿਚ ਗੋਲਡ ਮੈਡਲ ਜਿੱਤ ਲਿਆ।  ਅਰਪਿੰਦਰ ਦੀ  ਟ੍ਰਿਪਲ ਜੰਪ ( 16 . 77 ਮੀਟਰ )  ਉਨ੍ਹਾਂ ਨੂੰ ਗੋਲਡ ਮੈਡਲ ਜਿਤਾਉਣ ਲਈ ਕਾਫ਼ੀ ਰਹੀ।  ਉਜਬੇਕਿਸਤਾਨ  ਦੇ ਰਸਲਾਨ ਕੁਰਬਾਨੋਵ  ( 16 . 62ਮੀਟਰ )  ਨੇ ਸਿਲਵਰ ਅਤੇ ਚੀਨ  ਦੇ ਸ਼ੁਓ ਕਾਓ  ( 16 . 56ਮੀਟਰ )  ਨੇ ਬਰਾਂਜ ਮੈਡਲ `ਤੇ ਕਬਜ਼ਾ ਕੀਤਾ।



 

ਤੁਹਾਨੂੰ ਦਸ ਦਈਏ ਕਿ ਬੁੱਧਵਾਰ ਨੂੰ ਜਕਾਰਤਾ ਵਿਚ ਅਰਪਿੰਦਰ ਨੇ ਭਾਰਤ ਲਈ ਇਸ ਏਸ਼ੀਆਈ ਖੇਡਾਂ ਦਾ 10ਵਾਂ ਗੋਲਡ ਮੈਡਲ ਜਿੱਤਿਆ ।  ਭਾਰਤ  ਦੇ ਹੀ ਦੂੱਜੇ ਖਿਡਾਰੀ ਰਾਕੇਸ਼ ਬਾਬੂ ਛੇਵੇਂ ਸਥਾਨ `ਤੇ ਰਹੇ।  ਭਾਰਤ ਨੇ ਏਸ਼ੀਆਈ ਖੇਡਾਂ  ਦੇ ਟ੍ਰਿਪਲ ਜੰਪ ਵਿਚ 48 ਸਾਲ ਬਾਅਦ ਕੋਈ ਗੋਲਡ ਮੈਡਲ ਜਿੱਤਿਆ ਹੈ।  ਇਸ ਤੋਂ ਪਹਿਲਾਂ ਮਹਿੰਦਰ ਸਿੰਘ ਨੇ 1970 ਦੀਆਂ ਏਸ਼ੀਆਈ ਖੇਡਾਂ `ਚ  ਗੋਲਡ ਮੈਡਲ ਜਿੱਤਿਆ ਸੀ। ਦਸਿਆ ਜਾ ਰਿਹਾ ਹੈ ਕਿ ਮੁਕਾਬਲੇ ਦੌਰਾਨ ਅਰਪਿੰਦਰ ਦੀ ਪਹਿਲੀ ਛਾਲ ਅਸਫਲ ਰਹੀ।  



 

ਇਸ ਦੇ ਬਾਅਦ ਉਨ੍ਹਾਂ ਨੇ ਦੂਜੀ ਛਾਲ ਵਿਚ 16 . 58 ਮੀਟਰ ਦੀ ਛਾਲ ਲਗਾ ਕੇ ਸੱਭ ਤੋਂ ਉੱਪਰ ਆਪਣੀ ਜਗ੍ਹਾ ਬਣਾ ਲਈ। ਤੀਜੀ ਛਾਲ ਉਨ੍ਹਾਂ ਨੇ 16.77 ਮੀਟਰ ਦੀ ਲਗਾਈ ਜੋ ਏਸ਼ੀਅਨ ਖੇਡਾਂ ਵਿਚ ਉਨ੍ਹਾਂ ਨੂੰ ਗੋਲਡ ਮੈਡਲ ਦਿਵਾਨ ਲਈ ਕਾਫ਼ੀ ਸੀ। ਅਰਪਿੰਦਰ ਦੀ ਚੌਥੀ ਛਾਲ 16 . 08 ਮੀਟਰ ਰਹੀ।  ਉਨ੍ਹਾਂ ਦੀ ਪੰਜਵੀਂ ਅਤੇ ਛੇਵੀਂ ਛਾਲ ਸਫਲ ਨਹੀਂ ਰਹੀ। ਦਸਿਆ ਜਾ ਰਿਹਾ ਹੈ



 

ਇਮ ਇਕ ਅਜਿਹਾ ਸਮਾਂ ਵੀ ਸੀ ਜਦੋ  ਸੁਰੇਸ਼ ਬਾਬੂ ਦੂਜੇ ਸਥਾਨ `ਤੇ ਚੱਲ ਰਹੇ ਸਨ ਪਰ ਬਾਅਦ ਵਿਚ ਉਹ ਫਿਸਲ ਗਏ ।  ਇਸ ਏਸ਼ੀਆਈ ਖੇਡਾਂ  ਦੇ ਟ੍ਰੈਕ ਐਂਡ ਫੀਲਡ ਵਿੱਚ ਇਹ ਭਾਰਤ ਦਾ ਚੌਥਾ ਗੋਲਡ ਮੈਡਲ ਹੈ।ਇਸ ਤੋਂ ਪਹਿਲਾਂ ਨੀਰਜ ਚੋਪੜਾ  ਨੇ ਭਾਲਾ ਸੁੱਟ ,  ਤਜਿੰਦਰ ਪਾਲ ਸਿੰਘ ਤੂਰ ਨੇ ਸ਼ਾਟ ਪੁਟ ਅਤੇ ਮਨਜੀਤ ਸਿੰਘ  ਨੇ 800 ਮੀਟਰ ਦੀ ਦੋੜ ਵਿਚ ਗੋਲਡ ਮੈਡਲ ਜਿੱਤਿਆ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਢੀਂਡਸਾ ਦੀ ਟਿਕਟ ਕਟਵਾਉਣ ਵਾਲੇ ਝੂੰਦਾਂ ਨੇ ‘ਮਾਨ’ ਨੂੰ ਦੱਸਿਆ ਗਰਮਖਿਆਲੀ..

29 Apr 2024 2:33 PM

Simranjit Singh Maan ਨੇ Lakha Sidhana ਤੇ Amritpal ਨੂੰ ਲੈਕੇ ਕਰਤਾ ਐਲਾਨ, Valtoha ਸਣੇ ਅਕਾਲੀਆਂ ਨੂੰ ਠੋਕਿਆ!

29 Apr 2024 2:24 PM

ਬਹੁਤ ਮਾੜਾ ਹੋਇਆ, ਅੱਧੀ ਰਾਤ ਨਹਿਰ 'ਚ ਡਿੱਗ ਗਈ ਤੇਜ਼ ਰਫ਼ਤਾਰ Car, ਛੋਟੇ ਬੱਚੇ ਵੀ ਸੀ ਮੌਜੂਦ!

29 Apr 2024 2:08 PM

ਜਿੰਨੇ ਮਰਜ਼ੀ ਗੜ੍ਹੇ ਪੈਣ ਜਾਂ ਮੀਂਹ ਆਵੇ, ਬਿਲਕੁਲ ਖਰਾਬ ਨਹੀਂ ਹੁੰਦੀ ਕਣਕ ਦੀ ਆਹ ਕਿਸਮ ਕਿਸਾਨਾਂ ਨੂੰ ਖੇਤੀ 'ਚ ਹੁੰਦੇ

29 Apr 2024 2:04 PM

Big Breaking: Raja Waring Ludhiana ਤੋਂ ਹੋ ਸਕਦੇ ਨੇ ਉਮੀਦਵਾਰ ! ਗੁਰਦਾਸਪੁਰ ਤੋਂ ਰੰਧਾਵਾ! , ਬਿੱਟੂ ਤੇ ਵੜਿੰਗ

29 Apr 2024 1:45 PM
Advertisement