ICC Cricket World Cup 2023 : ਅਫ਼ਗਾਨਿਸਤਾਨ ਨੇ ਦਰਜ ਕੀਤੀ ਤੀਜੀ ਜਿੱਤ, ਸ੍ਰੀਲੰਕਾ ਨੂੰ 7 ਵਿਕੇਟਾਂ ਨਾਲ ਹਰਾਇਆ
Published : Oct 30, 2023, 10:07 pm IST
Updated : Oct 30, 2023, 10:07 pm IST
SHARE ARTICLE
Afghanistan vs Sri Lanka
Afghanistan vs Sri Lanka

ਚਾਰ ਵਿਕਟਾਂ ਲੈਣ ਵਾਲੇ ਫਾਰੂਕੀ ਰਹੇ ‘ਪਲੇਅਰ ਆਫ਼ ਦ ਮੈਚ’

Afghanistan wins ICC Cricket World Cup 2023 match against Sri Lanka: ਅਫ਼ਗਾਨਿਸਤਾਨ ਨੇ ਕ੍ਰਿਕੇਟ ਵਿਸ਼ਵ ਕੱਪ ’ਚ ਅੱਜ ਸ੍ਰੀਲੰਕਾ ਨੂੰ ਹਰਾ ਕੇ ਅਪਣਾ ਤੀਜਾ ਮੈਚ ਜਿੱਤ ਲਿਆ ਹੈ। ਤੇਜ਼ ਗੇਂਦਬਾਜ਼ ਫਜ਼ਲਹਕ ਫਾਰੂਕੀ ਦੀ ਅਗਵਾਈ ਵਿਚ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਅਫਗਾਨਿਸਤਾਨ ਨੇ ਸ਼੍ਰੀਲੰਕਾ ਨੂੰ 241 ਦੌੜਾਂ ’ਤੇ ਰੋਕ ਦਿਤਾ। ਜਦਕਿ ਬਿਹਤਰੀਨ ਬੱਲੇਬਾਜ਼ੀ ਵਿਖਾਉਂਦਿਆਂ ਅਫ਼ਗਾਨਿਸਤਾਨ ਦੇ ਤਿੰਨ ਬੱਲੇਬਾਜ਼ਾਂ ਨੇ ਅੱਧਾ ਸੈਂਕੜਾ ਮਾਰਿਆ ਅਤੇ ਮੈਚ ਆਸਾਨੀ ਨਾਲ ਜਿੱਤ ਲਿਆ। 

ਆਸਾਨ ਟੀਚੇ ਦਾ ਪਿੱਛਾ ਕਰਦਿਆਂ ਅਫ਼ਗਾਨਿਸਤਾਨ ਦੇ ਸਲਾਮੀ ਬੱਲੇਬਾਜ਼ ਰਹਿਮਾਨੁੱਲਾ ਗੁਰਬੇਜ਼ ਬਗ਼ੈਰ ਕੋਈ ਦੌੜ ਬਣਾਏ ਆਊਟ ਹੋ ਗਏ ਪਰ ਇਬਰਾਹੀਮ ਜ਼ਾਦਰਾਨ ਅਤੇ ਰਹਿਮਤ ਸ਼ਾਹ ਨੇ ਪਾਰੀ ਨੂੰ ਸੰਭਾਲਿਆ ਅਤੇ ਸਕੋਰ ਨੂੰ 73 ਦੌੜਾਂ ਤਕ ਪਹੁੰਚਾਇਆ। ਜ਼ਾਦਰਾਨ 39 ਦੌੜਾਂ ਬਣਾ ਕੇ ਜਦਕਿ ਰਹਿਮਤ ਸ਼ਾਹ 62 ਦੌੜਾਂ ਬਣਾ ਕੇ ਆਊਟ ਹੋਏ। ਇਸ ਤੋਂ ਬਾਅਦ ਅਜ਼ਮਤੁੱਲਾ ਓਮਰਜ਼ਾਈ (73) ਅਤੇ ਹਸ਼ਮਤੁੱਲਾ ਸ਼ਾਹਿਦੀ (58) ਨੇ ਕਮਾਨ ਸੰਭਾਲੀ ਤੇ ਟੀਮ ਨੂੰ 45.2 ਓਵਰਾਂ ’ਚ ਜਿੱਤ ਤਕ ਪਹੁੰਚਾਇਆ। 

ਇਸ ਤੋਂ ਪਹਿਲਾਂ ਅਫ਼ਗਾਨਿਸਤਾਨ ਦੇ ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਫਾਰੂਕੀ ਨੇ 34 ਦੌੜਾਂ ਦੇ ਕੇ ਸ੍ਰੀਲੰਕਾ ਦੀਆਂ ਚਾਰ ਵਿਕਟਾਂ ਲਈਆਂ। ਉਨ੍ਹਾਂ ਨੂੰ ‘ਪਲੇਅਰ ਆਫ਼ ਦ ਮੈਚ’ ਐਲਾਨਿਆ ਗਿਆ। ਸਪਿੰਨਰ ਮੁਜੀਬ ਉਰ ਰਹਿਮਾਨ (38 ਦੌੜਾਂ ਦੇ ਕੇ 2 ਵਿਕਟਾਂ) ਨੇ ਵੀ ਦੋ ਵਿਕਟਾਂ ਲਈਆਂ ਜਿਸ ਕਾਰਨ ਸ੍ਰੀਲੰਕਾ ਦੀ ਪੂਰੀ ਟੀਮ 49.3 ਓਵਰਾਂ ’ਚ ਹੀ ਆਊਟ ਹੋ ਗਈ। 

ਸ੍ਰੀਲੰਕਾ ਲਈ ਸਲਾਮੀ ਬੱਲੇਬਾਜ਼ ਪਥੁਮ ਨਿਸਾਂਕਾ ਨੇ ਸਭ ਤੋਂ ਵੱਧ 46 ਦੌੜਾਂ ਬਣਾਈਆਂ। ਕਪਤਾਨ ਕੁਸਲ ਮੈਂਡਿਸ ਨੇ 39 ਦੌੜਾਂ ਬਣਾਈਆਂ ਜਦਕਿ ਸਦਿਰਾ ਸਮਰਵਿਕਰਮ ਨੇ 36 ਦੌੜਾਂ ਬਣਾਈਆਂ। ਹੇਠਲੇ ਕ੍ਰਮ ’ਚ ਮਹਿਸ਼ ਤੀਕਸ਼ਾਨਾ ਨੇ 29 ਦੌੜਾਂ ਬਣਾਈਆਂ ਜਦਕਿ ਤਜਰਬੇਕਾਰ ਐਂਜੇਲੋ ਮੈਥਿਊਜ਼ ਨੇ 23 ਦੌੜਾਂ ਦੀ ਪਾਰੀ ਖੇਡ ਕੇ ਟੀਮ ਨੂੰ ਸਨਮਾਨਜਨਕ ਸਕੋਰ ਤਕ ਲਿਜਾਣ ’ਚ ਅਹਿਮ ਭੂਮਿਕਾ ਨਿਭਾਈ।

ਟਾਸ ਹਾਰ ਕੇ ਬੱਲੇਬਾਜ਼ੀ ਕਰਨ ਆਏ ਸ੍ਰੀਲੰਕਾ ਲਈ ਨਿਸਾਂਕਾ ਚੰਗੀ ਫਾਰਮ ’ਚ ਨਜ਼ਰ ਆ ਰਹੀ ਸੀ। ਕੁਸਲ ਪਰੇਰਾ ਦੀ ਜਗ੍ਹਾ ਇਲੈਵਨ ’ਚ ਸ਼ਾਮਲ ਸਲਾਮੀ ਬੱਲੇਬਾਜ਼ ਦਿਮੁਥ ਕਰੁਣਾਰਤਨੇ ਨੂੰ ਹਾਲਾਂਕਿ ਅਫਗਾਨਿਸਤਾਨ ਦੇ ਗੇਂਦਬਾਜ਼ਾਂ ਦੀ ਸਟੀਕ ਗੇਂਦਬਾਜ਼ੀ ਦੇ ਸਾਹਮਣੇ ਸੰਘਰਸ਼ ਕਰਨਾ ਪਿਆ।

 (For more news apart from  ICC Cricket World Cup 2023, stay tuned to Rozana Spokesman)

SHARE ARTICLE

ਏਜੰਸੀ

Advertisement

ਕਰਨਲ ਕੁੱਟਮਾਰ ਮਾਮਲੇ 'ਚ ਪਤਨੀ ਨੇ ਮੀਡੀਆ ਸਾਹਮਣੇ ਰੱਖ ਦਿੱਤੀਆਂ ਕਿਹੜੀਆਂ ਵੀਡੀਓਜ਼ ? ਦੇਖੋ Live

22 Mar 2025 3:28 PM

Khanauri border ਖੁੱਲਣ ਮਗਰੋਂ ਲੋਕ ਵੰਡ ਰਹੇ ਲੱਡੂ, ਦੇਖੋ ਰਾਹਗੀਰ ਕੀ ਬੋਲੇ ?

22 Mar 2025 3:27 PM

ਖਨੌਰੀ ਬਾਰਡਰ 'ਤੇ ਦੁਪਹਿਰ ਤੋਂ ਬਾਅਦ ਰਸਤਾ ਹੋ ਜਾਵੇਗਾ ਚਾਲੂ! ਪੁਲਿਸ ਮੁਲਾਜ਼ਮ ਟਰੈਕਟਰ ਟਰਾਲੀਆਂ ਹਟਾਉਣ ਦਾ ਕਰ ਰਹੇ ਕੰਮ

20 Mar 2025 3:33 PM

ਕਿਸਾਨਾਂ ਦੀ ਰੁਲ ਰਹੀ ਹੈ ਰਸਦ, ਮੋਰਚੇ 'ਚ ਨਹੀਂ ਰਿਹਾ ਕੋਈ ਕਿਸਾਨਾਂ ਦਾ ਰਾਸ਼ਨ ਸੰਭਾਲਣ ਵਾਲਾ, ਦੇਖੋ ਤਸਵੀਰਾਂ

20 Mar 2025 3:32 PM

Baba Raja Raj Singh ਦਾ Interview, ਕਿਹਾ -'ਪੰਥ ਵੱਲੋਂ ਨਕਾਰਿਆ ਜਾ ਚੁੱਕਿਆ Kuldeep Singh Gargaj...'

17 Mar 2025 1:28 PM
Advertisement