
ਕਿਸਾਨ ਮਜ਼ਦੂਰ ਜਥੇਬੰਦੀ ਨੇ ਰੇਲ ਰੋਕੋ ਅੰਦੋਲਨ 6 ਨਵੰਬਰ ਤਕ ਵਧਾਇਆ
5 ਨਵੰਬਰ ਨੂੰ ਕੌਮੀ ਬੰਦ ਕਰਾਂਗੇ ਪੂਰੇ ਜ਼ੋਰ ਨਾਲ
ਅੰਮ੍ਰਿਤਸਰ, 28 ਅਕਤੂਬਰ (ਸੁਖਵਿੰਦਰਜੀਤ ਸਿੰਘ ਬਹੋੜੂ) : ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਵਿਚ ਰੇਲ ਰੋਕੋ ਅੰਦੋਲਨ 35ਵੇਂ ਦਿਨ ਵਿਚ ਅਤੇ ਰਿਲਾਇੰਸ ਦੇ ਸ਼ਾਪਿੰਗ ਮਾਲ ਕਪੂਰਥਲਾ ਤੇ ਬਠਿੰਡਾ-ਅੰਮ੍ਰਿਤਸਰ ਹਾਈਵੇਅ ਸੇਰੋਂ ਟੋਲ ਪਲਾਜ਼ਾ ਆਦਿ ਥਾਵਾਂ ਉਤੇ ਧਰਨੇ 19ਵੇਂ ਦਿਨ ਵਿਚ ਦਾਖ਼ਲ ਹੋ ਗਏ। ਰੇਲ ਰੋਕੋ ਅੰਦੋਲਨ 6 ਨਵੰਬਰ ਤਕ ਵਧਾ ਦਿਤਾ ਗਿਆ ਅਤੇ 5 ਨਵੰਬਰ ਦੇ ਕੌਮੀ ਬੰਦ ਨੂੰ ਪੂਰੀ ਤਰ੍ਹਾਂ ਸਫ਼ਲ ਕਰਨ ਲਈ ਵਿਉਂਤਬੰਦੀ ਕੀਤੀ ਗਈ ਹੈ ਅਤੇ ਪੰਜਾਬ ਵਿਚ ਅਨੇਕਾਂ ਥਾਵਾਂ ਉਤੇ ਕਰਾਂਗੇ ਜਾਮ ਕਰਾਂਗੇ।
ਵੱਖ-ਵੱਖ ਥਾਈ ਅੰਦੋਲਨਕਾਰੀਆਂ ਦੇ ਇਕੱਠਾਂ ਨੂੰ ਸੰਬੋਧਨ ਕਰਦਿਆਂ ਹੋਇਆਂ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂ, ਜਨ: ਸਕੱਤਰ ਸਰਵਣ ਸਿੰਘ ਪੰਧੇਰ, ਸਵਿੰਦਰ ਸਿੰਘ ਚੁਤਾਲਾ, ਸੁਖਵਿੰਦਰ ਸਿੰਘ ਸਭਰਾ, ਗੁਰਬਚਨ ਸਿੰਘ ਚੱਬਾ, ਤਰਸੇਮ ਸਿੰਘ ਕਪੂਰਥਲਾ ਆਦਿ ਨੇ ਕਿਹਾ ਕਿ ਕੈਪਟਨ ਸਰਕਾਰ ਦੀ ਮੀਟਿੰਗ ਵਿਚ ਨਾ ਜਾਣ ਦਾ ਫ਼ੈਸਲਾ ਕੀਤਾ ਤੇ ਕਿਹਾ ਕਿ ਮੁੱਖ ਮੰਤਰੀ ਖੁਦ ਮੀਟਿੰਗ ਸੱਦਣ ਜਿਸ ਵਿਚ ਸਰਕਾਰ ਦੇ ਏਜੰਡੇ ਤੋਂ ਇਲਾਵਾ ਸੈਕਸ਼ਨ 11 ਤਹਿਤ ਪਾਸ ਕੀਤੇ ਅਸੈਂਬਲੀ ਮਤੇ, ਕਿਸਾਨਾਂ ਵਿਰੁਧ ਹਾਈ ਕੋਰਟ ਜਾਣਾ ਤੇ ਜਥੇਬੰਦੀ ਨਾਲ ਮੰਨੀਆਂ ਮੰਗਾਂ ਬਾਰੇ, ਮੋਦੀ ਦੀ ਸਰਕਾਰ ਕਿਸਾਨਾਂ ਨੂੰ ਬਦਨਾਮ ਕਰਨ ਲਈ ਹਰ ਹੀਲਾ ਵਰਤ ਰਹੀ ਹੈ, ਪੰਜਾਬ ਦੇ ਵਪਾਰੀਆਂ ਨੂੰ ਤਬਾਹ ਕਰਨਾ ਚਾਹੁੰਦੀ ਹੈ। ਪੰਜਾਬ ਸਰਕਾਰ ਵੀ ਘੱਟ ਨਹੀਂ ਹੈ, ਉਹ ਵੀ ਕਿਸਾਨਾਂ ਵਿਚ ਫੁੱਟ ਪਾਉਣ ਦਾ ਕੰਮ ਕਰਦੀ ਹੈ। ਜਦ ਤਕ ਇਹ ਖੇਤੀ ਬਿੱਲ ਰੱਦ ਨਹੀਂ ਹੋਣਗੇ, ਇਹ ਸੰਘਰਸ਼ ਇਵੇਂ ਹੀ ਲਗਾਤਾਰ ਜਾਰੀ ਰਹੇਗਾ। ਖੇਤੀ ਤੋਂ ਬਿਨਾਂ ਪੰਜਾਬ ਦੇ ਕਿਸਾਨ ਕੁੱਝ ਨਹੀਂ ਹਨ, ਖੇਤੀ ਹੀ ਸਾਡੀ ਪਹਿਚਾਣ ਹੈ। ਸਰਕਾਰ ਨੂੰ ਇਹ ਬਿੱਲ ਖਤਮ ਕਰਨੇ ਹੀ ਪੈਣਗੇ। ਇਸ ਮੌਕੇ ਰਣਜੀਤ ਸਿੰਘ ਕਲੇਰਬਾਲਾ, ਸੁਖਦੇਵ ਸਿੰਘ ਚਾਟੀਵਿੰਡ, ਬਲਦੇਵ ਸਿੰਘ, ਹਰਬਿੰਦਰ ਸਿੰਘ ਭਲਾਈਪੁਰ, ਗੁਰਭੇਜ ਸਿੰਘ ਸੂਰੋਪੱਡਾ,ਹਰਭਜਨ ਸਿੰਘ ਵੈਰੋਨੰਗਲ, ਜੋਬਨਰੂਪ ਸਿੰਘ ਜਲਾਲਉਸਮਾਂ, ਰਛਪਾਲ ਸਿੰਘ ਪੱਠੂਚੱਕ, ਗੁਰਬਿੰਦਰ ਸਿੰਘ ਉਦੋਕੇ, ਗੁਰਦੀਪ ਸਿੰਘ ਰਾਮਦੀਵਾਲੀ, ਬਲਕਾਰ ਸਿੰਘ ਮਹਿਸਮਪੁਰ, ਬਲਵਿੰਦਰ ਸਿੰਘ ਕਲੇਰਬਾਲਾ, ਜਗੀਰ ਸਿੰਘ ਬੁੱਟਰ, ਬਲਦੇਵ ਸਿੰਘ ਸੈਦੋਲੇਹਲ, ਲਖਵਿੰਦਰ ਸਿੰਘ ਮਹਿਤਾ ਚੌਂਕ ਆਦਿ ਆਗੂਆਂ ਨੇ ਵੀ ਸੰਬੋਧਨ ਕੀਤਾ।
ਕੈਪਸ਼ਨ—ਏ ਐਸ ਆਰ ਬਹੋੜੂ— 28— 1— ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਰੇਲਵੇ ਫਾਟਕ ਤੇ ਧਰਨਾ ਦਿੰਦੇ ਹੋਏ।
imageਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਰੇਲਵੇ ਫਾਟਕ ਤੇ ਧਰਨਾ ਦਿੰਦੇ ਹੋਏ।