
ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਸਟਾਰ ਕ੍ਰਿਕਟਰ ਅਤੇ ਟੀ-20 ਫਾਰਮੇਟ ਦੀ ਕਪਤਾਨ...
ਨਵੀਂ ਦਿੱਲੀ: ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਸਟਾਰ ਕ੍ਰਿਕਟਰ ਅਤੇ ਟੀ-20 ਫਾਰਮੇਟ ਦੀ ਕਪਤਾਨ ਹਰਮਨਪ੍ਰੀਤ ਕੌਰ ਵੀ ਕੋਰੋਨਾ ਵਾਇਰਸ ਦੀ ਚਪੇਟ ਵਿਚ ਆ ਗਈ ਹੈ। ਹਰਮਨਪ੍ਰੀਤ ਕੌਰ ਕੋਵਿਡ-19 ਦੇ ਟੈਸਟ ਵਿਚ ਪਾਜ਼ੇਟਿਵ ਪਾਈ ਗਈ ਹੈ। ਜਾਣਕਾਰੀ ਮੁਤਾਬਿਕ ਹਰਮਨਪ੍ਰੀਤ ਨੂੰ ਪਿਛਲੇ ਚਾਰ ਦਿਨਾਂ ਤੋਂ ਬੁਖਾਰ ਹੋ ਰਿਹਾ ਸੀ। ਇਸਦੇ ਨਾਲ ਹੀ ਉਨ੍ਹਾਂ ਨੇਕ ਵਿਡ ਦੇ ਕੁਝ ਲੱਛਣ ਵੀ ਮਹਿਸੂਸ ਹੋ ਰਹੇ ਸਨ।
Harmanpreet Kaur
ਇਸਤੋਂ ਬਾਅਦ ਉਨ੍ਹਾਂ ਨੇ ਸੋਮਵਾਰ ਨੂੰ ਕੋਰੋਨਾ ਦਾ ਟੈਸਟ ਕਰਵਾਇਆ ਤੇ ਮੰਗਲਵਾਰ ਨੂੰ ਹਰਮਨਪ੍ਰੀਤ ਦਾ ਟੈਸਟ ਪਾਜ਼ੇਟਿਵ ਆਇਆ, ਹਾਲਾਂਕਿ ਹਰਮਨਪ੍ਰੀਤ ਕੌਰ ਠੀਕ ਮਹਿਸੂਸ ਕਰ ਰਹੀ ਹੈ ਅਤੇ ਉਨ੍ਹਾਂ ਨੇ ਖੁਦ ਨੂੰ ਹੋਮ ਕੁਆਰਟੀਨ ਕਰ ਲਿਆ ਹੈ। ਹਰਮਨ ਹਾਲ ਹੀ ਵਿਚ ਸਾਉਥ ਅਫ਼ਰੀਕਾ ਦੇ ਖਿਲਾਫ ਪੰਜ ਵਨਡੇ ਅਤੇ ਤਿੰਨ ਟੀ-20 ਮੈਚਾਂ ਦੀ ਸੀਰੀਜ ਦੇ ਲਈ ਭਾਰਤੀ ਟੀਮ ਦਾ ਹਿੱਸਾ ਰਹੀ ਸੀ।
Corona
ਹਾਲਾਂਕਿ ਵਨਡੇ ਸੀਰੀਜ ਵਿਚ ਸੱਟ ਲੱਗਣ ਤੋਂ ਬਾਅਦ ਉਹ ਟੀ-20 ਮੁਕਾਬਲਿਆਂ ਤੋਂ ਬਾਹਰ ਹੋ ਗਈ ਸੀ। ਇਸ ਦੌਰਾਨ ਟੀਮ ਦੇ ਸਾਰੇ ਖਿਡਾਰੀਆਂ ਦੀ ਲਗਾਤਾਰ ਕੋਰੋਨਾ ਦੀ ਜਾਂਚ ਕੀਤੀ ਜਾ ਰਹੀ ਸੀ ਅਤੇ ਨੈਗੇਟਿਵ ਆਏ ਸਨ। ਇਸਨੂੰ ਲੈ ਕੇ ਕਿਹਾ ਜਾ ਰਿਹਾ ਹੈ ਕਿ ਸੀਰੀਜ ਖਤਮ ਹੋਣ ਤੋਂ ਬਾਅਦ ਹਰਮਨਪ੍ਰੀਤ ਕੌਰ ਕੋਰੋਨਾ ਵਾਇਰਸ ਪਾਜ਼ੇਟਿਵ ਪਾਈ ਗਈ ਹੈ।
Harmanpreet Kaur And Mithali Raj
ਦੱਸ ਦਈਏ ਕਿ ਇਸਤੋਂ ਪਹਿਲਾਂ ਸੋਮਵਾਰ ਨੂੰ ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਆਲ ਰਾਉਂਡਰ ਇਰਫਾਨ ਪਠਾਨ ਨੇ ਵੀ ਅਪਣੇ ਕੋਵਿਡ-19 ਪਾਜ਼ੇਟਿਵ ਹੋਣ ਦੀ ਜਾਣਕਾਰੀ ਦਿੱਤੀ। ਇਰਫਾਨ ਤੋਂ ਪਹਿਲਾਂ ਰੋਡ ਸੇਫਟੀ ਵਰਲਡ ਸੀਰੀਜ ਦਾ ਹਿੱਸਾ ਰਹੇ ਸਚਿਨ ਤੇਂਦੁਲਕਰ, ਯੂਸਫ ਪਠਾਨ ਅਤੇ ਐਸ ਬਦਰੀਨਾਥ ਨੇ ਵੀ ਕੋਰੋਨਾ ਪਾਜ਼ੇਟਿਵ ਹੋਣ ਦੀ ਜਾਣਕਾਰੀ ਦਿੱਤੀ