Health News: ਨਵਜੰਮੇ ਬੱਚੇ ਨੂੰ ਚੁੰਮਣਾ ਹੁੰਦਾ ਹੈ ਬੇਹਦ ਖ਼ਤਰਨਾਕ

By : GAGANDEEP

Published : Jun 30, 2024, 6:57 am IST
Updated : Jun 30, 2024, 8:03 am IST
SHARE ARTICLE
 Kissing a newborn baby is very dangerous Health News
Kissing a newborn baby is very dangerous Health News

Health News: ਨਵਜੰਮੇ ਨੂੰ ਚੁੰਮਣ ਨਾਲ ਬੈਕਟੀਰੀਆ ਬੱਚੇ ਦੇ ਸਰੀਰ ’ਚ ਦਾਖ਼ਲ ਹੋ ਸਕਦੇ ਹਨ ਤੇ ਕਈ ਬੀਮਾਰੀਆਂ ਦਾ ਕਾਰਨ ਬਣ ਸਕਦੇ ਹ

 Kissing a newborn baby is very dangerous Health News: ਜਦੋਂ ਵੀ ਅਸੀਂ ਕਿਸੇ ਛੋਟੇ ਬੱਚੇ ਨੂੰ ਦੇਖਦੇ ਹਾਂ, ਅਸੀਂ ਉਸ ਨੂੰ ਚੁੰਮੇ ਬਿਨਾਂ ਨਹੀਂ ਰਹਿ ਪਾਉਂਦੇ। ਹੁਣ ਬੱਚੇ ਪੈਦਾ ਹੁੰਦੇ ਹੀ ਇੰਨੇ ਪਿਆਰੇ ਹੁੰਦੇ ਹਨ ਕਿ ਜੋ ਕੋਈ ਉਨ੍ਹਾਂ ਨੂੰ ਦੇਖਦਾ ਹੈ ਤਾਂ ਉਹ ਸਿਰਫ਼ ਚੁੰਮ ਹੀ ਸਕਦਾ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਨਵਜੰਮੇ ਨੂੰ ਚੁੰਮਣਾ ਬੱਚੇ ਦੀ ਸਿਹਤ ਲਈ ਕਿੰਨਾ ਖ਼ਤਰਨਾਕ ਹੋ ਸਕਦਾ ਹੈ? ਜਦੋਂ ਬੱਚੇ ਪੈਦਾ ਹੁੰਦੇ ਹਨ ਤਾਂ ਉਨ੍ਹਾਂ ਦੀ ਪ੍ਰਤੀਰੋਧਕ ਸ਼ਕਤੀ ਬਹੁਤ ਕਮਜ਼ੋਰ ਹੁੰਦੀ ਹੈ। ਅਜਿਹੇ ’ਚ ਨਵਜੰਮਿਆਂ ਲਈ ਉਨ੍ਹਾਂ ਨੂੰ ਚੁੰਮਣਾ ਬਿਲਕੁਲ ਵੀ ਠੀਕ ਨਹੀਂ। ਅਜਿਹਾ ਕਰਨ ਨਾਲ ਬੱਚੇ ’ਚ ਇੰਫ਼ੈਕਸ਼ਨ ਤੇ ਕਈ ਬੀਮਾਰੀਆਂ ਦਾ ਖ਼ਤਰਾ ਵਧ ਜਾਂਦਾ ਹੈ। ਸਿਰਫ਼ ਰਿਸ਼ਤੇਦਾਰਾਂ ਤੇ ਦੋਸਤਾਂ ਹੀ ਨਹੀਂ, ਸਗੋਂ ਮਾਂ ਨੂੰ ਵੀ ਬੱਚੇ ਨੂੰ ਚੁੰਮਣ ਤੋਂ ਬਚਣਾ ਚਾਹੀਦਾ ਹੈ।

ਇਹ ਵੀ ਪੜ੍ਹੋ: Nijji Diary De Panne: ਸੱਚ ਕਹਿੰਦਾ ਹਾਂ ਜੇ ਹੋਰ ਕਿਸੇ ਕੌਮ ਦੇ ਸਾਧਾਰਣ ਬੰਦਿਆਂ ਨੇ ਉੱਚਾ ਦਰ ਵਰਗਾ ਅਜੂਬਾ ਤਿਆਰ ਕਰ ਵਿਖਾਇਆ ਹੁੰਦਾ ਤਾਂ...

ਨਵਜੰਮੇ ਨੂੰ ਚੁੰਮਣ ਨਾਲ ਬੈਕਟੀਰੀਆ ਬੱਚੇ ਦੇ ਸਰੀਰ ’ਚ ਦਾਖ਼ਲ ਹੋ ਸਕਦੇ ਹਨ ਤੇ ਕਈ ਬੀਮਾਰੀਆਂ ਦਾ ਕਾਰਨ ਬਣ ਸਕਦੇ ਹਨ, ਜਿਨ੍ਹਾਂ ਨਾਲ ਕਮਜ਼ੋਰ ਇਮਿਊਨਟੀ ਸਿਸਟਮ ਲੜ ਨਹੀਂ ਸਕਦਾ। ਬੱਚੇ ਦੀ ਸਾਹ ਪ੍ਰਣਾਲੀ ਨੂੰ ਪੂਰੀ ਤਰ੍ਹਾਂ ਵਿਕਸਤ ਹੋਣ ਲਈ ਲਗਭਗ 8 ਸਾਲ ਲੱਗ ਜਾਂਦੇ ਹਨ। ਅਜਿਹੇ ’ਚ ਜੇਕਰ ਬੱਚੇ ਨੂੰ ਬੁੱਲ੍ਹਾਂ ’ਤੇ ਚੁੰਮਿਆ ਜਾਵੇ ਤਾਂ ਇਸ ਨਾਲ ਫੇਫੜਿਆਂ ’ਚ ਇੰਫ਼ੈਕਸ਼ਨ ਹੋ ਸਕਦੀ ਹੈ। ਫੇਫੜਿਆਂ ’ਚ ਇੰਫ਼ੈਕਸ਼ਨ ਹੋਣ ਕਾਰਨ ਬੱਚਿਆਂ ’ਚ ਸਾਹ ਸਬੰਧੀ ਬੀਮਾਰੀਆਂ ਦਾ ਖ਼ਤਰਾ ਕਈ ਗੁਣਾਂ ਵੱਧ ਜਾਂਦਾ ਹੈ।

ਇਹ ਵੀ ਪੜ੍ਹੋ: Panthak News: ਬਾਦਲ ਦਲ ਤੇ ਬਾਗ਼ੀ ਅਕਾਲੀਆਂ ਸਮੇਤ ਤਖ਼ਤਾਂ ਦੇ ਜਥੇਦਾਰਾਂ ਲਈ ਵੀ ਭਲਕੇ ਪ੍ਰੀਖਿਆ ਦੀ ਘੜੀ! 

ਫਲੂ ਬੱਚਿਆਂ ਲਈ ਇਕ ਆਮ ਸਿਹਤ ਸਮੱਸਿਆ ਹੋ ਸਕਦੀ ਹੈ ਪਰ ਇਹ ਬੱਚਿਆਂ ਲਈ ਖ਼ਤਰਨਾਕ ਸਾਬਤ ਹੋ ਸਕਦੀ ਹੈ। ਜੇਕਰ ਕਿਸੇ ਬੱਚੇ ਨੂੰ ਸਰਦੀ, ਖੰਘ, ਜ਼ੁਕਾਮ ਜਾਂ ਕੋਈ ਹੋਰ ਮੌਸਮੀ ਸਿਹਤ ਸਮੱਸਿਆ ਹੈ ਤੇ ਬੱਚੇ ਨੂੰ ਖੰਘ ਹੁੰਦੀ ਹੈ ਤਾਂ ਫਲੂ ਦਾ ਵਾਇਰਸ ਉਸ ਦੇ ਸਰੀਰ ’ਚ ਦਾਖ਼ਲ ਹੋ ਸਕਦਾ ਹੈ ਜਿਸ ਕਾਰਨ ਉਨ੍ਹਾਂ ਨੂੰ ਫਲੂ ਹੋ ਸਕਦਾ ਹੈ ਤੇ ਉਹ ਬੀਮਾਰ ਹੋ ਸਕਦੇ ਹਨ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਬੱਚੇ ਦੇ ਬੁੱਲ੍ਹਾਂ ’ਤੇ ਚੁੰਮਣ ਵੇਲੇ ਲਾਰ ਬੱਚੇ ਦੇ ਮੂੰਹ ’ਚ ਦਾਖ਼ਲ ਹੋ ਸਕਦੀ ਹੈ। ਲਾਰ ’ਚ ਮੌਜੂਦ ਸਟ੍ਰੈਪਟੋਕੋਕਸ ਮਿਊਟਨੇ ਬੈਕਟੀਰੀਆ ਬੱਚਿਆਂ ਦੇ ਦੰਦਾਂ ’ਚ ਕੈਵਿਟੀ ਪੈਦਾ ਕਰ ਸਕਦਾ ਹੈ। ਇਸ ਤੋਂ ਇਲਾਵਾ ਜੇਕਰ ਵੱਡਿਆਂ ਨੂੰ ਕਿਸੇ ਤਰ੍ਹਾਂ ਦੀ ਮੂੰਹ ਦੀ ਬੀਮਾਰੀ ਹੈ ਤਾਂ ਇਸ ਦੇ ਕੀਟਾਣੂ ਬੱਚੇ ਦੇ ਸਰੀਰ ’ਚ ਵੀ ਜਾ ਸਕਦੇ ਹਨ।
ਬਜ਼ੁਰਗ ਲੋਕ ਖ਼ਾਸ ਕਰ ਕੇ ਔਰਤਾਂ ਅਪਣੇ ਚਿਹਰੇ ਤੇ ਬੁੱਲ੍ਹਾਂ ’ਤੇ ਕਈ ਤਰ੍ਹਾਂ ਦੇ ਚਮੜੀ ਕੇਅਰ ਪ੍ਰੋਡਕਟਸ ਦੀ ਵਰਤੋਂ ਕਰਦੇ ਹਨ। ਸੁੰਦਰਤਾ ਉਤਪਾਦਾਂ ’ਚ ਕਈ ਤਰ੍ਹਾਂ ਦੇ ਕੈਮੀਕਲਾਂ ਦੀ ਵਰਤੋਂ ਕੀਤੀ ਜਾਂਦੀ ਹੈ, ਜੋ ਬੱਚੇ ਨੂੰ ਨੁਕਸਾਨ ਪਹੁੰਚਾ ਸਕਦੇ ਹਨ। ਛੋਟੇ ਬੱਚਿਆਂ ਦੀ ਚਮੜੀ ਸੰਵੇਦਨਸ਼ੀਲ ਹੁੰਦੀ ਹੈ, ਜੇਕਰ ਇਹ ਸੁੰਦਰਤਾ ਉਤਪਾਦਾਂ ਦੇ ਸੰਪਰਕ ’ਚ ਆਉਂਦੀ ਹੈ ਤਾਂ ਇਸ ਨਾਲ ਧੱਫੜ, ਲਾਲੀ ਤੇ ਖਾਰਸ਼ ਵਰਗੀਆਂ ਕਈ ਸਮੱਸਿਆਵਾਂ ਹੋ ਸਕਦੀਆਂ ਹਨ।

(For more news apart from  Kissing a newborn baby is very dangerous Health News, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM

Raja Raj Singh Clash With Police : ਅੱਗੋਂ ਪੁਲਿਸ ਨੇ ਰਾਹ ਰੋਕ ਕੇ ਛੇੜ ਲਿਆ ਵੱਡਾ ਪੰਗਾ, ਗਰਮਾਇਆ ਮਾਹੌਲ

10 Nov 2025 3:07 PM

Panjab university senate issue :ਪੰਜਾਬ ਯੂਨੀਵਰਸਿਟੀ ਦੇ ਗੇਟ ਨੰ: 1 'ਤੇ ਪੈ ਗਿਆ ਗਾਹ, ਦੇਖਦੇ ਹੀ ਰਹਿ ਗਏ ਪੁਲਿਸ

10 Nov 2025 3:07 PM

PU Protest:ਨਿਹੰਗ ਸਿੰਘਾਂ ਦੀ ਫ਼ੌਜ ਲੈ ਕੇ Panjab University ਪਹੁੰਚ ਗਏ Raja Raj Singh , ਲਲਕਾਰੀ ਕੇਂਦਰ ਸਰਕਾਰ

09 Nov 2025 3:09 PM

Partap Bajwa | PU Senate Election: ਪੰਜਾਬ ਉੱਤੇ RSS ਕਬਜ਼ਾ ਕਰਨਾ ਚਾਹੁੰਦੀ ਹੈ ਤਾਂ ਹੀ ਅਜਿਹੇ ਫੈਸਲੈ ਲੈ ਰਹੀ ਹੈ

09 Nov 2025 2:51 PM
Advertisement