ਭੂਟਾਨ ਦੇ ਸਪਿਨਰ ਸੋਨਮ ਯੇਸ਼ੇ ਨੇ ਰਚਿਆ ਇਤਿਹਾਸ
Published : Dec 29, 2025, 5:50 pm IST
Updated : Dec 29, 2025, 6:13 pm IST
SHARE ARTICLE
Bhutanese spinner Sonam Yeshe creates history
Bhutanese spinner Sonam Yeshe creates history

ਟੀ-20 ਮੈਚ 'ਚ 4 ਓਵਰਾਂ 'ਚ 8 ਵਿਕਟਾਂ ਲੈ ਕੇ ਬਣਾਇਆ ਵਿਸ਼ਵ ਰਿਕਾਰਡ

ਗੇਲੇਫੂ: ਭੂਟਾਨ ਦੇ ਆਫ਼ ਸਪਿਨਰ ਸੋਨਮ ਯੇਸ਼ੇ ਨੇ ਟੀ-20 ਮੈਚ ਵਿਚ 8 ਵਿਕਟਾਂ ਹਾਸਲ ਕਰ ਕੇ ਇਤਿਹਾਸ ਰਚ ਦਿੱਤਾ ਹੈ। 22 ਸਾਲ ਦੇ ਸੋਨਮ ਇੱਕ ਟੀ-20 ਮੈਚ ਵਿੱਚ 8 ਵਿਕਟਾਂ ਲੈਣ ਵਾਲੇ ਦੁਨੀਆ ਦੇ ਪਹਿਲੇ ਗੇਂਦਬਾਜ਼ ਬਣ ਗਏ ਹਨ। ਯੇਸ਼ੇ ਨੇ ਚਾਰ ਓਵਰਾਂ ਵਿੱਚ 7 ​​ਦੌੜਾਂ ਦੇ ਕੇ 8 ਵਿਕਟਾਂ ਹਾਸਲ ਕੀਤੀਆਂ। ਇਸ ਵਿੱਚ ਇੱਕ ਮੇਡਨ ਓਵਰ ਵੀ ਸ਼ਾਮਲ ਸੀ। ਉਸ ਦੀ ਇਕਾਨਮੀ ਸਿਰਫ਼ 1.75 ਸੀ। ਸੋਨਮ ਨੇ 26 ਦਸੰਬਰ ਨੂੰ ਗੇਲੇਫੂ ਵਿੱਚ ਮਿਆਂਮਾਰ ਵਿਰੁੱਧ ਖੇਡੇ ਗਏ ਤੀਜੇ ਟੀ-20 ਅੰਤਰਰਾਸ਼ਟਰੀ ਮੈਚ ਵਿੱਚ 8 ਵਿਕਟਾਂ ਹਾਸਲ ਕੀਤੀਆਂ। ਭੂਟਾਨ ਕ੍ਰਿਕਟ ਨੇ ਸੋਸ਼ਲ ਮੀਡੀਆ ਪਲੇਟਫਾਰਮ X 'ਤੇ ਲਿਖਿਆ, 'ਇਹ ਇੱਕ ਯਾਦਗਾਰੀ ਸਪੈੱਲ ਹੈ। ਸੋਨਮ ਯੇਸ਼ੇ ਦਾ 4 ਓਵਰਾਂ ਵਿੱਚ 8/7 ਦਾ ਪ੍ਰਦਰਸ਼ਨ ਇੱਕ ਵਿਸ਼ਵ ਰਿਕਾਰਡ ਬਣ ਗਿਆ ਹੈ।'

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM

"ਬਾਦਲ ਖਾ ਗਿਆ ਗੋਲਕਾਂ ਤੇ SGPC ਦੀ ਜ਼ਮੀਨ ਦੇ ਪੈਸੇ"

21 Feb 2026 3:00 PM

'ਜਨਮ ਲੈਂਦੇ ਹੀ ਇੱਕ ਸਿੰਘ ਦਾ ਸ਼ਸਤਰਾਂ ਨਾਲ਼ ਪੈ ਜਾਂਦਾ ਹੈ ਪਿਆਰ'

20 Feb 2026 1:32 PM
Advertisement