Year Ender 2023 : ਏਸ਼ੀਆਈ ਖੇਡਾਂ ਵਿੱਚ ਭਾਰਤ ਨੇ ਰਚਿਆ ਇਤਿਹਾਸ, ਵਿਸ਼ਵ ਕੱਪ ਨੇ ਰਵਾਇਆ, ਖੇਡ ਦਾ ਸਫ਼ਰ ਰਿਹਾ ਭਾਵੁਕ

By : GAGANDEEP

Published : Dec 29, 2023, 12:52 pm IST
Updated : Dec 29, 2023, 1:03 pm IST
SHARE ARTICLE
Year Ender 2023 ,Year Ender 2023 Sports from Asian Games to ICC Cricket ODI World Cup
Year Ender 2023 ,Year Ender 2023 Sports from Asian Games to ICC Cricket ODI World Cup

Year Ender 2023: ਇਸ ਵਾਰ ਏਸ਼ਿਆਈ ਖੇਡਾਂ ਵਿਚ ਭਾਰਤ ਨੇ 107 ਤਗ਼ਮੇ ਜਿੱਤੇ ਹਨ ਜੋ ਕਿ ਇੱਕ ਇਤਿਹਾਸਕ ਰਿਕਾਰਡ ਬਣ ਗਿਆ ਹੈ।

Year Ender 2023 ,Year Ender 2023 Sports from Asian Games to ICC Cricket ODI World Cup: ਸਾਲ 2023 ਭਾਰਤ ਲਈ ਕਈ ਤਰ੍ਹਾਂ ਨਾਲ ਖਾਸ ਰਿਹਾ ਹੈ। ਇਸ ਦੇ ਨਾਲ ਹੀ, ਇਹ ਸਾਲ ਭਾਰਤੀ ਖੇਡ ਜਗਤ ਲਈ ਵੀ ਸ਼ਾਨਦਾਰ ਰਿਹਾ ਹੈ ਤੇ ਹੁਣ ਇਹ ਸਾਲ ਆਪਣੇ ਆਖਰੀ ਦਿਨਾਂ ਵਿਚ ਹੈ, ਅਸੀਂ ਤੁਹਾਡੇ ਲਈ ਇਸ ਸਾਲ ਭਾਰਤੀ ਖੇਡ ਜਗਤ ਵਿੱਚ ਕੀ ਖਾਸ ਵਾਪਰਿਆ, ਇਸ ਬਾਰੇ ਪੂਰੀ ਜਾਣਕਾਰੀ ਲੈ ਕੇ ਆਏ ਹਾਂ ਤਾਂ ਆਓ ਤੁਹਾਨੂੰ ਦੱਸਦੇ ਹਾਂ ਕਿ ਕਿਵੇਂ ਸਾਲ 2023 ਭਾਰਤੀ ਖੇਡ ਜਗਤ ਲਈ ਖਾਸ ਰਿਹਾ।

ਇਹ ਵੀ ਪੜ੍ਹੋ: Neena Singh: ਬਿਹਾਰ ਦੀ ਨੀਨਾ ਸਿੰਘ ਬਣੀ CISE ਦੀ ਪਹਿਲੀ ਮਹਿਲਾ ਮੁਖੀ

ਏਸ਼ਿਆਈ ਖੇਡਾਂ ਵਿਚ ਭਾਰਤ ਨੇ ਬਣਾਇਆ ਰਿਕਾਰਡ
ਖੇਡ ਜਗਤ ਲਈ ਸਾਲ 2023 ਦੀ ਸ਼ੁਰੂਆਤ ਏਸ਼ਿਆਈ ਖੇਡਾਂ ਨਾਲ ਹੋਈ ਹੈ। ਜਿੱਥੇ ਸਾਰੇ ਖਿਡਾਰੀਆਂ ਨੇ ਆਪਣਾ ਵਧੀਆ ਪ੍ਰਦਰਸ਼ਨ ਦਿੱਤਾ। ਇਸ ਸਾਲ 23 ਸਤੰਬਰ ਤੋਂ 8 ਅਕਤੂਬਰ ਤੱਕ ਚੀਨ ਦੇ ਹਾਂਗਜ਼ੂ ਵਿੱਚ ਹੋਈਆਂ 19ਵੀਆਂ ਏਸ਼ੀਆਈ ਖੇਡਾਂ ਭਾਰਤ ਲਈ ਮਾਣ ਦਾ ਪਲ ਲੈ ਕੇ ਆਈਆਂ। ਜਿਥੇ ਕਈ ਭਾਰਤੀ ਖਿਡਾਰੀਆਂ ਨੇ ਆਪਣੇ ਪ੍ਰਦਰਸ਼ਨ ਨਾਲ ਇਤਿਹਾਸ ਰਚਿਆ। ਇਸ ਵਾਰ ਏਸ਼ਿਆਈ ਖੇਡਾਂ ਵਿਚ ਭਾਰਤ ਨੇ 107 ਤਗ਼ਮੇ ਜਿੱਤੇ ਹਨ ਜੋ ਕਿ ਇੱਕ ਇਤਿਹਾਸਕ ਰਿਕਾਰਡ ਬਣ ਗਿਆ ਹੈ।

ਇਹ ਵੀ ਪੜ੍ਹੋ: Amritsar Airport Gold News: ਅੰਮ੍ਰਿਤਸਰ ਕੌਮਾਂਤਰੀ ਹਵਾਈ ਅੱਡੇ ’ਤੇ 67.60 ਲੱਖ ਦਾ ਸੋਨਾ ਬਰਾਮਦ  

19ਵੀਆਂ ਏਸ਼ਿਆਈ ਖੇਡਾਂ ਵਿਚ ਭਾਰਤ ਤੋਂ ਕੁੱਲ 655 ਐਥਲੀਟਾਂ ਨੇ ਭਾਗ ਲਿਆ। ਜਿੱਥੇ ਸਾਰੇ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਭਾਰਤ ਲਈ 107 ਮੈਡਲ ਜਿੱਤੇ। ਦੱਸ ਦੇਈਏ ਕਿ ਇਸ ਵਾਰ ਭਾਰਤ ਨੇ ਏਸ਼ੀਅਨ ਖੇਡਾਂ ਲਈ ਪੁਰਸ਼ ਅਤੇ ਮਹਿਲਾ ਕ੍ਰਿਕਟ ਟੀਮ ਵੀ ਭੇਜੀ ਸੀ ਅਤੇ ਦੋਵਾਂ ਟੀਮਾਂ ਨੇ ਫਾਈਨਲ ਜਿੱਤ ਕੇ ਭਾਰਤ ਲਈ ਸੋਨ ਤਮਗਾ ਜਿੱਤਿਆ ਸੀ। ਭਾਰਤ ਨੇ ਤੀਰਅੰਦਾਜ਼ੀ ਵਿੱਚ ਵੀ ਸ਼ਾਨਦਾਰ ਪ੍ਰਦਰਸ਼ਨ ਕੀਤਾ।

ਵਿਸ਼ਵ ਕੱਪ 2023 ਫਾਈਨਲ: ਵਿਸ਼ਵ ਕੱਪ ਵਿੱਚ ਨਿਰਾਸ਼ਾ
ਸਾਲ 2023 ਜਿੱਥੇ ਏਸ਼ੀਆਈ ਖੇਡਾਂ ਲਈ ਭਾਰਤ ਲਈ ਸ਼ਾਨਦਾਰ ਸਾਬਤ ਹੋਇਆ, ਉੱਥੇ ਹੀ ਵਿਸ਼ਵ ਕੱਪ 2023 ਵਿੱਚ ਭਾਰਤ ਨੂੰ ਨਿਰਾਸ਼ਾ ਹੱਥ ਲੱਗੀ। ਇਹ ਸਾਲ ਕਿਸੇ ਵੀ ਕ੍ਰਿਕਟ ਪ੍ਰੇਮੀ ਲਈ ਇੱਕ ਨਾ ਭੁੱਲਣ ਵਾਲਾ ਸਾਲ ਬਣ ਗਿਆ ਜਿੱਥੇ ਭਾਰਤੀ ਟੀਮ ਨੂੰ ਫਾਈਨਲ ਵਿਚ ਆਸਟ੍ਰੇਲੀਆ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ।

 ਦੱਸ ਦੇਈਏ ਕਿ ਭਾਰਤ ਨੇ ਇਸ ਸਾਲ ਵਿਸ਼ਵ ਕੱਪ 2023 ਦੀ ਮੇਜ਼ਬਾਨੀ ਕੀਤੀ ਸੀ ਅਤੇ ਪਾਕਿਸਤਾਨ ਸਮੇਤ ਦੁਨੀਆ ਭਰ ਦੇ ਖਿਡਾਰੀ ਇਸ ਵਿੱਚ ਹਿੱਸਾ ਲੈਣ ਲਈ ਆਏ ਸਨ। ਵਿਸ਼ਵ ਕੱਪ ਸ਼ੁਰੂ ਹੋਣ 'ਤੇ ਰੋਹਿਤ ਸ਼ਰਮਾ ਦੀ ਅਗਵਾਈ 'ਚ ਭਾਰਤੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਸਾਰੀਆਂ ਟੀਮਾਂ ਨੂੰ ਪਿੱਛੇ ਛੱਡ ਦਿੱਤਾ ਅਤੇ ਬਿਹਤਰੀਨ ਰੈਂਕਿੰਗ ਦੇ ਨਾਲ ਫਾਈਨਲ 'ਚ ਆਪਣੀ ਜਗ੍ਹਾ ਬਣਾਈ। ਫਾਈਨਲ 'ਚ ਭਾਰਤ ਦਾ ਸਾਹਮਣਾ ਆਸਟਰੇਲੀਆ ਨਾਲ ਹੋਇਆ, ਜਿਸ ਨੂੰ ਭਾਰਤੀ ਟੀਮ ਨੇ ਪਹਿਲਾਂ ਵੀ ਇਕ ਵਾਰ ਹਰਾਇਆ ਸੀ।

19 ਨਵੰਬਰ 2023 ਇਕ ਅਜਿਹੀ ਤਾਰੀਖ ਹੈ ਜਿਸ ਨੂੰ ਸ਼ਾਇਦ ਹੀ ਕੋਈ ਭਾਰਤੀ ਭੁੱਲ ਸਕੇਗਾ। ਇਸ ਦਿਨ, ਵਿਸ਼ਵ ਕੱਪ 2023 ਦਾ ਫਾਈਨਲ ਹੋਇਆ ਜਿਸ ਵਿਚ ਭਾਰਤ ਅਤੇ ਆਸਟਰੇਲੀਆ ਵਿਚਾਲੇ ਮੁਕਾਬਲਾ ਹੋਇਆ। ਸਾਰਿਆਂ ਨੂੰ ਆਸ ਸੀ ਕਿ ਭਾਰਤੀ ਟੀਮ ਇਸ ਵਾਰ ਵਿਸ਼ਵ ਕੱਪ ਜਿੱਤ ਕੇ ਆਸਟ੍ਰੇਲੀਆ ਤੋਂ 2003 ਦਾ ਬਦਲਾ ਲੈ ਲਵੇਗੀ ਪਰ ਜਦੋਂ ਦੋਵੇਂ ਟੀਮਾਂ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿਚ ਆਹਮੋ-ਸਾਹਮਣੇ ਹੋਈਆਂ ਤਾਂ ਨਤੀਜਾ ਸਾਰੇ ਭਾਰਤੀਆਂ ਦੀਆਂ ਅੱਖਾਂ ਵਿੱਚ ਹੰਝੂ ਲੈ ਆਇਆ।

ਆਸਟਰੇਲੀਆ ਨੇ ਭਾਰਤ ਨੂੰ ਹਰਾ ਕੇ ਇਹ ਮੈਚ 6 ਵਿਕਟਾਂ ਨਾਲ ਜਿੱਤ ਕੇ ਪੰਜਵੀਂ ਵਾਰ ਵਿਸ਼ਵ ਕੱਪ ਟਰਾਫੀ ਆਪਣੇ ਨਾਂ ਕੀਤੀ। ਇਸ ਦਿਨ ਹਰ ਭਾਰਤੀ ਖਿਡਾਰੀ ਦੀਆਂ ਅੱਖਾਂ 'ਚ ਹੰਝੂ ਸਨ ਕਿਉਂਕਿ ਸ਼ਾਇਦ ਉਹ ਭਾਰਤ ਦੇ ਲੋਕਾਂ ਦੀਆਂ ਉਮੀਦਾਂ 'ਤੇ ਖਰਾ ਨਹੀਂ ਉਤਰ ਸਕੇ।

ਰੋਹਿਤ ਸ਼ਰਮਾ ਤੇ ਵਿਰਾਟ ਕੋਹਲੀ ਰੋ ਪਏ
ਜਦੋਂ ਮੈਚ ਭਾਰਤ ਦੇ ਹੱਥੋਂ ਨਿਕਲ ਗਿਆ ਅਤੇ ਆਸਟ੍ਰੇਲੀਆ ਨੇ ਵਿਸ਼ਵ ਕੱਪ ਦੀ ਟਰਾਫੀ ਜਿੱਤੀ ਤਾਂ ਭਾਰਤੀ ਕਪਤਾਨ ਰੋਹਿਤ ਸ਼ਰਮਾ ਅਤੇ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਦੀਆਂ ਅੱਖਾਂ ਤੇ ਪ੍ਰਸ਼ੰਸਕਾਂ ਦੀਆਂ ਅੱਖਾਂ 'ਚ ਹੰਝੂ ਆ ਗਏ। ਉਨ੍ਹਾਂ ਦੇ ਰੋਣ ਦੀਆਂ ਵੀਡੀਓਜ਼ ਅਤੇ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋਈਆਂ। ਟੀਮ ਦੇ ਹੋਰ ਖਿਡਾਰੀ ਵੀ ਆਪਣੇ ਹੰਝੂਆਂ 'ਤੇ ਕਾਬੂ ਨਹੀਂ ਰੱਖ ਸਕੇ। ਉਸ ਦਿਨ ਸਟੇਡੀਅਮ ਵਿੱਚ ਹਰ ਕੋਈ ਰੋ ਰਿਹਾ ਸੀ। ਕੋਈ ਵੀ ਭਾਰਤੀ ਇਸ ਪਲ ਨੂੰ ਕਦੇ ਨਹੀਂ ਭੁੱਲੇਗਾ।

ਵਿਰਾਟ ਕੋਹਲੀ ਨੇ 50 ਸੈਂਕੜੇ ਕੀਤੇ ਪੂਰੇ
ਵਿਰਾਟ ਕੋਹਲੀ ਨੇ 49 ਸੈਂਕੜੇ ਲਗਾਉਣ ਵਾਲੇ ਸਚਿਨ ਤੇਂਦੁਲਕਰ ਦਾ ਰਿਕਾਰਡ ਤੋੜ ਦਿੱਤਾ। ਕੋਹਲੀ ਨੇ 279ਵੀਂ ਪਾਰੀ 'ਚ ਆਪਣੇ 50 ਵਨਡੇ ਸੈਂਕੜੇ ਪੂਰੇ ਕਰ ਲਏ ਹਨ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

(For more news apart from Year Ender 2023 ,Year Ender 2023 Sports from Asian Games to ICC Cricket ODI World Cup  , stay tuned to Rozana Spokesman)

Tags: spokesmantv

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Nepal, Bangladesh, Sri Lanka ਚ ਤਖ਼ਤਾ ਪਲਟ ਤੋਂ ਬਾਅਦ ਅਗਲਾ ਨੰਬਰ ਕਿਸ ਦਾ? Nepal Gen-Z protests | Corruption

17 Sep 2025 3:21 PM

Kapurthala migrant grabs sikh beard : Parvasi ਦਾ Sardar ਨਾਲ ਪੈ ਗਿਆ ਪੰਗਾ | Sikh Fight With migrant

17 Sep 2025 3:21 PM

Advocate Sunil Mallan Statement on Leaders and Migrants: ਲੀਡਰਾਂ ਨੇ ਸਾਰੇ ਪ੍ਰਵਾਸੀਆਂ ਦੀਆਂ ਬਣਵਾਈਆਂ ਵੋਟਾਂ

15 Sep 2025 3:01 PM

Sukhjinder Randhawa Interview On Rahul Gandhi Punjab'S Visit In Dera Baba nanak Gurdaspur|News Live

15 Sep 2025 3:00 PM

"100 ਰੁਪਏ ਲੁੱਟ ਕੇ 2 ਰੁਪਏ ਦੇ ਕੇ ਆਖੇ ਮੈਂ ਵੱਡਾ ਦਾਨੀ, Sukhbir Badal ਨੂੰ ਸਿੱਧੇ ਹੋਏ Gurdeep Brar | SGPC

13 Sep 2025 1:07 PM
Advertisement