
ਵੇਟਲਿਫ਼ਟਰ ਗੁਰੂਰਾਜਾ ਪੂਜਾਰੀ ਨੇ ਭਾਰਤ ਲਈ ਜਿੱਤਿਆ ਦੂਜਾ ਤਮਗ਼ਾ
61 ਕਿਲੋ ਭਾਰ ਵਰਗ 'ਚ Bronze Medal ਕੀਤਾ ਆਪਣੇ ਨਾਮ
ਬਰਮਿੰਘਮ : ਰਾਸ਼ਟਰਮੰਡਲ ਖੇਡਾਂ 'ਚ ਸ਼ਨੀਵਾਰ ਯਾਨੀ ਅੱਜ ਦਾ ਦਿਨ ਭਾਰਤ ਲਈ ਸ਼ਾਨਦਾਰ ਰਿਹਾ। ਦੇਸ਼ ਨੂੰ ਵੇਟਲਿਫਟਿੰਗ ਵਿੱਚ ਲਗਾਤਾਰ ਦੂਜਾ ਤਮਗ਼ਾ ਮਿਲਿਆ ਹੈ। ਗੁਰੂਰਾਜਾ ਪੁਜਾਰੀ ਨੇ 61 ਕਿਲੋ ਭਾਰ ਵਰਗ ਵਿੱਚ ਕਾਂਸੀ ਦਾ ਤਗ਼ਮਾ ਜਿੱਤਿਆ। ਉਸ ਨੇ 269 ਕਿਲੋ ਭਾਰ ਚੁੱਕ ਕੇ ਬਰਮਿੰਘਮ ਵਿੱਚ ਭਾਰਤ ਨੂੰ ਦੂਜਾ ਤਗ਼ਮਾ ਦਿਵਾਇਆ।
Gururaja Poojary
ਗੁਰੂਰਾਜਾ ਦਾ ਸਭ ਤੋਂ ਵੱਧ ਸਕੋਰ ਸਨੈਚ ਵਿੱਚ 118 ਅਤੇ ਕਲੀਨ ਐਂਡ ਜਰਕ ਵਿੱਚ 151 ਰਿਹਾ। ਇਸ ਤਰ੍ਹਾਂ ਉਸ ਨੇ ਕੁੱਲ 269 ਕਿ.ਗ੍ਰਾ. ਪੁਜਾਰੀ ਤੋਂ ਪਹਿਲਾਂ ਸੰਕੇਤ ਮਹਾਦੇਵ ਸਰਗਰ ਨੇ 55 ਕਿਲੋ ਭਾਰ ਵਰਗ ਵਿੱਚ ਚਾਂਦੀ ਦਾ ਤਗ਼ਮਾ ਜਿੱਤਿਆ।
Gururaja Poojary
ਇਸ ਈਵੈਂਟ ਵਿੱਚ ਮਲੇਸ਼ੀਆ ਦੇ ਮੁਹੰਮਦ ਅਜਨਿਲ ਬਿਨ ਬਿਦੀਨ ਨੇ ਸੋਨ ਤਮਗ਼ਾ ਜਿੱਤਿਆ। ਉਸ ਨੇ 285 ਕਿਲੋ ਭਾਰ ਚੁੱਕਿਆ। ਰਾਸ਼ਟਰਮੰਡਲ ਖੇਡਾਂ ਵਿੱਚ ਇਹ ਇੱਕ ਰਿਕਾਰਡ ਹੈ। ਪਾਪੁਆ ਨਿਊ ਗਿਨੀ ਦੇ ਬਾਰੂ ਮੋਰਿਆ ਨੇ ਚਾਂਦੀ ਦਾ ਤਮਗ਼ਾ ਜਿੱਤਿਆ। ਉਹ 273 ਕਿਲੋਗ੍ਰਾਮ ਭਾਰ ਚੁੱਕ ਕੇ ਦੂਜੇ ਸਥਾਨ 'ਤੇ ਰਿਹਾ। ਗੁਰੂਰਾਜਾ ਤੀਜੇ ਸਥਾਨ 'ਤੇ ਰਿਹਾ। ਉਸ ਨੇ ਇਸ ਦੇ ਲਈ ਕੈਨੇਡਾ ਦੇ ਸਿਮਰਦ ਯੂਰੀ ਨੂੰ ਹਰਾਇਆ। ਯੂਰੀ ਨੇ 268 ਕਿਲੋ ਭਾਰ ਚੁੱਕਿਆ। ਗੁਰੂਰਾਜਾ ਇੱਕ ਕਿਲੋ ਦੇ ਫਰਕ ਨਾਲ ਕਾਂਸੀ ਦਾ ਤਗ਼ਮਾ ਜਿੱਤਣ ਵਿੱਚ ਕਾਮਯਾਬ ਰਿਹਾ।
Gururaja Poojary
ਇਸ ਤਰ੍ਹਾਂ ਰਿਹਾ ਗੁਰੂਰਾਜਾ ਦਾ ਪ੍ਰਦਰਸ਼ਨ
ਸਨੈਚ ਰਾਉਂਡ: ਗੁਰੂਰਾਜਾ ਨੇ ਸਨੈਚ ਰਾਊਂਡ ਵਿੱਚ ਆਪਣੀ ਪਹਿਲੀ ਕੋਸ਼ਿਸ਼ ਵਿੱਚ 115 ਕਿਲੋ ਭਾਰ ਚੁੱਕਿਆ। ਇਸ ਤੋਂ ਬਾਅਦ ਦੂਜੀ ਕੋਸ਼ਿਸ਼ 'ਚ ਬਿਹਤਰ ਪ੍ਰਦਰਸ਼ਨ ਕਰਦੇ ਹੋਏ 118 ਕਿਲੋ ਭਾਰ ਚੁੱਕਿਆ। ਤੀਸਰੀ ਕੋਸ਼ਿਸ਼ ਵਿੱਚ ਉਹ ਅਸਫ਼ਲ ਰਹੇ। ਇਸ ਤਰ੍ਹਾਂ ਸਨੈਚ ਰਾਊਂਡ ਵਿਚ ਉਨ੍ਹਾਂ ਦਾ ਸਰਵੋਤਮ ਪ੍ਰਦਰਸ਼ਨ 118 ਕਿਲੋਗ੍ਰਾਮ ਰਿਹਾ।
Gururaja Poojary
ਕਲੀਨ ਐਂਡ ਜਰਕ ਰਾਊਂਡ: ਸਨੈਚ ਰਾਊਂਡ 'ਚ ਚੰਗਾ ਪ੍ਰਦਰਸ਼ਨ ਨਾ ਕਰਨ ਵਾਲੇ ਗੁਰੂਰਾਜਾ 'ਤੇ ਕਲੀਨ ਐਂਡ ਜਰਕ ਰਾਊਂਡ 'ਚ ਜ਼ਿਆਦਾ ਦਬਾਅ ਸੀ। ਉਨ੍ਹਾਂ ਨੇ ਪਹਿਲੇ ਗੇੜ ਵਿੱਚ 144 ਕਿਲੋ, ਦੂਜੇ ਵਿੱਚ 148 ਅਤੇ ਤੀਜੇ ਵਿੱਚ 151 ਕਿਲੋਗ੍ਰਾਮ ਭਾਰ ਚੁੱਕਿਆ। ਇਸ ਤਰ੍ਹਾਂ ਉਨ੍ਹਾਂ ਦਾ ਸਰਵੋਤਮ ਪ੍ਰਦਰਸ਼ਨ 151 ਕਿਲੋਗ੍ਰਾਮ ਸੀ।