
IPL 2024 : ਸੁਪਰ ਕਿੰਗਜ਼ ਦੀ ਨਜ਼ਰ ਪੰਜਾਬ ਕਿੰਗਜ਼ ਵਿਰੁਧ ਖੇਡ ਦੇ ਹਰ ਵਿਭਾਗ ’ਚ ਬਿਹਤਰ ਪ੍ਰਦਰਸ਼ਨ ’ਤੇ
IPL 2024 : ਚੇਨਈ: ਨਿਰੰਤਰਤਾ ਦੀ ਕਮੀ ਨਾਲ ਜੂਝ ਰਹੀ ਚੇਨਈ ਸੁਪਰ ਕਿੰਗਜ਼ ਦੀ ਟੀਮ ਬੁਧਵਾਰ ਨੂੰ ਇੱਥੇ ਪੰਜਾਬ ਕਿੰਗਜ਼ ਵਿਰੁਧ ਖੇਡੇ ਜਾਣ ਵਾਲੇ ਮੈਚ ’ਚ ਖੇਡ ਦੇ ਸਾਰੇ ਵਿਭਾਗਾਂ ’ਚ ਇਕਜੁੱਟ ਪ੍ਰਦਰਸ਼ਨ ਕਰਨ ਦੀ ਕੋਸ਼ਿਸ਼ ਕਰੇਗੀ।
ਸੁਪਰ ਕਿੰਗਜ਼ ਦੇ ਨੌਂ ਮੈਚਾਂ ’ਚ 10 ਅੰਕ ਹਨ, ਜੋ ਲਖਨਊ ਸੁਪਰ ਜਾਇੰਟਸ, ਸਨਰਾਈਜ਼ਰਜ਼ ਹੈਦਰਾਬਾਦ ਅਤੇ ਦਿੱਲੀ ਕੈਪੀਟਲਜ਼ ਦੇ ਬਰਾਬਰ ਹਨ ਅਤੇ ਮੌਜੂਦਾ ਚੈਂਪੀਅਨ ਨਿਸ਼ਚਤ ਤੌਰ ’ਤੇ ਜਿੱਤ ਨਾਲ ਇਨ੍ਹਾਂ ਟੀਮਾਂ ਨੂੰ ਪਿੱਛੇ ਛੱਡਣ ਦੀ ਕੋਸ਼ਿਸ਼ ਕਰੇਗੀ।
ਹਾਲਾਂਕਿ ਮੌਜੂਦਾ ਚੈਂਪੀਅਨ ਸੁਪਰ ਕਿੰਗਜ਼ ਦੀ ਚਿੰਤਾ ਵਧ ਗਈ ਹੈ ਕਿਉਂਕਿ ਪੰਜਾਬ ਕਿੰਗਜ਼ ਦੀ ਟੀਮ ਕੋਲਕਾਤਾ ਨਾਈਟ ਰਾਈਡਰਜ਼ ਵਿਰੁਧ ਟੀ-20 ਕ੍ਰਿਕਟ ਇਤਿਹਾਸ ਦੇ ਸੱਭ ਤੋਂ ਵੱਡੇ ਟੀਚੇ ਨੂੰ ਹਾਸਲ ਕਰਨ ਤੋਂ ਬਾਅਦ ਇਸ ਮੈਚ ’ਚ ਉਤਰ ਰਹੀ ਹੈ। ਪੰਜਾਬ ਕਿੰਗਜ਼ ਦੇ ਨੌਂ ਮੈਚਾਂ ’ਚ ਛੇ ਅੰਕ ਹਨ। ਪੰਜਾਬ ਕਿੰਗਜ਼ ਰੀਕਾਰਡ ਟੀਚੇ ਨੂੰ ਹਾਸਲ ਕਰਨ ਤੋਂ ਬਾਅਦ ਇਸ ਰਫ਼ਤਾਰ ਨੂੰ ਜਾਰੀ ਰੱਖਣ ਅਤੇ ਅੰਕ ਸੂਚੀ ਵਿਚ ਮੌਜੂਦਾ ਅੱਠਵੇਂ ਸਥਾਨ ਤੋਂ ਅੱਗੇ ਵਧਣ ਲਈ ਉਤਸੁਕ ਹੋਵੇਗੀ।
ਇਸ ਦੇ ਲਈ ਟੀਮ ਨੂੰ ਇਕ ਵਾਰ ਫਿਰ ਬੱਲੇਬਾਜ਼ਾਂ ਤੋਂ ਇਕਜੁੱਟ ਪ੍ਰਦਰਸ਼ਨ ਦੀ ਉਮੀਦ ਹੈ। ਇਹ ਜ਼ਿੰਮੇਵਾਰੀ ਇਕ ਵਾਰ ਫਿਰ ਨਾਈਟ ਰਾਈਡਰਜ਼ ਵਿਰੁਧ ਸੈਂਕੜੇ ਲਗਾਉਣ ਵਾਲੇ ਜੌਨੀ ਬੇਅਰਸਟੋ, ਸ਼ਸ਼ਾਂਕ ਸਿੰਘ ਅਤੇ ਪ੍ਰਭਸਿਮਰਨ ਸਿੰਘ ਦੇ ਮੋਢਿਆਂ ’ਤੇ ਹੋਵੇਗੀ। ਟੀਮ ਨੂੰ ਹਾਲਾਂਕਿ ਵਿਕਟਕੀਪਰ ਬੱਲੇਬਾਜ਼ ਜੀਤੇਸ਼ ਸ਼ਰਮਾ ਤੋਂ ਵਧੇਰੇ ਪ੍ਰਭਾਵਸ਼ਾਲੀ ਪ੍ਰਦਰਸ਼ਨ ਦੀ ਉਮੀਦ ਹੋਵੇਗੀ।
ਕੈਗਿਸੋ ਰਬਾਡਾ, ਹਰਸ਼ਲ ਪਟੇਲ, ਅਰਸ਼ਦੀਪ ਸਿੰਘ ਅਤੇ ਸੈਮ ਕੁਰਨ ਵਰਗੇ ਤਜਰਬੇਕਾਰ ਗੇਂਦਬਾਜ਼ਾਂ ਦੀ ਮੌਜੂਦਗੀ ਦੇ ਬਾਵਜੂਦ ਪੰਜਾਬ ਕਿੰਗਜ਼ ਦਾ ਗੇਂਦਬਾਜ਼ੀ ਹਮਲਾ ਥੋੜ੍ਹਾ ਕਮਜ਼ੋਰ ਨਜ਼ਰ ਆ ਰਿਹਾ ਹੈ। ਮਹਿਮਾਨ ਟੀਮ ਨੂੰ ਅਪਣੇ ਸਪਿਨਰਾਂ ਹਰਪ੍ਰੀਤ ਬਰਾੜ ਅਤੇ ਰਾਹੁਲ ਚਾਹਰ ਨਾਲੋਂ ਬਿਹਤਰ ਪ੍ਰਦਰਸ਼ਨ ਕਰਨ ਦੀ ਜ਼ਰੂਰਤ ਹੈ ਕਿਉਂਕਿ ਉਨ੍ਹਾਂ ਨੇ ਇਸ ਸੀਜ਼ਨ ਵਿਚ ਸਿਰਫ ਸੱਤ ਵਿਕਟਾਂ ਲਈਆਂ ਹਨ।
ਚੇਪੌਕ ਹਾਲਾਂਕਿ ਸੁਪਰ ਕਿੰਗਜ਼ ਦਾ ਗੜ੍ਹ ਹੈ, ਜਿੱਥੇ ਪਿੱਚ ਗੇਂਦਬਾਜ਼ਾਂ ਦੀ ਮਦਦ ਕਰਦੀ ਹੈ ਅਤੇ ਮੇਜ਼ਬਾਨ ਟੀਮ ਨੇ ਪਿਛਲੇ ਮੈਚ ਵਿਚ ਸਨਰਾਈਜ਼ਰਜ਼ ’ਤੇ 78 ਦੌੜਾਂ ਨਾਲ ਆਸਾਨ ਜਿੱਤ ਦਰਜ ਕੀਤੀ ਸੀ। ਉਸ ਰਾਤ ਚੇਨਈ ਵਿਚ ਓਸ ਨਹੀਂ ਸੀ ਅਤੇ ਬੱਲੇਬਾਜ਼ਾਂ ਦੇ 200 ਤੋਂ ਵੱਧ ਦੌੜਾਂ ਬਣਾਉਣ ਤੋਂ ਬਾਅਦ ਸੀ.ਐਸ.ਕੇ. ਦੇ ਗੇਂਦਬਾਜ਼ਾਂ ਨੇ ਅਪਣੀ ਸਟੀਕਤਾ ਅਤੇ ਵੰਨ-ਸੁਵੰਨਤਾ ਨਾਲ ਸਨਰਾਈਜ਼ਰਜ਼ ਦੀ ਮਜ਼ਬੂਤ ਬੱਲੇਬਾਜ਼ੀ ਇਕਾਈ ਨੂੰ ਢਹਿ-ਢੇਰੀ ਕਰ ਦਿਤਾ।
ਚੇਨਈ ਨੂੰ ਪੰਜਾਬ ਵਿਰੁਧ ਇਸ ਪ੍ਰਦਰਸ਼ਨ ਨੂੰ ਦੁਹਰਾਉਣਾ ਹੋਵੇਗਾ ਅਤੇ ਸਾਰਿਆਂ ਦੀਆਂ ਨਜ਼ਰਾਂ ਫਾਰਮ ’ਚ ਵਾਪਸੀ ਕਰ ਰਹੇ ਕਪਤਾਨ ਰੁਤੁਰਾਜ ਗਾਇਕਵਾੜ ’ਤੇ ਹੋਣਗੀਆਂ। ਗਾਇਕਵਾੜ ਨੇ ਅਪਣੀਆਂ ਪਿਛਲੀਆਂ ਦੋ ਪਾਰੀਆਂ ਵਿਚ 108 ਅਤੇ 98 ਦੌੜਾਂ ਬਣਾਈਆਂ ਹਨ ਅਤੇ ਨਿਊਜ਼ੀਲੈਂਡ ਦੇ ਡੈਰਿਲ ਮਿਸ਼ੇਲ ਨੇ ਵੀ ਹੈਦਰਾਬਾਦ ਵਿਰੁਧ 32 ਗੇਂਦਾਂ ਵਿਚ 52 ਦੌੜਾਂ ਬਣਾ ਕੇ ਸਹੀ ਸਮੇਂ ’ਤੇ ਗਤੀ ਹਾਸਲ ਕੀਤੀ ਹੈ।
ਹਾਲਾਂਕਿ ਸੁਪਰ ਕਿੰਗਜ਼ ਦੇ ਬੱਲੇਬਾਜ਼ੀ ਕ੍ਰਮ ’ਚ ਅਸਲ ਤੂਫਾਨ ਸ਼ਿਵਮ ਦੂਬੇ ਦਾ ਹੈ, ਜਿਸ ਨੇ ‘ਇੰਪੈਕਟ ਪਲੇਅਰ’ ਦੇ ਰੂਪ ’ਚ ਆਉਂਦਿਆਂ ਵਿਰੋਧੀ ਗੇਂਦਬਾਜ਼ਾਂ ਨੂੰ ਝਟਕਾ ਦਿਤਾ ਹੈ। ਸਪਿਨ ਦੇ ਵਿਰੁਧ ਚੰਗਾ ਖੇਡਣ ਵਾਲੇ ਖੱਬੇ ਹੱਥ ਦੇ ਬੱਲੇਬਾਜ਼ ਨੇ ਹੁਣ ਮੌਜੂਦਾ ਸੀਜ਼ਨ ’ਚ ਤੇਜ਼ ਗੇਂਦਬਾਜ਼ਾਂ ਦੇ ਵਿਰੁਧ ਪ੍ਰਭਾਵਸ਼ਾਲੀ ਪ੍ਰਦਰਸ਼ਨ ਕਰ ਕੇ ਅਪਣੀ ਬੱਲੇਬਾਜ਼ੀ ’ਚ ਇਕ ਹੋਰ ਪਹਿਲੂ ਜੋੜ ਦਿਤਾ ਹੈ। ਦੁਬੇ ਨੇ ਹੁਣ ਤਕ 350 ਦੌੜਾਂ ਬਣਾਈਆਂ ਹਨ, ਜੋ ਗਾਇਕਵਾੜ ਦੇ 447 ਦੌੜਾਂ ਤੋਂ ਬਾਅਦ ਸੀ.ਐਸ.ਕੇ. ਲਈ ਦੂਜੀ ਸੱਭ ਤੋਂ ਵੱਡੀ ਦੌੜਾਂ ਹਨ। ਉਸ ਨੇ ਇਹ ਦੌੜਾਂ 172.41 ਦੇ ਸਟ੍ਰਾਈਕ ਰੇਟ ਨਾਲ ਬਣਾਈਆਂ ਹਨ ਅਤੇ ਇਸ ਮਾਮਲੇ ’ਚ ਮਹਿੰਦਰ ਸਿੰਘ ਧੋਨੀ (259.45) ਤੋਂ ਬਾਅਦ ਟੀਮ ’ਚ ਦੂਜੇ ਨੰਬਰ ’ਤੇ ਹੈ।
ਹਾਲਾਂਕਿ, ਸੁਪਰ ਕਿੰਗਜ਼ ਦੀ ਓਪਨਿੰਗ ਜੋੜੀ ਅਸਥਿਰ ਬਣੀ ਹੋਈ ਹੈ। ਗਾਇਕਵਾੜ ਨੇ ਚੰਗਾ ਪ੍ਰਦਰਸ਼ਨ ਕੀਤਾ ਹੈ ਪਰ ਹੁਣ ਬਾਹਰ ਕੀਤੇ ਗਏ ਰਚਿਨ ਰਵਿੰਦਰਾ ਅਤੇ ਅਜਿੰਕਿਆ ਰਹਾਣੇ ਦੋਵੇਂ ਅਪਣੇ ਕਪਤਾਨ ਨਾਲ ਨਹੀਂ ਖੇਡ ਸਕੇ ਹਨ। ਸਲਾਮੀ ਬੱਲੇਬਾਜ਼ ਦੇ ਤੌਰ ’ਤੇ ਰਹਾਣੇ ਨੇ ਪਿਛਲੀਆਂ ਚਾਰ ਪਾਰੀਆਂ ’ਚ 05, 36, 01 ਅਤੇ 09 ਦੌੜਾਂ ਬਣਾਈਆਂ, ਜੋ ਉਨ੍ਹਾਂ ਦੇ ਤਜਰਬੇ ਅਤੇ ਹੁਨਰ ਦੇ ਅਨੁਕੂਲ ਨਹੀਂ ਹਨ। ਹਾਲਾਂਕਿ, ਪੂਰੀ ਸੰਭਾਵਨਾ ਹੈ ਕਿ ਟੀਮ ਉਸ ਨੂੰ ਹੋਰ ਮੌਕੇ ਦੇਵੇਗੀ। ਬੱਲੇਬਾਜ਼ੀ ਕੋਚ ਮਾਈਕਲ ਹਸੀ ਨੇ ਵੀ ਕਿਹਾ ਕਿ 35 ਸਾਲ ਦਾ ਬੱਲੇਬਾਜ਼ ਵੱਡੀ ਪਾਰੀ ਖੇਡਣ ਦੇ ਨੇੜੇ ਹੈ।
ਟੀਮਾਂ ਹੇਠ ਲਿਖੇ ਅਨੁਸਾਰ ਹਨ:
ਸੁਪਰ ਕਿੰਗਜ਼ : ਰੁਤੁਰਾਜ ਗਾਇਕਵਾੜ (ਕਪਤਾਨ), ਮਹਿੰਦਰ ਸਿੰਘ ਧੋਨੀ (ਅਰਵੇਲੀ), ਅਵਨੀਸ਼, ਅਜਿੰਕਿਆ ਰਹਾਣੇ, ਸ਼ੇਖ ਰਸ਼ੀਦ, ਮੋਇਨ ਅਲੀ, ਸ਼ਿਵਮ ਦੂਬੇ, ਆਰਐਸ ਹੰਗਰਗੇਕਰ, ਰਵਿੰਦਰ ਜਡੇਜਾ, ਅਜੇ ਜਾਧਵ ਮੰਡਲ, ਡੈਰਿਲ ਮਿਸ਼ੇਲ, ਰਚਿਨ, ਰਵਿੰਦਰ ਮਿਸ਼ੇਲ ਸੈਂਟਨਰ, ਨਿਸ਼ਾਂਤ ਸਿੰਧੂ, ਦੀਪਕ ਚਾਹਰ, ਤੁਸ਼ਾਰ ਦੇਸ਼ਪਾਂਡੇ, ਮੁਕੇਸ਼ ਚੌਧਰੀ, ਮੁਸਤਫਿਜ਼ੁਰ ਰਹਿਮਾਨ, ਮਤੀਸਾ ਪਥੀਰਾਨਾ, ਸਿਮਰਜੀਤ ਸਿੰਘ, ਪ੍ਰਸ਼ਾਂਤ ਸੋਲੰਕੀ, ਸ਼ਾਰਦੁਲ ਠਾਕੁਰ, ਮਹੇਸ਼ ਥੀਕਸ਼ਨਾ ਅਤੇ ਸਮੀਰ ਰਿਜ਼ਵੀ।
ਪੰਜਾਬ ਕਿੰਗਜ਼ : ਸ਼ਿਖਰ ਧਵਨ (ਕਪਤਾਨ), ਮੈਥਿਊ ਸ਼ਾਰਟ, ਜੌਨੀ ਬੇਅਰਸਟੋ, ਪ੍ਰਭਸਿਮਰਨ ਸਿੰਘ, ਜੀਤੇਸ਼ ਸ਼ਰਮਾ, ਸਿਕੰਦਰ ਰਜ਼ਾ, ਰਿਸ਼ੀ ਧਵਨ, ਲਿਆਮ ਲਿਵਿੰਗਸਟੋਨ, ਅਥਰਵ ਤਾਇਡੇ, ਅਰਸ਼ਦੀਪ ਸਿੰਘ, ਨਾਥਨ ਐਲਿਸ, ਸੈਮ ਕੁਰਨ, ਕੈਗਿਸੋ ਰਬਾਡਾ, ਹਰਪ੍ਰੀਤ ਬਰਾੜ, ਰਾਹੁਲ ਚਾਹਰ, ਹਰਪ੍ਰੀਤ ਭਾਟੀਆ, ਵਿਦਵਥ ਕਾਵੇਰੱਪਾ, ਸ਼ਿਵਮ ਸਿੰਘ, ਹਰਸ਼ਲ ਪਟੇਲ, ਕ੍ਰਿਸ ਵੋਕਸ, ਆਸ਼ੂਤੋਸ਼ ਸ਼ਰਮਾ, ਵਿਸ਼ਵਨਾਥ ਪ੍ਰਤਾਪ ਸਿੰਘ, ਸ਼ਸ਼ਾਂਕ ਸਿੰਘ, ਤਨਯ ਥਿਆਗਰਾਜਨ, ਪ੍ਰਿੰਸ ਚੌਧਰੀ ਅਤੇ ਰਿਲੀ ਰੂਸੋ।
ਮੈਚ ਸ਼ਾਮ 7:30 ਵਜੇ ਸ਼ੁਰੂ ਹੋਵੇਗਾ।