ਰਾਸ਼ਟਰਮੰਡਲ ਖੇਡਾਂ: ਭਾਰਤੀ ਪੁਰਸ਼ ਅਤੇ ਮਹਿਲਾ ਟੀਮਾਂ ਦੀ ਸ਼ਾਨਦਾਰ ਸ਼ੁਰੂਆਤ
Published : Jul 30, 2022, 9:47 am IST
Updated : Jul 30, 2022, 9:47 am IST
SHARE ARTICLE
Commonwealth Games: Great start for Indian men's and women's teams
Commonwealth Games: Great start for Indian men's and women's teams

ਮਹਿਲਾ ਹਾਕੀ ਵਿਚ ਭਾਰਤ ਨੇ ਪਹਿਲੇ ਮੈਚ ਵਿਚ ਘਾਨਾ ਨੂੰ 5-0 ਦੇ ਵੱਡੇ ਫਰਕ ਨਾਲ ਹਰਾਇਆ।


 
ਬਰਮਿੰਘਮ: 22ਵੀਆਂ ਰਾਸ਼ਟਰਮੰਡਲ ਖੇਡਾਂ ਦੇ ਪਹਿਲੇ ਦਿਨ ਭਾਰਤੀ ਖਿਡਾਰੀਆਂ ਨੇ ਚੰਗੀ ਸ਼ੁਰੂਆਤ ਕੀਤੀ। ਮੁੱਕੇਬਾਜ਼ੀ ਵਿਚ ਭਾਰਤੀ ਮੁੱਕੇਬਾਜ਼ ਸ਼ਿਵ ਥਾਪਾ ਨੇ ਆਪਣੇ ਪਾਕਿਸਤਾਨੀ ਵਿਰੋਧੀ ਨੂੰ ਹਰਾਇਆ। ਭਾਰਤ ਨੇ ਬੈਡਮਿੰਟਨ ਦੇ ਮਿਕਸਡ ਟੀਮ ਮੁਕਾਬਲੇ ਵਿਚ ਵੀ ਪਾਕਿਸਤਾਨ ਨੂੰ ਹਰਾਇਆ। ਮਹਿਲਾ ਹਾਕੀ ਵਿਚ ਭਾਰਤ ਨੇ ਪਹਿਲੇ ਮੈਚ ਵਿਚ ਘਾਨਾ ਨੂੰ 5-0 ਦੇ ਵੱਡੇ ਫਰਕ ਨਾਲ ਹਰਾਇਆ। ਟੇਬਲ ਟੈਨਿਸ ਵਿਚ ਮਹਿਲਾ ਟੀਮ ਨੇ ਆਪਣੇ ਦੋਵੇਂ ਮੈਚ ਜਿੱਤੇ। ਇਸ ਦੇ ਨਾਲ ਹੀ ਪੁਰਸ਼ ਟੀਮ ਨੇ ਵੀ ਆਪਣਾ ਪਹਿਲਾ ਮੈਚ ਜਿੱਤ ਲਿਆ ਹੈ। ਉਥੇ ਹੀ ਸਕੁਐਸ਼ 'ਚ ਵੀ ਭਾਰਤ ਦੀ ਟੀਮ ਨੇ ਜਿੱਤ ਨਾਲ ਸ਼ੁਰੂਆਤ ਕੀਤੀ।

India At Commonwealth Games 2022India At Commonwealth Games 2022

ਰਾਸ਼ਟਰਮੰਡਲ ਖੇਡਾਂ ਦਾ ਪਹਿਲਾ ਸੋਨ ਤਮਗਾ ਇੰਗਲੈਂਡ ਨੂੰ ਗਿਆ। ਓਲੰਪਿਕ ਚੈਂਪੀਅਨ ਅਲੈਕਸ ਯੀ ਨੇ ਟ੍ਰਾਈਥਲਨ ਵਿਚ ਆਪਣਾ ਪਹਿਲਾ ਸੋਨ ਤਗਮਾ ਜਿੱਤਿਆ।   ਭਾਰਤੀ ਮਹਿਲਾ ਅਤੇ ਪੁਰਸ਼ ਟੀਮਾਂ ਟੇਬਲ ਟੈਨਿਸ ਦੇ ਕੁਆਰਟਰ ਫਾਈਨਲ ਵਿਚ ਪਹੁੰਚ ਗਈਆਂ ਹਨ। ਪੁਰਸ਼ਾਂ ਦੀ ਟੀਮ ਨੇ ਬਾਰਬਾਡੋਸ ਅਤੇ ਸਿੰਗਾਪੁਰ ਨੂੰ ਹਰਾਇਆ ਜਦਕਿ ਮਹਿਲਾ ਟੀਮ ਨੇ ਦੱਖਣੀ ਅਫਰੀਕਾ ਅਤੇ ਫਿਜੀ ਆਈਲੈਂਡ ਨੂੰ ਹਰਾਇਆ। ਭਾਰਤੀ ਤੈਰਾਕ ਸ਼੍ਰੀਹਰੀ ਨਟਰਾਜ ਨੇ ਇਤਿਹਾਸ ਰਚ ਦਿੱਤਾ ਹੈ। ਉਹ 100 ਮੀਟਰ ਬੈਕਸਟ੍ਰੋਕ ਤੈਰਾਕੀ ਮੁਕਾਬਲੇ ਦੇ ਫਾਈਨਲ ਵਿਚ ਪਹੁੰਚ ਗਏ ਹਨ।

India At Commonwealth Games 2022India At Commonwealth Games 2022

ਭਾਰਤ ਦੀ ਸਭ ਤੋਂ ਘੱਟ ਉਮਰ ਦੀ ਸਕੁਐਸ਼ ਖਿਡਾਰਨ ਅਨਾਹਤ ਸਿੰਘ ਨੇ ਰਾਸ਼ਟਰਮੰਡਲ ਖੇਡਾਂ ਵਿਚ ਮਹਿਲਾ ਸਿੰਗਲਜ਼ ਵਿਚ ਜਿੱਤ ਨਾਲ ਸ਼ਾਨਦਾਰ ਸ਼ੁਰੂਆਤ ਕੀਤੀ। ਉਸ ਨੇ ਗ੍ਰੇਨਾਡਾਈਨਜ਼ ਦੇ ਸੇਂਟ ਵਿਨਸੈਂਟ ਅਤੇ ਜਾਡਾ ਰੌਸ ਨੂੰ ਲਗਾਤਾਰ ਤਿੰਨ ਗੇਮਾਂ ਵਿਚ ਹਰਾਇਆ। ਇਸ ਦੇ ਨਾਲ ਹੀ ਅਭੈ ਸਿੰਘ ਨੇ ਵੀ ਪੁਰਸ਼ ਸਿੰਗਲਜ਼ ਵਿਚ ਜਿੱਤ ਨਾਲ ਸ਼ੁਰੂਆਤ ਕੀਤੀ। ਉਸ ਨੇ ਬ੍ਰਿਟਿਸ਼ ਵਰਜਿਨ ਆਈਲੈਂਡਜ਼ ਦੇ ਜੋਅ ਚੈਪਮੈਨ ਨੂੰ 11-5, 11-5, 11-5 ਨਾਲ ਹਰਾ ਕੇ ਅਗਲੇ ਦੌਰ ਵਿਚ ਪ੍ਰਵੇਸ਼ ਕੀਤਾ।

India At Commonwealth Games 2022India At Commonwealth Games 2022

ਬੈਡਮਿੰਟਨ ਮਿਕਸਡ ਟੀਮ ਈਵੈਂਟ 'ਚ ਭਾਰਤ ਨੇ ਪਾਕਿਸਤਾਨ ਨੂੰ ਨੌਬਤ ਵਾਂਗ ਹਰਾਇਆ। ਭਾਰਤੀ ਖਿਡਾਰੀਆਂ ਨੇ ਮਿਕਸਡ ਡਬਲਜ਼ ਵਿੱਚ ਪਹਿਲਾਂ ਸਿੱਧੇ ਗੇਮਾਂ ਜਿੱਤੀਆਂ, ਉਸ ਤੋਂ ਬਾਅਦ ਪੁਰਸ਼ ਸਿੰਗਲਜ਼ ਅਤੇ ਡਬਲਜ਼ ਅਤੇ ਮਹਿਲਾ ਸਿੰਗਲਜ਼ ਅਤੇ ਡਬਲਜ਼ ਵਿੱਚ ਜਿੱਤ ਦਰਜ ਕੀਤੀ। 11 ਦਿਨ ਚੱਲਣ ਵਾਲੀਆਂ ਇਹਨਾਂ ਖੇਡਾਂ ਵਿਚ 72 ਦੇਸ਼ਾਂ ਦੇ 5 ਹਜ਼ਾਰ ਤੋਂ ਵੱਧ ਖਿਡਾਰੀ ਭਾਗ ਲੈ ਰਹੇ ਹਨ, ਜਿਸ ਵਿਚ 20 ਖੇਡਾਂ ਦੇ 280 ਈਵੈਂਟ ਹੋਣਗੇ। ਭਾਰਤ ਦੀ 213 ਮੈਂਬਰੀ ਟੀਮ ਹਿੱਸਾ ਲਵੇਗੀ। ਇਸ ਵਿਚ 110 ਪੁਰਸ਼ ਅਤੇ 103 ਮਹਿਲਾ ਖਿਡਾਰੀ ਹਨ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement