ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਵੀ ਨਿਊਜ਼ੀਲੈਂਡ ਵਿਰੁਧ ਰਚਿਆ ਇਤਿਹਾਸ
Published : Jan 30, 2019, 12:11 pm IST
Updated : Jan 30, 2019, 12:11 pm IST
SHARE ARTICLE
Indian women's cricket team also created history against New Zealand
Indian women's cricket team also created history against New Zealand

ਤੇਜ਼ ਗੇਂਦਬਾਜ਼ ਝੂਲਨ ਗੋਸਵਾਮੀ (23 ਦੌੜਾਂ 'ਤੇ 3 ਵਿਕਟਾਂ) ਦੀ ਅਗਵਾਈ 'ਚ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ਓਪਨਰ ਸਮ੍ਰਿਤੀ ਮੰਧਾਨਾ (ਨਾਬਾਦ 90).........

ਨਵੀਂ ਦਿੱਲੀ  : ਤੇਜ਼ ਗੇਂਦਬਾਜ਼ ਝੂਲਨ ਗੋਸਵਾਮੀ (23 ਦੌੜਾਂ 'ਤੇ 3 ਵਿਕਟਾਂ) ਦੀ ਅਗਵਾਈ 'ਚ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ਓਪਨਰ ਸਮ੍ਰਿਤੀ ਮੰਧਾਨਾ (ਨਾਬਾਦ 90) ਦੀ ਧਾਕੜ ਪਾਰੀ ਅਤੇ ਕਪਤਾਨ ਮਿਤਾਲੀ ਰਾਜ (ਨਾਬਾਦ 63) ਦੀ ਪਾਰੀ ਦੇ ਦਮ ਨਾਲ ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਨਿਊਜ਼ੀਲੈਂਡ ਨੂੰ ਦੂਜੇ ਇਕ ਦਿਨਾਂ ਮੈਚ 'ਚ ਮੰਗਲਵਾਰ ਨੂੰ ਇਕ ਪਾਸੜ ਅੰਦਾਜ਼ 'ਚ 8 ਵਿਕਟਾਂ ਨਾਲ ਹਰਾ ਕੇ 3 ਮੈਚਾਂ ਦੀ ਲੜੀ 'ਚ 2-0 ਨਾਲ ਅਗੇ  ਰਹਿਣ ਦਾ ਇਤਿਹਾਸ ਰਚਿਆ । ਭਾਰਤ ਨੇ ਆਈ. ਸੀ. ਸੀ. ਚੈਂਪੀਅਨਸ਼ਿਪ ਦੇ ਤਹਿਤ ਖੇਡੇ ਗਏ

ਇਸ ਮੁਕਾਬਲੇ 'ਚ ਨਿਊਜ਼ੀਲੈਂਡ ਦੇ 44.2 ਓਵਰਾਂ 'ਚ 161 ਦੌੜਾਂ 'ਤੇ ਢੇਰ ਕਰਨ ਤੋਂ ਬਾਅਦ 35.2 ਓਵਰਾਂ ਵਿਚ ਹੀ 2 ਵਿਕਟਾਂ 'ਤੇ 166 ਦੌੜਾਂ ਬਣਾ ਕੇ ਲੜੀ ਅਪਣੇ ਨਾਂ ਕਰ ਲਈ। ਭਾਰਤੀ ਪੁਰਸ਼ ਟੀਮ ਨੇ ਕਲ ਇਸੇ ਮੈਦਾਨ 'ਤੇ ਨਿਊਜ਼ੀਲੈਂਡ ਨੂੰ ਤੀਜੇ ਵਨ ਡੇ 'ਚ ਹਰਾ ਕੇ 10 ਸਾਲ ਬਾਅਦ ਨਿਊਜ਼ੀਲੈਂਡ ਵਿਚ ਪਹਿਲੀ ਵਾਰ ਦੋ-ਪੱਖੀ ਲੜੀ ਜਿੱਤੀ ਸੀ ਅਤੇ ਹੁਣ ਮਹਿਲਾ ਟੀਮ ਨੇ ਨਿਊਜ਼ੀਲੈਂਡ ਵਿਚ ਪਹਿਲੀ ਵਾਰ ਇਕ ਦਿਨਾਂ ਲੜੀ ਜਿੱਤਣ ਦਾ ਕਾਰਨਾਮਾ ਕਰ ਕੇ ਦਿਖਾਇਆ। ਭਾਰਤੀ ਮਹਿਲਾ ਟੀਮ ਨੇ ਪਹਿਲਾ ਇਕ ਦਿਨਾਂ ਨੇਪੀਅਰ ਵਿਚ 9 ਵਿਕਟਾਂ ਨਾਲ ਜਿੱਤਿਆ ਸੀ ਅਤੇ ਹੁਣ ਦੂਜਾ ਵਨ ਡੇ ਉਸ ਨੇ 8 ਵਿਕਟਾਂ ਨਾਲ ਜਿੱਤ ਲਿਈ।

ਨੌਜਵਾਨ ਬੱਲੇਬਾਜ਼ ਮੰਧਾਨਾ ਨੇ ਨੇਪੀਅਰ ਵਿਚ ਅਜੇਤੂ 105 ਦੌੜਾਂ ਬਣਾਈਆਂ ਸੀ ਅਤੇ ਉਸੇ ਲੈਅ ਨੂੰ ਦੂਜੇ ਮੈਚ ਵਿਚ ਬਰਕਰਾਰ ਰੱਖਦਿਆਂ ਮੰਧਾਨਾ ਨੇ 83 ਗੇਂਦਾਂ ਵਿਚ 13 ਚੌਕੇ ਅਤੇ 1 ਛੱਕੇ ਦੀ ਮਦਦ ਨਾਲ ਅਜੇਤੂ 90 ਦੌੜਾਂ ਲਾਈਆਂ। ਕਪਤਾਨ ਮਿਤਾਲੀ ਨੇ ਵੀ ਸਹਿਜ ਪਾਰੀ ਖੇਡਦਿਆਂ ਮੰਧਾਨਾ ਦਾ ਸ਼ਾਨਦਾਰ ਸਾਥ ਦਿੱਤਾ ਅਤੇ 111 ਗੇਂਦਾਂ ਵਿਚ 4 ਚੌਕੇ ਅਤੇ 2 ਛੱਕਿਆਂ ਦੀ ਮਦਦ ਨਾਲ ਅਜੇਤੂ  63 ਦੌੜਾਂ ਬਣਾਈਆਂ।

ਮਿਤਾਲੀ ਨੇ ਭਾਰਤ ਲਈ ਜੇਤੂ ਛੱਕਾ ਮਾਰ ਕੇ 88 ਗੇਂਦਾਂ ਬਾਕੀ ਰਹਿੰਦਿਆਂ ਮੈਚ ਖਤਮ ਕਰ ਦਿੱਤਾ। ਮੰਧਾਨਾ ਅਤੇ ਮਿਤਾਲੀ ਨੇ ਤੀਜੇ ਵਿਕਟ ਲਈ 30.4 ਓਵਰਾਂ ਵਿਚ 151 ਦੌੜਾਂ ਦੀ ਮੈਚ ਜੇਤੂ ਸਾਂਝੇਦਾਰੀ ਕੀਤੀ। ਭਾਰਤ ਨੇ ਜੇਮਿਮਾ ਰੋਡ੍ਰਿਗਸ (0) ਅਤੇ ਦੀਪਤੀ ਸ਼ਰਮਾ (8) ਦੀ ਵਿਕਟ 15 ਦੌੜਾਂ 'ਤੇ ਗੁਆਉਣ ਤੋਂ ਬਾਅਦ ਮੰਧਾਨਾ ਅਤੇ ਮਿਤਾਲੀ ਨੇ ਕੀਵੀ ਟੀਮ ਨੂੰ ਕੋਈ ਮੌਕਾ ਨਹੀਂ ਦਿਤਾ। (ਭਾਸ਼ਾ)

Location: India, Delhi, New Delhi

SHARE ARTICLE

ਏਜੰਸੀ

Advertisement

ਬਾਬਾ ਤਰਸੇਮ ਸਿੰਘ ਦੇ ਕਤਲ ਦਾ CCTV, ਦੇਖੋ ਕਿਵੇਂ ਕੁਰਸੀ 'ਤੇ ਬੈਠੇ ਬਾਬਾ ਤਰਸੇਮ ਸਿੰਘ ਨੂੰ ਬਦਮਾਸ਼ਾਂ ਨੇ ਮਾਰੀਆਂ..

28 Mar 2024 4:40 PM

'ਸਾਈਕਲ ਦਾ ਵੀ ਸਟੈਂਡ ਹੁੰਦਾ, ਆਹ ਰਿੰਕੂ ਦਾ ਕੋਈ ਸਟੈਂਡ ਹੀ ਨਹੀਂ, ਮੈਂ ਤਾਂ ਹੈਰਾਨ ਹਾਂ'

28 Mar 2024 3:17 PM

Debate: BJP ਨੇ ਪੰਜਾਬ 'ਚ ਮਚਾਈ ਤਰਥੱਲੀ, ਪੱਟ ਲਏ ਵੱਡੇ ਲੀਡਰ! ਚੱਲਦੀ ਡਿਬੇਟ 'ਚ ਭਿੜ ਗਏ AAP ਤੇ BJP ਆਗੂ, ਰੱਜ ਕੇ

28 Mar 2024 3:09 PM

ਬੱਸ ਤੇ ਕਾਰ ਦੀ ਸਿੱਧੀ ਟੱਕਰ ਮਚ ਗਿਆ ਚੀਕ-ਚਿਹਾੜਾ ਫਿਰੋਜ਼ਪੁਰ ਦੇ ਜੀਰਾ ’ਚ ਵਾਪਰਿਆ ਦਰਦਨਾਕ ਹਾਦਸਾ

28 Mar 2024 1:08 PM

Punjab 'ਚ ਵਿਕ ਰਿਹਾ ਨਕਲੀ ਸੀਮਿੰਟ! Ambuja ਤੇ ACC ਸੀਮਿੰਟ ਦੇ ਗੱਟਿਆਂ ਨਾਲ ਭਰਿਆ ਟਰੱਕ Police ਨੇ ਫੜਿਆ

28 Mar 2024 12:50 PM
Advertisement