
ਭਾਰਤੀ ਟੀਮ ਦੇ ਸਾਬਕਾ ਬੱਲੇਬਾਜ਼ ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਨੇ ਗੇਂਦ ਛੇੜਛਾੜ ਮਾਮਲੇ ਉਤੇ ਬੋਲਦਿਆਂ ਅਪਣੀ ਇਕ ਮੰਗ ਰੱਖੀ। ਉਨ੍ਹਾਂ ਵੀਰਵਾਰ...
ਨਵੀਂ ਦਿੱਲੀ : ਭਾਰਤੀ ਟੀਮ ਦੇ ਸਾਬਕਾ ਬੱਲੇਬਾਜ਼ ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਨੇ ਗੇਂਦ ਛੇੜਛਾੜ ਮਾਮਲੇ ਉਤੇ ਬੋਲਦਿਆਂ ਅਪਣੀ ਇਕ ਮੰਗ ਰੱਖੀ। ਉਨ੍ਹਾਂ ਵੀਰਵਾਰ ਨੂੰ ਕ੍ਰਿਕਟ ਜਗਤ ਨੂੰ ਕਿਹਾ ਕਿ ਉਹ ਆਸਟਰੇਲੀਆਈ ਖਿਡਾਰੀ ਸਟੀਵ ਸਮਿਥ, ਡੇਵਿਡ ਵਾਰਨਰ ਅਤੇ ਕੈਮਰਾਨ ਬੇਨਕ੍ਰਾਫਟ ਨੂੰ ਸਮਾਂ ਦੇਣ ਜਿਨ੍ਹਾਂ ਨੇ ਗੇਂਦ ਨਾਲ ਛੇੜਛਾੜ ਮਾਮਲੇ 'ਚ ਆਪਣੀ ਸ਼ਮੂਲੀਅਤ ਦੇ ਲਈ ਮੁਆਫ਼ੀ ਮੰਗੀ ਹੈ।
Sachin Tendulkar tweet
ਤੇਂਦੁਲਕਰ ਨੇ ਟਵਿੱਟਰ 'ਤੇ ਲਿਖਿਆ ਕਿ ਉਨ੍ਹਾਂ ਨੂੰ ਅਪਣੇ ਕੀਤੇ 'ਤੇ ਪਛਤਾਵਾ ਹੈ ਅਤੇ ਉਨ੍ਹਾਂ ਨੂੰ ਅਪਣੇ ਕੀਤੇ ਗਏ ਕੰਮ ਦੇ ਨਤੀਜਿਆਂ ਦੇ ਨਾਲ ਰਹਿਣਾ ਹੋਵੇਗਾ।ਉਨ੍ਹਾਂ ਦੇ ਪਰਿਵਾਰ ਦੇ ਬਾਰੇ 'ਚ ਸੋਚੋ ਕਿਉਂਕਿ ਖਿਡਾਰੀਆਂ ਦੇ ਨਾਲ ਉਨ੍ਹਾਂ ਦੇ ਪਰਿਵਾਰ ਨੂੰ ਵੀ ਇਹ ਝਲਣਾ ਹੋਵੇਗਾ। ਹੁਣ ਸਮਾਂ ਆ ਗਿਆ ਹੈ ਕਿ ਅਸੀਂ ਪਿਛੇ ਹਟੀਏ ਅਤੇ ਉਨ੍ਹਾਂ ਨੂੰ ਥੋੜ੍ਹਾ ਸਮਾਂ ਦਈਏ।
Sachin Tendulkar
ਜ਼ਿਕਰਯੋਗ ਹੈ ਕਿ ਕ੍ਰਿਕਟ ਆਸਟਰੇਲੀਆ ਨੇ ਦਖਣੀ ਅਫ਼ਰੀਕਾ ਦੇ ਵਿਰੁਧ ਤੀਜੇ ਟੈਸਟ ਦੇ ਦੌਰਾਨ ਗੇਂਦ ਨਾਲ ਛੇੜਛਾੜ ਦੇ ਮਾਮਲੇ ਦੀ ਜਾਂਚ ਦੇ ਬਾਅਦ ਸਮਿਥ ਅਤੇ ਵਾਰਨਰ ਨੂੰ ਸਾਰੇ ਕੌਮਾਂਤਰੀ ਮੈਚਾਂ ਤੋਂ ਇਕ ਸਾਲ ਦੇ ਲਈ ਜਦਕਿ ਬੇਨਕ੍ਰਾਫਟ ਨੂੰ 9 ਮਹੀਨਿਆਂ ਦੇ ਲਈ ਪਾਬੰਦੀ ਲਗਾਈ ਹੈ। ਇਸ ਤੋਂ ਇਲਾਵਾ ਸਮਿਥ ਪਾਬੰਦੀ ਖ਼ਤਮ ਹੋਣ ਦੇ ਇਕ ਸਾਲ ਬਾਅਦ ਤਕ ਟੀਮ ਦੀ ਕਪਤਾਨੀ ਵੀ ਨਹੀਂ ਕਰ ਸਕਣਗੇ ਜਦਕਿ ਵਾਰਨਰ ਨੂੰ ਇਹ ਜ਼ਿੰਮੇਵਾਰੀ ਕਦੀ ਨਹੀਂ ਦਿਤੀ ਜਾਵੇਗੀ।