ਏਸ਼ੀਆਈ ਖੇਡਾਂ 2018 ਦੇ 10ਵੇਂ ਦਿਨ ਭਾਰਤ ਨੇ ਜਿੱਤੇ ਅੱਠ ਤਮਗ਼ੇ
Published : Aug 29, 2018, 11:07 am IST
Updated : Aug 29, 2018, 11:07 am IST
SHARE ARTICLE
PV Sindhu wins silver at Asian Games 2018 women’s singles event.
PV Sindhu wins silver at Asian Games 2018 women’s singles event.

18ਵੀਆਂ ਏਸ਼ੀਆਈ ਖੇਡਾਂ ਦੇ 10ਵੇਂ ਦਿਨ   ਭਾਰਤ ਨੇ ਅੱਜ ਕੁਲ 8 ਮੈਡਲ ਜਿੱਤ ਲਏ...........

ਜਕਾਰਤਾ : 18ਵੀਆਂ ਏਸ਼ੀਆਈ ਖੇਡਾਂ ਦੇ 10ਵੇਂ ਦਿਨ   ਭਾਰਤ ਨੇ ਅੱਜ ਕੁਲ 8 ਮੈਡਲ ਜਿੱਤ ਲਏ। ਮਨਜੀਤ ਸਿੰਘ ਅਤੇ ਜਾਨਸਨ ਤੋਂ ਇਲਾਵਾ ਭਾਰਤ ਨੂੰ ਤੀਰ ਅੰਦਾਜ਼ੀ ਵਿਚ ਦੋ ਚਾਂਦੀ ਦੇ ਤਮਗ਼ੇ ਮਿਲੇ ਹਨ।  ਪਿੰਕੀ ਬਲਹਾਰਾ ਨੇ ਕੁਰਾਸ਼ ਵਿਚ ਔਰਤਾਂ ਦੀ 52 ਕਿਲੋਗ੍ਰਾਮ ਭਾਰ ਵਰਗ ਵਿਚ ਚਾਂਦੀ ਦਾ ਤਮਗ਼ਾ ਜਿੱਤਿਆ। ਭਾਰਤ ਦੀ ਹੀ ਮਾਲਾਪ੍ਰਭਾ ਜਾਧਵ ਨੇ ਕਾਂਸੇ ਦਾ ਤਮਗ਼ਾ ਜਿੱਤਿਆ। ਇਸ ਤੋਂ ਪਹਿਲਾਂ ਸਵੇਰੇ ਪੀਵੀ ਸਿੰਧੂ ਨੇ ਬੈਡਮਿੰਟਨ ਵਿਚ ਸਿਲਵਰ ਮੈਡਲ ਜਿੱਤ ਕੇ ਇਤਹਾਸ ਰਚ ਦਿਤਾ। ਪਿੰਕੀ ਬਲਹਾਰਾ ਨੇ ਕੁਰਾਸ਼ ਵਿਚ ਔਰਤਾਂ ਦੀ 52 ਕਿਲੋਗ੍ਰਾਮ ਭਾਰ ਵਰਗ ਵਿਚ ਚਾਂਦੀ ਦਾ ਤਮਗ਼ਾ ਜਿੱਤਿਆ।

ਭਾਰਤ ਦੀ ਹੀ ਮਾਲਾਪ੍ਰਭਾ ਜਾਧਵ ਨੇ ਕਾਂਸੇ ਦਾ ਤਮਗ਼ਾ ਜਿੱਤਿਆ। ਉਲੰਪਿਕ ਚਾਂਦੀ ਤਮਗ਼ਾ ਜੇਤੂ ਪੀ. ਵੀ. ਸਿੰਧੂ ਨੂੰ ਇਕ ਵਾਰ ਫਿਰ ਫ਼ਾਈਨਲ ਵਿਚ ਹਾਰ ਦਾ ਸਾਹਮਣਾ ਕਰਨਾ ਪਿਆ ਪਰ ਏਸ਼ੀਆਈ ਖੇਡਾਂ-2018 ਵਿਚ ਬੈਡਮਿੰਟਨ ਦੇ ਫ਼ਾਈਨਲ ਵਿਚ ਦੁਨੀਆਂ ਦੀ ਨੰਬਰ ਇਕ ਖਿਡਾਰਨ ਤਾਈ ਜੂ ਯਿੰਗ ਤੋਂ ਹਾਰ ਕੇ ਵੀ ਉਸ ਨੇ ਭਾਰਤ ਲਈ ਬੈਡਮਿੰਟਨ ਸਿੰਗਲ ਵਿਚ ਪਹਿਲਾ ਚਾਂਦੀ ਦਾ ਤਮਗ਼ਾ ਜਿੱਤਣ ਦਾ ਰੀਕਾਰਡ ਅਪਣੇ ਨਾਂਅ ਕਰ ਲਿਆ। ਅਜੇ ਤਕ ਏਸ਼ੀਆਈ ਖੇਡਾਂ ਵਿਚ ਸਿੰਗਲ ਫ਼ਾਈਨਲ ਵਿਚ ਕੋਈ ਭਾਰਤੀ ਨਹੀਂ ਪਹੁੰਚਿਆ ਹੈ।

ਸਿੰਧੂ ਨੂੰ 34ਵੇਂ ਮਿੰਟ ਤਕ ਚਲੇ ਮੁਕਾਬਲੇ ਵਿਚ ਚੀਨੀ ਤਾਈਪੇ ਦੀ ਖਿਡਾਰਨ ਨੇ 21-13, 21-16 ਨਾਲ ਹਰਾਇਆ। ਸਿੰਧੂ ਇਸ ਤੋਂ ਪਹਿਲਾਂ ਗੋਲਡ ਕੋਸਟ ਰਾਸ਼ਟਰਮੰਡਲ ਖੇਡਾਂ ਦੇ ਫ਼ਾਈਨਲ ਵਿਚ ਸਾਈਨਾ ਤੋਂ ਹਾਰ ਗਈ ਸੀ ਜਦਕਿ ਵਿਸ਼ਵ ਚੈਂਪੀਅਨਸ਼ਿਪ ਦੇ ਫ਼ਾਈਨਲ ਵਿਚ ਉਸ ਨੂੰ ਸਪੇਨ ਦੀ ਕੈਰੋਲਿਨਾ ਮਾਰਿਨ ਨੇ ਹਰਾਇਆ ਸੀ। ਸਿੰਧੂ ਦੀ ਤਾਈਪੇ ਦੀ ਹੱਥੋਂ ਇਹ ਲਗਾਤਾਰ ਛੇਵੀਂ ਹਾਰ ਸੀ। ਇਸੇ ਤਰ੍ਹਾਂ ਭਾਰਤੀ ਪੁਰਸ਼ ਟੇਬਲ ਟੈਨਿਸ ਟੀਮ ਨੂੰ ਏਸ਼ੀਆਈ ਖੇਡਾਂ ਦੇ ਸੈਮੀਫ਼ਾਈਨਲ ਵਿਚ ਦਖਣੀ ਕੋਰੀਆ ਤੋਂ ਹਾਰ ਕੇ ਕਾਂਸੀ ਦੇ ਤਮਗ਼ੇ ਨਾਲ ਸਬਰ ਕਰਨਾ ਪਿਆ।

Saina NehwalSaina Nehwal

ਇਸ ਤੋਂ ਪਹਿਲਾਂ ਭਾਰਤ ਨੇ ਕਲ ਕੁਆਰਟਰ-ਫ਼ਾਈਨਲ ਵਿਚ ਜਾਪਾਨ ਨੂੰ 3-1 ਨਾਲ ਹਰਾ ਕੇ ਏਸ਼ੀਆਈ ਖੇਡਾਂ ਦੇ ਇਤਿਹਾਸ ਵਿਚ ਪਹਿਲਾ ਤਮਗ਼ਾ ਪੱਕਾ ਕੀਤਾ ਸੀ। ਜੀ ਸਾਤਿਆਨ, ਅਚੰਤਾ ਸ਼ਰਤ ਕਮਲ ਅਤੇ ਏ. ਅਮਲਰਾਜ ਦੀ ਭਾਰਤੀ ਟੀਮ ਸੈਮੀਫ਼ਾਈਨਲ ਵਿਚ ਕੋਰੀਆ ਟੀਮ ਨੂੰ ਟੱਕਰ ਨਹੀਂ ਦੇ ਸਕੀ। ਫ਼ਾਈਨਲ ਵਿਚ ਕੋਰੀਆ ਦਾ ਸਾਹਮਣਾ ਸਾਬਕਾ ਚੈਂਪੀਅਨ ਚੀਨ ਨਾਲ ਹੋਵੇਗਾ।

ਭਾਰਤ ਦੇ ਉਭਰਦੇ ਹੋਏ ਖਿਡਾਰੀ ਅਤੇ ਵਿਸ਼ਵ ਰੈਂਕਿੰਗ ਵਿਚ 39ਵੇਂ ਸਥਾਨ 'ਤੇ ਕਾਬਜ਼ ਸਾਤਿਆਨ ਲੀ ਸਾਂਗਸੂ ਤੋਂ ਪਹਿਲਾ ਸੈੱਟ ਜਿੱਤਣ ਦੇ ਬਾਅਦ ਮੈਚ ਗੁਆ ਬੈਠੇ। ਭਾਰਤ ਨੇ 18ਵੇਂ ਏਸ਼ੀਆਈ ਖੇਡਾਂ ਦੀ ਪੁਰਸ਼ ਹਾਕੀ ਪ੍ਰਤੀਯੋਗਤਾ ਵਿਚ ਸ੍ਰੀਲੰਕਾ ਨੂੰ ਪੂਲ-ਏ ਦੇ ਮੁਕਾਬਲੇ ਵਿਚ 20-0 ਨਾਲ ਵੱਡੇ ਫ਼ਰਕ ਨਾਲ ਹਰਾ ਕੇ ਲਗਾਤਾਰ ਪੰਜਵੀਂ ਜਿੱਤ ਦਰਜ ਕੀਤੀ ਹੈ। 

ਸਾਤਿਆਨ ਇਹ ਮੁਕਾਬਲਾ 11-9, 9-11, 3-11, 3-11 ਨਾਲ ਹਾਰੇ। ਭਾਰਤੀ ਟੀਮ ਦੇ 0-1 ਨਾਲ ਪਛੜਨ ਦੇ ਬਾਅਦ ਤਜਰਬੇਕਾਰ ਸ਼ਰਤ 'ਤੇ ਵਾਪਸੀ ਦਾ ਦਾਰੋਮਦਾਰ ਸੀ ਪਰ ਵਿਸ਼ਵ ਰੈਂਕਿੰਗ ਵਿਚ 33ਵੇਂ ਸਥਾਨ 'ਤੇ ਕਾਬਜ਼ ਇਹ ਖਿਡਾਰੀ ਯੰਗ ਸਿਕ ਜੇਓਂਗ ਨਾਲ 9-11, 9-11, 11-16, 11-7, 8-11 ਨਾਲ ਹਾਰ ਗਿਆ। ਫ਼ਾਈਨਲ ਮੁਕਾਬਲੇ ਵਿਚ ਅਮਲਰਾਜ 22 ਸਾਲਾਂ ਕੋਰੀਆਈ ਖਿਡਾਰੀ ਵੂਜਿਨ ਜਾਂਗ ਨੇ 5-11, 7-11, 11-4, 7-11 ਨਾਲ ਹਾਰ ਗਏ। ਇਸ ਤਰ੍ਹਾਂ ਕੋਰੀਆ ਨੇ 3-0 ਨਾਲ ਮੈਚ ਅਪਣੇ ਨਾਂ ਕਰ ਲਿਆ।  (ਪੀ.ਟੀ.ਆਈ)

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement