
Virat Kohli T20i Retirement: ਆਖਰੀ ਮੈਚ ਬਣੇ 'ਚ 'ਪਲੇਅਰ ਆਫ ਦ ਮੈਚ'
Virat Kohli T20I retirement: ਰੋਹਿਤ ਸ਼ਰਮਾ ਦੀ ਕਪਤਾਨੀ ਹੇਠ ਭਾਰਤੀ ਕ੍ਰਿਕਟ ਟੀਮ ਨੇ T20 ਵਿਸ਼ਵ ਕੱਪ 2024 ਦੇ ਫਾਈਨਲ ਵਿੱਚ ਦੱਖਣੀ ਅਫਰੀਕਾ ਨੂੰ 7 ਦੌੜਾਂ ਨਾਲ ਹਰਾ ਕੇ ਦੂਜੀ ਵਾਰ T20 ਵਿਸ਼ਵ ਚੈਂਪੀਅਨ ਬਣਨ ਦਾ ਮਾਣ ਹਾਸਲ ਕੀਤਾ। ਫਾਈਨਲ ਮੈਚ 'ਚ ਭਾਰਤ ਦੇ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਨੇ ਟੀਮ ਲਈ 76 ਦੌੜਾਂ ਦੀ ਅਹਿਮ ਪਾਰੀ ਖੇਡੀ ਅਤੇ ਉਸ ਨੂੰ ਇਸ ਪਾਰੀ ਲਈ 'ਪਲੇਅਰ ਆਫ ਦਿ ਮੈਚ' ਚੁਣਿਆ ਗਿਆ। ਭਾਰਤ ਦੇ ਚੈਂਪੀਅਨ ਬਣਨ ਤੋਂ ਬਾਅਦ, ਵਿਰਾਟ ਕੋਹਲੀ ਨੇ ਵੀ T20I ਫਾਰਮੈਟ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ।
ਭਾਰਤ ਦੇ ਦੂਜੀ ਵਾਰ ਟੀ-20 ਵਿਸ਼ਵ ਚੈਂਪੀਅਨ ਬਣਨ ਦੇ ਨਾਲ ਹੀ ਕੋਹਲੀ ਨੇ ਟੀ-20 ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ। ਕੋਹਲੀ ਨੇ ਕਿਹਾ ਕਿ ਇਹ ਮੇਰਾ ਆਖਰੀ ਟੀ-20 ਵਿਸ਼ਵ ਕੱਪ ਸੀ ਅਤੇ ਅਜਿਹਾ ਹੋਇਆ ਜਿਵੇਂ ਅਸੀਂ ਚਾਹੁੰਦੇ ਸੀ। ਇਸ ਤੋਂ ਬਾਅਦ ਉਸ ਨੇ ਕਿਹਾ ਕਿ ਭਾਰਤ ਲਈ ਵੀ ਇਹ ਮੇਰਾ ਆਖਰੀ ਟੀ-20 ਮੈਚ ਸੀ।
ਇਹ ਵੀ ਪੜ੍ਹੋ: Health News: ਨਵਜੰਮੇ ਬੱਚੇ ਨੂੰ ਚੁੰਮਣਾ ਹੁੰਦਾ ਹੈ ਬੇਹਦ ਖ਼ਤਰਨਾਕ
ਕੋਹਲੀ ਨੇ ਅੱਗੇ ਕਿਹਾ ਕਿ ਅਗਲੀ ਪੀੜ੍ਹੀ ਲਈ ਟੀ-20 ਖੇਡ ਨੂੰ ਅੱਗੇ ਲਿਜਾਣ ਦਾ ਸਮਾਂ ਆ ਗਿਆ ਹੈ। ਮੈਨੂੰ ਆਈਸੀਸੀ ਖਿਤਾਬ ਜਿੱਤਣ ਦਾ ਲੰਬਾ ਇੰਤਜ਼ਾਰ ਹੈ। ਜੇਕਰ ਰੋਹਿਤ ਸ਼ਰਮਾ 'ਤੇ ਨਜ਼ਰ ਮਾਰੀਏ ਤਾਂ 9 ਟੀ-20 ਵਿਸ਼ਵ ਕੱਪ ਖੇਡੇ ਹਨ ਅਤੇ ਮੇਰੇ ਲਈ ਇਹ ਛੇਵਾਂ ਟੀ-20 ਵਿਸ਼ਵ ਕੱਪ ਸੀ ਅਤੇ ਉਹ ਇਸ ਜਿੱਤ ਦਾ ਹੱਕਦਾਰ ਸਨ।
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।
(For more news apart from Virat Kohli T20i retirement News in punjabi , stay tuned to Rozana Spokesman)