
Champions Trophy: ਕਿਹਾ ਕਿ ਖੇਡਾਂ ਵਿੱਚ ਰਾਜਨੀਤੀ ਚੰਗੀ ਚੀਜ਼ ਨਹੀਂ ਹੈ।
New Delhi:— ਭਾਰਤ ਸਰਕਾਰ ਦਾ ਸਟੈਂਡ ਸਪੱਸ਼ਟ ਹੈ ਕਿ ਉਹ ਆਪਣੀ ਕ੍ਰਿਕਟ ਟੀਮ ਪਾਕਿਸਤਾਨ ਨਹੀਂ ਭੇਜੇਗੀ। ਚੈਂਪੀਅਨਸ ਟਰਾਫੀ 'ਤੇ BCCI ਅਤੇ PCB ਦੇ ਆਹਮੋ-ਸਾਹਮਣੇ ਆਉਣ ਨਾਲ ਮਾਹੌਲ ਗਰਮ ਹੋ ਰਿਹਾ ਹੈ। ਇਹੀ ਕਾਰਨ ਹੈ ਕਿ ਹੁਣ ਤੱਕ ਚੈਂਪੀਅਨਸ ਟਰਾਫੀ ਦਾ ਸ਼ਡਿਊਲ ਸਾਹਮਣੇ ਨਹੀਂ ਆਇਆ ਹੈ। ਇਸ ਦੌਰਾਨ ਰਾਸ਼ਟਰੀ ਜਨਤਾ ਦਲ ਦੇ ਨੇਤਾ ਤੇਜਸਵੀ ਯਾਦਵ ਨੇ ਭਾਰਤ ਸਰਕਾਰ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਹੈ ਕਿ ਟੀਮ ਇੰਡੀਆ ਨੂੰ ਪਾਕਿਸਤਾਨ ਭੇਜਣ 'ਚ ਕੀ ਦਿੱਕਤ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਰਾਜਨੀਤੀ ਨੂੰ ਖੇਡਾਂ ਤੋਂ ਦੂਰ ਰੱਖਣਾ ਚਾਹੀਦਾ ਹੈ।
ਤੇਜ਼ਸਵੀ ਯਾਦਵ ਨੇ ਕਿਹਾ, "ਰਾਜਨੀਤੀ ਨੂੰ ਖੇਡਾਂ ਵਿੱਚ ਜੋੜਨਾ ਚੰਗੀ ਗੱਲ ਨਹੀਂ ਹੈ। ਕੀ ਓਲੰਪਿਕਸ ਵਿੱਚ ਹਰ ਕੋਈ ਹਿੱਸਾ ਨਹੀਂ ਲੈਂਦਾ? ਫਿਰ ਭਾਰਤੀ ਟੀਮ ਪਾਕਿਸਤਾਨ ਨੂੰ ਕਿਉਂ ਨਹੀਂ ਜਾ ਸਕਦੀ? ਅਹ ਪ੍ਰਧਾਨ ਮੰਤਰੀ ਮੋਦੀ ਉੱਥੇ ਵਿਰਆਨੀ ਖਾਣ ਜਾਣ ਤਾਂ ਉਥੇ ਜਾਣਾ ਠੀਕ ਹੈ, ਪਰ ਭਾਰਤੀ ਕ੍ਰਿਕਟ ਟੀਮ ਦਾ ਉੱਥੇ ਜਾਣਾ ਚੰਗਾ ਕਿਉਂ ਨਹੀਂ ਹੈ? ਤੇਜਸਵੀ ਯਾਦਵ ਜਿਸ ਵਿਰਆਨੀ ਦਾ ਜ਼ਿਕਰ ਕਰ ਰਹੇ ਹਨ, ਉਹ ਮਾਮਲਾ ਸਾਲ 2015 ਦਾ ਹੈ ਜਦੋਂ ਪੀਐਮ ਪਾਕਿਸਤਾਨ ਦੌਰੇ ਉੱਤੇ ਗਏ ਸਨ।
ਸਾਲ 2008 ਵਿੱਚ ਮੁੰਬਈ ਆਤੰਕੀ ਹਮਲਿਆਂ ਤੋਂ ਬਾਅਦ ਤੋਂ ਹੀ ਭਾਰਤੀ ਟੀਮ ਨੇ ਕ੍ਰਿਕਟ ਖੇਡਣ ਲਈ ਪਾਕਿਸਤਾਨ ਦਾ ਦੌਰਾ ਨਹੀਂ ਕੀਤਾ ਹੈ, ਉੱਥੇ ਹੀ ਦੋਵੇਂ ਦੇਸ਼ਾਂ ਦੇ ਵਿੱਚ 2012-2013 ਤੋਂ ਬਾਅਦ ਤੋਂ ਕੋਈ ਦੁਵੱਲੀ ਸੀਰੀਜ਼ ਨਹੀਂ ਖੇਡੀ ਗਈ ਹੈ। ਉਸ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਕੇਵਲ ਆਈਸੀਸੀ ਟੂਰਨਾਮੈਂਟ ਅਤੇ ਏਸ਼ੀਆ ਕੱਪ ਵਿੱਚ ਆਹਮੋ-ਸਾਹਮਣੇ ਆਏ ਹਨ। ਦੱਸ ਦੇਈਏ ਕਿ ਬੀਸੀਸੀਆਈ ਦੇ ਮੀਤ ਪ੍ਰਧਾਨ ਅਤੇ ਦਿੱਗਜ ਨੇਤਾ ਰਾਜੀਵ ਸ਼ੁਕਲਾ ਨੇ ਸਪੱਸ਼ਟ ਕੀਤਾ ਸੀ ਕਿ ਭਾਰਟੀ ਕ੍ਰਿਕਟ ਕੰਟਰੋਲ ਬੋਰਡ ਭਾਰਤ ਦੇ ਵਿਦੇਸ਼ੀ ਦੌਰਿਆਂ ਦੇ ਲਈ ਪੂਰੀ ਤਰ੍ਹਾਂ ਭਾਰਤ ਸਰਕਾਰ ਦੇ ਫ਼ੈਸਲੇ ਨੂੰ ਪਹਿਲ ਦੇਣਗੇ।
ਚੈਂਪੀਅਨਜ਼ ਟਰਾਫੀ ਕਿੱਥੇ ਹੋਵੇਗੀ, ਕਦੋਂ ਸ਼ੁਰੂ ਹੋਵੇਗੀ ਅਤੇ ਇਸ ਲਈ ਹਾਈਬ੍ਰਿਡ ਮਾਡਲ ਅਪਣਾਇਆ ਜਾਵੇਗਾ ਜਾਂ ਨਹੀਂ? ਆਈਸੀਸੀ ਨੇ ਇਨ੍ਹਾਂ ਮੁੱਦਿਆਂ 'ਤੇ ਚਰਚਾ ਕਰਨ ਲਈ 29 ਨਵੰਬਰ ਨੂੰ ਬੋਰਡ ਦੀ ਮੀਟਿੰਗ ਬੁਲਾਈ ਹੈ। ਸੰਭਵ ਹੈ ਕਿ ਚੈਂਪੀਅਨਸ ਟਰਾਫੀ ਦਾ ਸ਼ਡਿਊਲ ਵੀ ਜਲਦੀ ਹੀ ਤੈਅ ਹੋ ਸਕਦਾ ਹੈ।