
15 ਗੋਲਡ, 9 ਸਿਲਵਰ, 6 ਬਰਾਨਜ਼ ਮੈਡਲ ਹਾਸਲ ਕੀਤੇ
ਚੰਡੀਗੜ੍ਹ - ਨਵੀਂ ਦਿੱਲੀ ਵਿਖੇ ਹੋਏ ਇੰਟਰਨੈਸ਼ਨਲ ਸ਼ੂਟਿੰਗ ਸਪੋਰਟਸ ਫੈਡਰੇਸ਼ਨ (ਆਈ.ਐਸ.ਐਸ.ਐਫ.) ਵਰਲਡ ਕੱਪ ਵਿਚ ਭਾਰਤ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ 15 ਗੋਲਡ, 9 ਸਿਲਵਰ, 6 ਬਰਾਨਜ਼ ਮੈਡਲ ਹਾਸਲ ਕਰਕੇ ਆਈ.ਐਸ.ਐਸ.ਐਫ. ਵਰਲਡ ਕੱਪ ਵਿਚ ਪਹਿਲਾ ਸਥਾਨ ਹਾਸਲ ਕੀਤਾ ਹੈ। ਜੋ ਹੁਣ ਤੱਕ ਭਾਰਤ ਦਾ ਸ਼ਾਨਦਾਰ ਪ੍ਰਦਰਸ਼ਨ ਰਿਹਾ।
ਇਸ ਸਬੰਧ ਵਿਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਭਾਰਤੀ ਸ਼ੂਟਰਾਂ ਨੂੰ ਵਧਾਈ ਦਿੰਦੇ ਹੋਏ ਟਵੀਟ ਕੀਤਾ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਯਕੀਨ ਹੈ ਕਿ ਭਾਰਤੀ ਸ਼ੂਟਰ ਅਜਿਹਾ ਪ੍ਰਦਰਸ਼ਨ ਟੋਕੀਓ ਉਲੰਪਿਕ ਵਿਚ ਜ਼ਰੂਰ ਦੁਹਰਾਉਣਗੇ ਤੇ ਵੱਧ ਤੋਂ ਵੱਧ ਮੈਡਲ ਹਾਸਲ ਕਰਨਗੇ।