
ਜਰਮਨ ਤਾਨਾਸ਼ਾਹ ਹਿਟਲਰ ਨੂੰ ਵੀ ਬਣਾ ਦਿਤਾ ਸੀ ਆਪਣਾ ਫ਼ੈਨ
ਚੰਡੀਗੜ੍ਹ: 'ਹਾਕੀ ਦੇ ਜਾਦੂਗਰ' ਵਜੋਂ ਜਾਣੇ ਜਾਂਦੇ ਮੇਜਰ ਧਿਆਨ ਚੰਦ ਦੇ ਨਾਂ ਤੋਂ ਹਰ ਕੋਈ ਵਾਕਿਫ਼ ਹੈ। ਅੱਜ ਦੇ ਦਿਨ ਯਾਨੀ 29 ਅਗੱਸਤ 1905 ਨੂੰ ਇਸ ਮਹਾਨ ਖਿਡਾਰੀ ਦਾ ਜਨਮ ਇਲਾਹਬਾਦ ਦੇ ਇਕ ਰਾਜਪੂਤ ਘਰਾਣੇ ਵਿਚ ਹੋਇਆ ਸੀ। ਭਾਰਤ ਵਿਚ ਇਸ ਦਿਨ ਨੂੰ 'ਰਾਸ਼ਟਰੀ ਖੇਡ ਦਿਵਸ' ਵਜੋਂ ਮਨਾਇਆ ਜਾਂਦਾ ਹੈ।
Wizard Major Dhyan Chand
ਦੇਸ਼ ਇਸ ਮਹਾਨ ਖਿਡਾਰੀ ਦੀ ਦੇਣ ਨੂੰ ਕਦੇ ਨਹੀਂ ਭੁਲਾ ਸਕਦਾ ਕਿਉਂਕਿ ਇਸ ਨੇ ਦੇਸ਼ ਦੀ ਮਾਂ ਖੇਡ ਹਾਕੀ ਨੂੰ ਉੱਚ ਬੁਲੰਦੀਆਂ 'ਤੇ ਪਹੁੰਚਾਇਆ ਸੀ। ਮੇਜਰ ਤੁਹਾਨੂੰ ਦੱਸ ਦੇਈਏ ਕਿ ਧਿਆਨਚੰਦ ਬ੍ਰਿਟਿਸ਼ ਆਰਮੀ ਵਿਚ ਲਾਂਸ ਨਾਇਕ ਸਨ। ਉਨ੍ਹਾਂ ਦੇ ਵਧੀਆ ਖੇਡ ਪ੍ਰਦਰਸ਼ਨ ਨੂੰ ਵੇਖਦੇ ਹੋਏ ਬ੍ਰਿਟਿਸ਼ ਸਰਕਾਰ ਨੇ ਉਨ੍ਹਾਂ ਨੂੰ ਇਸ ਅਹੁਦੇ ਨਾਲ ਨਿਵਾਜ਼ਿਆ ਸੀ।
Wizard Major Dhyan Chand
ਇਸ ਵਿਚ ਕੋਈ ਸ਼ੱਕ ਨਹੀਂ ਕਿ ਧਿਆਨ ਚੰਦ ਵਾਕਈ ਹਾਕੀ ਦੇ ਜਾਦੂਗਰ ਸਨ। ਧਿਆਨ ਚੰਦ ਨੇ ਅਪਣੀ ਹਾਕੀ ਨਾਲ 1000 ਗੋਲ ਕੀਤੇ ਹਨ ਜੋ ਇਕ ਰਿਕਾਰਡ ਹੈ। ਇਹ ਵੀ ਕਿਹਾ ਜਾਂਦਾ ਹੈ ਕਿ ਉਨ੍ਹਾਂ ਨੇ ਦੁਨੀਆ ਵਿਚ ਸਭ ਤੋਂ ਜ਼ਿਆਦਾ ਗੋਲ ਕੀਤੇ ਹਨ।
Major Dhyan Chand
ਡਾਨ ਬਰੈਡਮੈਨ ਨੂੰ ਵੀ ਆਪਣਾ ਫੈਨ ਬਣਾ ਦਿੱਤਾ
ਧਿਆਨਚੰਦ ਨੇ ਆਪਣੀ ਕ੍ਰਿਸ਼ਮਈ ਹਾਕੀ ਨਾਲ ਜਰਮਨ ਤਾਨਾਸ਼ਾਹ ਹਿਟਲਰ ਹੀ ਨਹੀਂ ਸਗੋਂ ਮਹਾਨ ਕ੍ਰਿਕਟਰ ਡਾਨ ਬਰੈਡਮੈਨ ਨੂੰ ਵੀ ਆਪਣਾ ਫੈਨ ਬਣਾ ਦਿੱਤਾ ਸੀ। ਧਿਆਨਚੰਦ ਦਾ ਖੇਡ ਵੇਖ ਕੇ ਹਰ ਕੋਈ ਉਨ੍ਹਾਂ ਦਾ ਮੁਰੀਦ ਹੋ ਜਾਂਦਾ ਸੀ।
Hockey
ਉਨ੍ਹਾਂ ਨੇ ਆਪਣੀ ਹਾਕੀ ਨਾਲ 1000 ਗੋਲ ਕੀਤੇ ਹਨ। ਉਨ੍ਹਾਂ ਦੀ ਇਹ ਖੇਡ ਵੇਖ ਕੇ ਕ੍ਰਿਕਟ ਜਗਤ ਦੇ ਮਹਾਨ ਖਿਡਾਰੀ ਡਾਨ ਬਰੈਡਮੈਨ ਨੇ ਵੀ ਉਨ੍ਹਾਂ ਦੀ ਤਾਰੀਫ ਕਰਦੇ ਹੋਏ ਕਿਹਾ ਸੀ ਕਿ ਤੁਸੀ ਤਾਂ ਕ੍ਰਿਕਟ ਵਿਚ ਦੌੜਾਂ ਦੀ ਤਰ੍ਹਾਂ ਗੋਲ ਕਰਦੇ ਹੋ। ਇਹ ਵੀ ਕਿਹਾ ਜਾਂਦਾ ਹੈ ਕਿ ਉਨ੍ਹਾਂ ਨੇ ਦੁਨੀਆ ਵਿਚ ਸਭ ਤੋਂ ਜ਼ਿਆਦਾ ਗੋਲ ਕੀਤੇ ਹਨ।
Hockey
ਠੁਕਰਾ ਦਿੱਤਾ ਸੀ ਹਿਟਲਰ ਦਾ ਆਫਰ
ਧਿਆਨਚੰਦ ਦਾ ਖੇਡ ਅਜਿਹਾ ਸੀ ਕਿ ਕੋਈ ਵੀ ਉਸਨੂੰ ਵੇਖਦਾ ਤਾਂ ਉਸਦਾ ਦੀਵਾਨਾ ਹੋ ਜਾਂਦਾ। ਉਨ੍ਹਾਂ ਦੇ ਖੇਡ ਦਾ ਜਾਦੂ ਅਜਿਹਾ ਸੀ ਕਿ ਜਰਮਨ ਤਾਨਾਸ਼ਾਹ ਹਿਟਲਰ ਤੱਕ ਉਨ੍ਹਾਂ ਦੀ ਖੇਡ ਦੇ ਮੁਰੀਦ ਹੋ ਗਏ ਸਨ।
ਹਿਟਲਰ ਨੇ ਉਨ੍ਹਾਂ ਨੂੰ ਜਰਮਨ ਫੌਜ ਵਿਚ ਅਹੁਦਾ ਆਫਰ ਕਰਦੇ ਹੋਏ ਉਨ੍ਹਾਂ ਵਲੋਂ ਖੇਡਣ ਦਾ ਆਫਰ ਦਿੱਤਾ ਸੀ ਜਿਸਨੂੰ ਭਾਰਤ ਦੇ ਇਸ ਸਪੁੱਤਰ ਨੇ ਠੁਕਰਾ ਦਿੱਤਾ ਸੀ। ਉਨ੍ਹਾਂ ਨੇ ਹਿਟਲਰ ਨੂੰ ਕਿਹਾ, ''ਮੈਂ ਭਾਰਤ ਦਾ ਲੂਣ ਖਾਧਾ ਹੈ, ਮੈਂ ਭਾਰਤੀ ਹਾਂ ਅਤੇ ਭਾਰਤ ਲਈ ਹੀ ਖੇਡਾਂਗਾ।''
Hockey