
Virat Kohli News: ਟੀ-20 ਵਿਸ਼ਵ ਕੱਪ ਫਾਈਨਲ 'ਚ ਤੋੜੇ ਕਈ ਰਿਕਾਰਡ, 11 ਸਾਲ ਬਾਅਦ ਜਿੱਤੀ ICC ਟਰਾਫੀ
Virat Kohli only player to win Under-19 WC, ODI WC, Champions Trophy and T20 WC News in punjabi : ਭਾਰਤੀ ਟੀਮ ਨੇ ਬੀਤੀ ਰਾਤ ਨਵਾਂ ਇਤਿਹਾਸ ਰਚ ਦਿੱਤਾ ਹੈ। ਭਾਰਤ ਨੇ 11 ਸਾਲ ਬਾਅਦ ਆਈਸੀਸੀ ਟਰਾਫੀ ਜਿੱਤੀ ਹੈ। ਅਤੇ 17 ਸਾਲ ਬਾਅਦ ਭਾਰਤ ਇੱਕ ਵਾਰ ਫਿਰ ਟੀ-20 ਚੈਂਪੀਅਨ ਬਣ ਗਿਆ ਹੈ। ਭਾਰਤ ਨੇ ਅਫਰੀਕਾ ਨੂੰ 7 ਦੌੜਾਂ ਨਾਲ ਹਰਾਇਆ। ਟੀਮ ਇੰਡੀਆ ਨੇ ਟਰਾਫੀ ਜਿੱਤਦੇ ਹੀ ਵਿਰਾਟ ਕੋਹਲੀ ਟੀ-20 ਵਿਸ਼ਵ ਕੱਪ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ ਹੈ। ਰੋਹਿਤ ਸ਼ਰਮਾ ਨੇ ਵੀ ਟੀ-20 ਵਿਸ਼ਵ ਕੱਪ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ। ਅੱਜ ਅਸੀਂ ਗੱਲ ਕਰਾਂਗੇ ਭਾਰਤ ਦੇ ਸ਼ਾਨਦਾਰ ਕ੍ਰਿਕਟਰ ਅਤੇ ਹਰ ਭਾਰਤੀ ਦੇ ਦਿਲ ਦੀ ਧੜਕਣ ਵਿਰਾਟ ਕੋਹਲੀ ਬਾਰੇ।
ਇਹ ਵੀ ਪੜ੍ਹੋ: Nigeria Attacks News: ਆਤਮਘਾਤੀ ਹਮਲਿਆਂ ਨਾਲ ਹਿੱਲਿਆ ਨਾਈਜੀਰੀਆ, 18 ਦੀ ਮੌਤ ਅਤੇ 42 ਜ਼ਖ਼ਮੀ
ਵਿਰਾਟ ਨੇ ਬੀਤੀ ਰਾਤ ਮੈਚ ਜਿੱਤਣ ਤੋਂ ਬਾਅਦ ਸੰਨਿਆਸ ਦਾ ਐਲਾਨ ਕਰ ਦਿੱਤਾ। ਦੱਸ ਦੇਈਏ ਕਿ ਵਿਰਾਟ ਕੋਹਲੀ ਇਕੱਲੇ ਅਜਿਹੇ ਭਾਰਤੀ ਖਿਡਾਰੀ ਹਨ ਜੋ ਸਾਰੀਆਂ ICC ਟਰਾਫੀ ਜੇਤੂ ਟੀਮਾਂ ਦਾ ਹਿੱਸਾ ਰਹੇ ਹਨ। ਅੰਡਰ-19 ਵਿਸ਼ਵ ਕੱਪ, ਵਨਡੇ ਵਿਸ਼ਵ ਕੱਪ, ਚੈਂਪੀਅਨਜ਼ ਟਰਾਫੀ ਅਤੇ ਹੁਣ ਟੀ-20 ਵਿਸ਼ਵ ਕੱਪ ਦੇ ਜੇਤੂ ਬਣੇ। ਇਹ ਲਗਾਤਾਰ ਤੀਜਾ ਫਾਈਨਲ ਸੀ ਜਦੋਂ ਕੋਹਲੀ ਨੇ ਅਰਧ ਸੈਂਕੜਾ ਜੜਿਆ ਸੀ। ਕੋਹਲੀ ਨੇ ਕੁੱਲ 125 ਟੀ-20 ਅੰਤਰਰਾਸ਼ਟਰੀ ਮੈਚ ਖੇਡੇ ਹਨ। 48.69 ਦੀ ਔਸਤ ਅਤੇ 137 ਦੀ ਸਟ੍ਰਾਈਕ ਰੇਟ ਨਾਲ ਕੁੱਲ 4188 ਦੌੜਾਂ ਬਣਾਈਆਂ। ਕੋਹਲੀ ਦਾ ਸਰਵੋਤਮ ਸਕੋਰ 122 ਦੌੜਾਂ ਰਿਹਾ ਹੈ।
ਇਹ ਵੀ ਪੜ੍ਹੋ: Punjab Weather Update: ਪਹਿਲਾਂ-ਪਹਿਲਾਂ ਨਿਬੇੜ ਲਵੋ ਕੰਮ, ਪੰਜਾਬ 'ਚ ਅੱਜ ਪਵੇਗਾ ਭਾਰੀ ਮੀਂਹ
ਕੱਲ੍ਹ ਟੀ-20 ਵਿਸ਼ਵ ਕੱਪ ਤੋਂ ਸੰਨਿਆਸ ਲੈਂਦੇ ਹੋਏ ਵਿਰਾਟ ਕੋਹਲੀ ਨੇ ਕਿਹਾ, "ਭਾਰਤ ਲਈ ਇਹ ਮੇਰਾ ਆਖਰੀ ਟੀ-20 ਵਿਸ਼ਵ ਕੱਪ ਸੀ। ਮੇਰੇ ਮਨ 'ਚ ਇਹ ਟਰਾਫੀ ਜਿੱਤਣ ਦਾ ਸੁਪਨਾ ਸੀ। ਜਦੋਂ ਮੈਂ ਕ੍ਰੀਜ਼ 'ਤੇ ਸੀ ਤਾਂ ਮੈਂ ਰੋਹਿਤ ਨੂੰ ਕਿਹਾ ਕਿ ਦੌੜਾਂ ਨਹੀਂ ਬਣ ਰਹੀਆਂ।, ਪਰ ਰੱਬ ਮਹਾਨ ਹੈ। ਮੈਂ ਟੀਮ ਲਈ ਆਪਣਾ ਸਰਵੋਤਮ ਪ੍ਰਦਰਸ਼ਨ ਕੀਤਾ।
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।
(For more news apart from Virat Kohli only player to win Under-19 WC, ODI WC, Champions Trophy News in punjabi, stay tuned to Rozana Spokesman)