ਮੁੱਕੇਬਾਜ਼ ਮੈਰੀ ਕਾਮ ਨੂੰ ਮਿਲਿਆ ‘ਗਲੋਬਲ ਇੰਡੀਅਨ ਆਇਕਨ ਆਫ਼ ਦ ਈਅਰ ਐਵਾਰਡ’

By : GAGANDEEP

Published : Jun 30, 2023, 3:59 pm IST
Updated : Jun 30, 2023, 3:59 pm IST
SHARE ARTICLE
PHOTO
PHOTO

ਮੈਰੀ ਕਾਮ ਨੇ ਐਵਾਰਡ ਪ੍ਰਾਪਤ ਕਰਦਿਆਂ ਕਿਹਾ 20 ਸਾਲਾਂ ਦੀ ਸਖ਼ਤ ਮਿਹਨਤ ਦਾ ਫਲ

 

ਲੰਡਨ: ਖੇਡ ਜਗਤ ਦੀ ਸੀਨੀਅਰ ਖਿਡਾਰੀ ਅਤੇ ਜ਼ਨਾਨਾ ਮੁੱਕੇਬਾਜ਼ੀ ’ਚ ਭਾਰਤ ਦੀ ਪਹਿਲੀ ਓਲੰਪਿਕ ਤਮਗਾ ਜੇਤੂ ਮੈਰੀ ਕਾਮ ਨੂੰ ਦਖਣੀ-ਪੂਰਬੀ ਇੰਗਲੈਂਡ ਦੇ ਵਿੰਡਸਰ ’ਚ ਸਾਲਾਨਾ ਯੂ.ਕੇ.-ਇੰਡੀਆ ਐਵਾਰਡਸ ’ਚ ‘ਗਲੋਬਲ ਇੰਡੀਅਨ ਆਈਕਨ ਆਫ਼ ਦ ਈਅਰ’ ਦਿਤਾ ਗਿਆ ਹੈ।

ਰਾਜ ਸਭਾ ਦੀ ਸਾਬਕਾ ਮੈਂਬਰ (40) ਨੂੰ ਵੀਰਵਾਰ ਰਾਤ ਹੋਏ ਇਸ ਸ਼ਾਨਦਾਰ ਪ੍ਰੋਗਰਾਮ ’ਚ ਬ੍ਰਿਟੇਨ ’ਚ ਭਾਰਤੀ ਹਾਈ ਕਮਿਸ਼ਨਰ ਵਿਕਰਮ ਦੋਰਾਈਸਵਾਮੀ ਨੇ ਐਵਾਰਡ ਦਿਤਾ। ਮੈਰੀ ਕਾਮ ਨੇ ਐਵਾਰਡ ਪ੍ਰਾਪਤ ਕਰਦਿਆਂ ਅਪਣੀ 20 ਸਾਲਾਂ ਦੀ ਸਖ਼ਤ ਮਿਹਨਤ ਅਤੇ ਮੁੱਕੇਬਾਜ਼ੀ ਨੂੰ ਸਮਰਪਿਤ ਅਪਣੇ ਜੀਵਨ ’ਤੇ ਗੱਲ ਕੀਤੀ।

ਉਨ੍ਹਾਂ ਕਿਹਾ, ‘‘ਮੈਂ 20 ਸਾਲ ਤੋਂ ਮਿਹਨਤ ਕਰ ਰਹੀ ਹਾਂ। ਜੀਵਨ ’ਚ, ਮੁੱਕੇਬਾਜ਼ੀ ’ਚ ਬਹੁਤ ਮਿਹਨਤ ਕਰ ਰਹੀ ਹਾਂ। ਇਹ ਬਹੁਤ ਅਰਥ ਰਖਦਾ ਹੈ। ਅਪਣੇ ਦੇਸ਼ ਲਈ ਅਪਣੇ ਪ੍ਰਵਾਰ ਲਈ ਕੁਰਬਾਨੀ ਦੇ ਰਹੀ ਹਾਂ। ਮੈਂ ਅਸਲ ’ਚ ਇਸ ਮਾਣ ਲਈ ਦਿਲ ਤੋਂ ਧਨਵਾਦ ਦਿੰਦੀ ਹਾਂ।’’

ਆਸਕਰ ਪੁਰਸਕਾਰਾਂ ’ਚ ‘ਐਲੀਜ਼ਾਬੈੱਥ: ਦ ਗੋਲਡਨ ਏਜ’ ਦੇ ਨਿਰਮਾਤਾ ਸ਼ੇਖਰ ਕਪੂਰ ਨੂੰ ਯੂ.ਕੇ.-ਇੰਡੀਆ ਵੀਕ ਦੇ ਹਿੱਸੇ ਦੇ ਰੂਪ ’ਚ ਇੰਡੀਆ ਗਲੋਬਲ ਫ਼ੋਰਮ (ਆਈ.ਜੀ.ਐਫ਼.) ਵਲੋਂ ਕਰਵਾਏ ਪੁਰਸਕਾਰਾਂ ’ਚ ਦੋਹਾਂ ਦੇਸ਼ਾਂ ਦੇ ਸਿਨੇਮਾ ਖੇਤਰ ’ਚ ਉਨ੍ਹਾਂ ਦੇ ਯੋਗਦਾਨ ਲਈ ‘ਲਾਈਫ਼ਟਾਈਮ ਅਚੀਵਮੈਂਟ ਐਵਾਰਡ’ ਦਿਤਾ ਗਿਆ। ਭਾਰਤੀ ਹਾਈਕਮਿਸ਼ਨਰ ਦੀ ਸਭਿਆਚਾਰਕ ਬ੍ਰਾਂਚ ‘ਨਹਿਰੂ ਸੈਂਟਰ’ (ਲੰਡਨ ’ਚ) ਨੂੰ ਬਰਤਾਨੀਆਂ ਅਤੇ ਭਾਰਤ ਦੇ ਸਬੰਧਾਂ ’ਚ ਮਹੱਤਵਪੂਰਨ ਯੋਗਦਾਨ ਲਈ ‘ਯੂ.ਕੇ.-ਭਾਰਤ ਐਵਾਰਡ’ ਦਿਤਾ ਗਿਆ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement