ICC Player Of The Year : ਅਰਸ਼ਦੀਪ ਸਿੰਘ ਆਈ.ਸੀ.ਸੀ. ‘ਸਾਲ ਦੇ ਟੀ-20 ਕ੍ਰਿਕਟਰ’ ਦੀ ਦੌੜ ’ਚ ਸ਼ਾਮਲ

By : BALJINDERK

Published : Dec 29, 2024, 8:27 pm IST
Updated : Dec 29, 2024, 8:27 pm IST
SHARE ARTICLE
ਭਾਰਤੀ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ
ਭਾਰਤੀ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ

ICC Player Of The Year : ਬਾਬਰ ਆਜ਼ਮ, ਟਰੈਵਿਸ ਹੈਡ ਅਤੇ ਸ਼ਿਕੰਦਰ ਰਜ਼ਾ ਨਾਲ ਹੋਵੇਗਾ ਮੁਕਾਬਲਾ

ICC Player Of The Year : ਭਾਰਤੀ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਨੂੰ ਇਸ ਸੀਜ਼ਨ ’ਚ ਸਾਂਝੇ ਤੌਰ ’ਤੇ ਸੱਭ ਤੋਂ ਵੱਧ ਵਿਕਟਾਂ ਲੈਣ ਵਾਲੇ ਗੇਂਦਬਾਜ਼ ਬਣਨ ਅਤੇ ਭਾਰਤ ਦੀ ਟੀ-20 ਵਿਸ਼ਵ ਕੱਪ ਜਿੱਤ ’ਚ ਅਹਿਮ ਭੂਮਿਕਾ ਨਿਭਾਉਣ ਲਈ ‘ਆਈ.ਸੀ.ਸੀ. ਪੁਰਸ਼ ਟੀ-20 ਕੌਮਾਂਤਰੀ ਕ੍ਰਿਕਟਰ ਆਫ ਦਿ ਈਅਰ ਪੁਰਸਕਾਰ’ ਲਈ ਨਾਮਜ਼ਦ ਕੀਤਾ ਗਿਆ ਹੈ। ਅਰਸ਼ਦੀਪ (25) ਦਾ ਮੁਕਾਬਲਾ ਪਾਕਿਸਤਾਨ ਦੇ ਬਾਬਰ ਆਜ਼ਮ, ਆਸਟਰੇਲੀਆ ਦੇ ਟ੍ਰੈਵਿਸ ਹੈਡ ਅਤੇ ਜ਼ਿੰਬਾਬਵੇ ਦੇ ਸਿਕੰਦਰ ਰਜ਼ਾ ਨਾਲ ਹੋਵੇਗਾ।

ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਅਰਸ਼ਦੀਪ ਨੇ ਬਾਰਬਾਡੋਸ ’ਚ ਭਾਰਤ ਦੀ ਟੀ-20 ਵਿਸ਼ਵ ਕੱਪ ਜਿੱਤ ’ਚ ਅਹਿਮ ਭੂਮਿਕਾ ਨਿਭਾਈ ਸੀ। ਉਸ ਨੇ ਸਾਲ ਦਾ ਅੰਤ ਟੀ-20 ਕੌਮਾਂਤਰੀ ਮੈਚਾਂ ’ਚ 13.5 ਦੀ ਔਸਤ ਨਾਲ 36 ਵਿਕਟਾਂ ਨਾਲ ਸਾਂਝੇ ਤੌਰ ’ਤੇ ਸੱਭ ਤੋਂ ਵੱਧ ਵਿਕਟਾਂ ਲੈਣ ਵਾਲੇ ਗੇਂਦਬਾਜ਼ ਵਜੋਂ ਕੀਤਾ। 

ਭੁਵਨੇਸ਼ਵਰ ਕੁਮਾਰ ਨੇ 2022 ’ਚ 37 ਵਿਕਟਾਂ ਲਈਆਂ ਸਨ, ਜਿਸ ਤੋਂ ਬਾਅਦ ਇਹ ਇਕ ਕੈਲੰਡਰ ਸਾਲ ’ਚ ਟੀ-20 ਕੌਮਾਂਤਰੀ ਮੈਚਾਂ ’ਚ ਕਿਸੇ ਭਾਰਤੀ ਤੇਜ਼ ਗੇਂਦਬਾਜ਼ ਦਾ ਦੂਜਾ ਬਿਹਤਰੀਨ ਪ੍ਰਦਰਸ਼ਨ ਹੈ। ਅਰਸ਼ਦੀਪ ਨੇ ਟੀ-20 ਵਿਸ਼ਵ ਕੱਪ ’ਚ 17 ਵਿਕਟਾਂ ਲਈਆਂ ਸਨ ਅਤੇ ਟੂਰਨਾਮੈਂਟ ’ਚ ਸੱਭ ਤੋਂ ਵੱਧ ਵਿਕਟਾਂ ਲੈਣ ਦੇ ਮਾਮਲੇ ’ਚ ਉਹ ਅਫਗਾਨਿਸਤਾਨ ਦੇ ਫਜ਼ਲਹਾਕ ਫਾਰੂਕੀ ਨਾਲ ਬਰਾਬਰੀ ’ਤੇ ਸਨ। 

ਉਸ ਦਾ ਸੱਭ ਤੋਂ ਯਾਦਗਾਰੀ ਪ੍ਰਦਰਸ਼ਨ ਫਾਈਨਲ ’ਚ ਆਇਆ ਜਿੱਥੇ ਉਸ ਨੇ ਐਡਨ ਮਾਰਕ੍ਰਮ ਅਤੇ ਕੁਇੰਟਨ ਡੀ ਕਾਕ ਵਰਗੇ ਪ੍ਰਮੁੱਖ ਖਿਡਾਰੀਆਂ ਨੂੰ ਜਲਦੀ ਆਊਟ ਕਰ ਕੇ ਦਖਣੀ ਅਫਰੀਕਾ ਲਈ ਮੁਸ਼ਕਲਾਂ ਪੈਦਾ ਕਰ ਦਿਤੀਆਂ। 19ਵੇਂ ਓਵਰ ’ਚ ਉਸ ਨੇ ਸਿਰਫ ਚਾਰ ਦੌੜਾਂ ਦਿਤੀਆਂ, ਜਿਸ ਨਾਲ ਭਾਰਤ ਦੀ ਜਿੱਤ ਪੱਕੀ ਹੋ ਗਈ। ਆਈ.ਸੀ.ਸੀ. ਪੁਰਸਕਾਰ 2024 ਦੇ ਜੇਤੂਆਂ ਦਾ ਐਲਾਨ ਜਨਵਰੀ 2025 ਦੇ ਅੰਤ ’ਚ ਕੀਤਾ ਜਾਵੇਗਾ। 

(For more news apart from Arshdeep Singh ICC Involved in race for 'T20 Cricketer of the Year' News in Punjabi, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM

Patiala ‘Kidnapper’s’ encounter ਮਾਮਲੇ 'ਚ ਆ ਗਿਆ ਨਵਾਂ ਮੋੜ :Kin allege Jaspreet killed by police | News

26 Apr 2025 5:48 PM

Pahalgam Attack 'ਤੇ ਚੰਡੀਗੜ੍ਹ ਦੇ ਲੋਕਾਂ ਦਾ ਪਾਕਿ 'ਤੇ ਫੁੱਟਿਆ ਗੁੱਸਾ, ਮਾਸੂਮਾਂ ਦੀ ਮੌਤ 'ਤੇ ਜਿੱਥੇ ਦਿਲ 'ਚ ਦਰਦ

25 Apr 2025 5:57 PM
Advertisement