18ਵੀਆਂ ਏਸ਼ੀਆਈ ਖੇਡਾਂ ਦਾ ਆਗ਼ਾਜ਼
Published : Aug 18, 2018, 2:35 pm IST
Updated : Aug 18, 2018, 2:35 pm IST
SHARE ARTICLE
Indian Players
Indian Players

ਇੰਡੋਨੇਸ਼ੀਆ ਵਿਚ ਸ਼ਨਿਚਰਵਾਰ ਤੋਂ ਏਸ਼ੀਆਈ ਦੇਸ਼ਾਂ ਦਾ ਖੇਡ ਮਹਾਂਕੁੰਭ ਸ਼ੁਰੂ ਹੋਣ ਵਾਲਾ ਵਾਲਾ ਹੈ

ਜਕਾਰਤਾ : ਇੰਡੋਨੇਸ਼ੀਆ ਵਿਚ ਸ਼ਨਿਚਰਵਾਰ ਤੋਂ ਏਸ਼ੀਆਈ ਦੇਸ਼ਾਂ ਦਾ ਖੇਡ ਮਹਾਂਕੁੰਭ ਸ਼ੁਰੂ ਹੋਣ ਵਾਲਾ ਵਾਲਾ ਹੈ। ਇਸ ਲਈ ਸਟੇਜ ਪੂਰੀ ਤਰ੍ਹਾਂ ਸਜ ਚੁਕਿਆ ਹੈ। ਮਹਾਂ ਮੁਕਾਬਲੇ ਦਾ ਆਗ਼ਾਜ਼ ਉਦਘਾਟਨ ਸਮਾਰੋਹ ਨਾਲ ਹੋਵੇਗਾ। ਭਾਰਤੀ ਸਮੇਂ ਅਨੁਸਾਰ ਸ਼ਾਮ ਸਾਢੇ 5 ਵਜੇ ਜਕਾਰਤਾ ਦੇ ਜੀਬੀਕੇ ਮੇਨ ਸਟੇਡੀਅਮ ਵਿਚ ਇਹ ਖੇਡ ਮਹਾਂਕੁੰਭ ਸ਼ੁਰੂ ਹੋਵੇਗਾ। ਇਸ ਟੂਰਨਾਮੈਂਟ ਵਿਚ ਹਿੱਸਾ ਲੈ ਰਹੇ 45 ਦੇਸ਼ਾਂ ਦੇ ਹਜ਼ਾਰਾਂ ਖਿਡਾਰੀ ਸ਼ਾਮਲ ਹੋਣਗੇ। ਭਾਰਤ ਤੋਂ ਇਸ ਵਾਰ 800 ਤੋਂ ਜ਼ਿਆਦਾ ਮੈਂਬਰੀ ਟੀਮ ਇਨ੍ਹਾਂ ਖੇਡਾਂ ਵਿਚ ਹਿੱਸਾ ਲੈਣ ਲਈ ਜਾ ਰਹੀ ਹੈ, ਜੋ 36 ਖੇਡਾਂ ਵਿਚ ਦੇਸ਼ ਦੀ ਨੁਮਾਇੰਦਗੀ ਕਰੇਗੀ।

ਨੇਜਾ ਸੁੱਟਣ ਵਾਲੇ ਖਿਡਾਰੀ ਨੀਰਜ ਚੋਪੜਾ ਭਾਰਤੀ ਟੀਮ ਦੇ ਝੰਡਾ ਬਰਦਾਰ ਹੋਣਗੇ। ਦੋ ਸਤੰਬਰ ਤਕ ਚੱਲਣ ਵਾਲੀਆਂ ਇਨ੍ਹਾਂ ਖੇਡਾਂ ਵਿਚ ਕੁੱਲ 45 ਦੇਸ਼ ਹਿੱਸਾ ਲੈ ਰਹੇ ਹਨ। ਇਹ ਖਿਡਾਰੀ 40 ਖੇਡਾਂ ਦੇ 465 ਮੁਕਾਬਲਿਆਂ ਵਿਚ ਤਮਗ਼ਿਆਂ ਲਈ ਭਿੜਨਗੇ। ਹਰਿਆਣਾ ਦੀ 16 ਸਾਲਾਂ ਦੀ ਸਕੂਲੀ ਵਿਦਿਆਰਥਣ ਮਨੂ ਭਾਕਰ ਨਿਸ਼ਾਨੇਬਾਜ਼ੀ ਵਿਚ ਮਾਹਰ ਹੈ ਅਤੇ ਉਸ ਨੇ ਪਿਛਲੇ ਸਾਲ ਜ਼ਬਰਦਸਤ ਪ੍ਰਦਰਸ਼ਨ ਕਰ ਕੇ ਸੁਰਖੀਆਂ ਹਾਸਲ ਕੀਤੀਆਂ ਸਨ। ਆਈਐਸਐਸਐਫ਼ ਵਿਸ਼ਵ ਕੱਪ ਵਿਚ ਸੋਨ ਤਮਗ਼ਾ ਜਿੱਤਣ ਵਾਲੀ ਮਨੂ ਸੱਭ ਤੋਂ ਨੌਜਵਾਨ ਭਾਰਤੀ ਨਿਸ਼ਾਨੇਬਾਜ਼ ਬਣੀ।

ਉਸ ਨੇ ਰਾਸ਼ਟਰ ਮੰਡਲ ਖੇਡਾਂ ਵਿਚ ਵੀ ਸੋਨ ਤਮਗ਼ਾ ਜਿੱਤਿਆ ਸੀ ਅਤੇ 10 ਮੀਟਰ ਏਅਰ ਪਿਸਟਲ ਵਿਚ ਮੁੱਖ ਦਾਅਵੇਦਾਰ ਹੈ। ਉਸ ਤੋਂ ਮੁੜ ਚੰਗੇ ਪ੍ਰਦਰਸ਼ਨ ਦੀ ਉਮੀਦ ਕੀਤੀ ਜਾ ਰਹੀ ਹੈ। ਇਸੇ ਤਰ੍ਹਾਂ ਕੁਸ਼ਤੀ ਵਿਚ ਸੁਸ਼ੀਲ ਕੁਮਾਰ ਭਾਰਤ ਦੇ ਸੱਭ ਤੋਂ ਸਫ਼ਲ ਉਲੰਪੀਅਨਾਂ ਵਿਚੋਂ ਇਕ ਹਨ, ਅਤੇ ਉਸ 'ਤੇ ਕਾਫ਼ੀ ਦਬਾਅ ਹੋਵੇਗਾ। ਦੋ ਵਾਰ ਦੇ ਉਲੰਪਿਕ ਤਮਗ਼ਾ ਜੇਤੂ ਅਪਣੀ ਪਹਿਲਾਂ ਵਾਲੀ ਕਾਰਗੁਜ਼ਾਰੀ ਦਿਖਾਉਣ ਲਈ ਬੇਤਾਬ ਹੋਣਗੇ। ਜਾਰਜੀਆ ਵਿਚ ਉਹ ਅਸਫ਼ਲ ਰਹੇ ਸਨ। ਇਸੇ ਤਰ੍ਹਾਂ ਹਰਿਆਣਾ ਇਕ ਹੋਰ ਭਲਵਾਨ ਬਜਰੰਗ ਪੂਨੀਆ 'ਤੇ ਵੀ ਨਜ਼ਰ ਰਹੇਗੀ। ਹਰਿਆਣਾ ਦੇ 24 ਸਾਲਾ ਪਹਿਲਵਾਨ ਨੇ ਇੰਚੀਓਨ ਵਿਚ ਚਾਂਦੀ ਦਾ ਤਮਗ਼ਾ ਜਿੱਤਿਆ ਸੀ।

ਸ਼ਾਨਦਾਰ ਫਾਰਮ ਵਿਚ ਚੱਲ ਰਿਹਾ ਇਹ ਭਲਵਾਨ 65 ਕਿਲੋ ਫ੍ਰੀਸਟਾਈਲ ਵਿਚ ਤਮਗ਼ੇ ਦਾ ਦਾਅਵੇਦਾਰ ਹੈ ਅਤੇ ਇਸ ਸਾਲ ਤਿੰਨ ਟੂਰਨਾਮੈਂਟ ਜਿੱਤ ਚੁਕਿਆ ਹੈ। ਗੋਲਡ ਕੋਸਟ ਰਾਸ਼ਟਰ ਮੰਡਲ ਖੇਡਾਂ ਵਿਚ ਸੋਨ ਤੋਂ ਇਲਾਵਾ ਉਨ੍ਹਾਂ ਨੇ ਜਾਰਜੀਆ ਅਤੇ ਇਸਤਾਂਬੁਲ ਵਿਚ ਦੋ ਟੂਰਨਾਮੈਂਟ ਜਿੱਤੇ। ਵਿਨੇਸ਼ ਫੋਗਾਟ ਰੀਓ ਉਲੰਪਿਕ ਵਿਚ ਪੈਰ ਦੀ ਸੱਟ ਦੀ ਸ਼ਿਕਾਰ ਹੋਈ ਸੀ, ਪਰ ਹੁਣ ਮੁੜ ਵਾਪਸੀ ਕਰ ਰਹੀ ਹੈ। ਉਸ ਨੇ ਰਾਸ਼ਟਰ ਮੰਡਲ ਖੇਡਾਂ ਵਿਚ ਸੋਨ ਤਮਗ਼ਾ ਤੇ ਮੈਡ੍ਰਿਡ ਵਿਚ ਸਪੇਨ ਗ੍ਰਾਂ ਪ੍ਰੀ ਜਿਤੀ।  ਐਥਲੈਟਿਕਸ ਵਿਚ ਅਸਾਮ ਦੀ ਹਿਮਾ ਦਾਸ ਨੇ ਆਈਏਏਐਫ ਟ੍ਰੈਕ ਤੇ ਫੀਲਡ ਮੁਕਾਬਲੇਬਾਜ਼ੀ ਵਿਚ 400 ਮੀਟਰ ਵਿਚ ਸੋਨੇ ਦਾ ਤਮਗ਼ਾ ਜਿੱਤਿਆ।

ਇਸ ਤੋਂ ਇਲਾਵਾ ਬੈਡਮਿੰਟਨ ਵਿਚ ਪੀਵੀ ਸਿੰਧੂ, ਸਾਇਨਾ ਨੇਹਵਾਲ ਅਤੇ ਕੇ ਸ਼੍ਰੀਕਾਂਤ, ਟੈਨਿਸ ਵਿਚ ਰੋਹਨ ਬੋਪੰਨਾ, ਦਿਵਿਜ ਸ਼ਰਣ ਅਤੇ ਰਾਮਨਾਥਨ 'ਤੇ ਦੇਸ਼ ਦੀ ਨਜ਼ਰ ਹੋਵੇਗੀ। ਮੁੱਕੇਬਾਜ਼ੀ ਵਿਚ ਸ਼ਿਵਾ ਥਾਪਾ ਤੇ ਸੋਨੀਆ ਲਾਠੋਰ, ਜਿਮਨਾਸਟਿਕ ਵਿਚ ਦੀਪਾ ਕਰਮਾਕਰ 'ਤੇ ਦੇਸ਼ ਵਾਸੀਆਂ ਦੀ ਨਜ਼ਰ ਹੋਵੇਗੀ। ਇਸ ਸਮਾਗਮ ਨੂੰ ਯਾਦਗਾਰ ਬਣਾਉਣ ਲਈ ਇੰਡੋਨੇਸ਼ੀਆ ਵਿਚ ਕਈ ਮਹੀਨਿਆਂ ਤੋਂ ਇਸ ਦੀ ਤਿਆਰੀ ਚੱਲ ਰਹੀ ਸੀ। ਉਦਘਾਟਨ ਸਮਾਰੋਹ ਵਿਚ ਇੰਡੋਨੇਸ਼ੀਆ ਤੋਂ ਵੱਡੇ ਗਾਇਕ ਅੰਗਗੁਨ, ਰੇਸਾ, ਇਡੋ, ਫਾਤਿਨ, ਜੀਏਸੀ, ਵਿਆ ਆਦਿ ਵੱਡੇ ਮੰਚ 'ਤੇ ਅਪਣੀ ਪੇਸ਼ਕਾਰੀ ਦੇਣਗੇ।

ਸੈਰੇਮਨੀ ਸਟੇਜ 120 ਮੀਟਰ ਲੰਬੀ, 30 ਮੀਟਰ ਚੌੜੀ ਅਤੇ 26 ਮੀਟਰ ਉਚੀ ਹੈ। ਇਸ ਸਟੇਜ ਨੂੰ ਹੱਥਾਂ ਨਾਲ ਬੰਦੁੰਗ ਅਤੇ ਜਕਾਰਤਾ ਦੇ ਕਲਾਕਾਰਾਂ ਵਲੋਂ ਬਣਾਇਆ ਗਿਆ ਹੈ। ਜਿੱਥੇ ਕਰੀਬ 4 ਹਜ਼ਾਰ ਡਾਂਸ ਕਲਾਕਾਰ ਅਪਣੀ ਪੇਸ਼ਕਾਰੀ ਦੇਣਗੇ। ਦੇਸ਼ ਦੇ ਉਚ ਪਧਰੀ ਕੋਰੀਉਗ੍ਰਾਫ਼ਰਜ਼ ਡੇਨੀ ਮਲਿਕ, ਇਕੋ ਸੁਪ੍ਰਿਯਾਂਤੋ ਨੇ ਡਾਂਸਰਾਂ ਨੂੰ ਤਿਆਰ ਕੀਤਾ ਹੈ। ਇਸ ਸਟੇਜ 'ਤੇ ਕਰੀਬ 4 ਹਜ਼ਾਰ ਕਲਾਕਾਰ ਵੱਖ-ਵੱਚ ਤਰ੍ਹਾਂ ਦੇ ਨਾਚ ਪੇਸ਼ ਕਰਨਗੇ।    (ਏਜੰਸੀ)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕੌਣ ਖੋਹੇਗਾ ਤੁਹਾਡੀਆਂ ਜ਼ਮੀਨਾਂ-ਜਾਇਦਾਦਾਂ ? ਮਰ+ਨ ਤੋਂ ਬਾਅਦ ਕਿੱਥੇ ਜਾਵੇਗੀ 55% ਦੌਲਤ ?

26 Apr 2024 11:00 AM

Anandpur Sahib News : ਪੰਜਾਬ ਦਾ ਉਹ ਪਿੰਡ ਜਿੱਥੇ 77 ਸਾਲਾਂ 'ਚ ਨਸੀਬ ਨਹੀਂ ਹੋਇਆ ਸਾਫ਼ ਪਾਣੀ

25 Apr 2024 3:59 PM

Ludhiana News : ਹੱਦ ਆ ਯਾਰ, ਪੂਜਾ ਕਰਦੇ ਵਪਾਰੀ ਦੇ ਮੂੰਹ 'ਚ ਦੂਜੀ ਵਪਾਰੀ ਨੇ ਪਾ ਦਿੱਤੀ ਰਿਵਾਲਰ!

25 Apr 2024 1:36 PM

Simranjit Maan Interview : ਕੀ ਸਿੱਖ ਕੌਮ ਨੇ ਲਾਹ ਦਿੱਤਾ ਮਾਨ ਦਾ ਉਲਾਂਭਾ?

25 Apr 2024 12:56 PM

'10 ਸਾਲ ਰੱਜ ਕੇ ਕੀਤਾ ਨਸ਼ਾ, ਘਰ ਵੀ ਕਰ ਲਿਆ ਬਰਬਾਦ, ਅੱਕ ਕੇ ਘਰਵਾਲੀ ਵੀ ਛੱਡ ਗਈ ਸਾਥ'ਪਰ ਇੱਕ ਘਟਨਾ ਨੇ ਬਦਲ ਕੇ ਰੱਖ

25 Apr 2024 12:31 PM
Advertisement