
ਭਾਰਤ ਅਤੇ ਨਿਊਜੀਲੈਂਡ ਦੇ ਵਿਚ ਖੇਡੇ ਗਏ ਚੌਥੇ ਵਨਡੇ ਮੈਚ ਨੂੰ ਕੀਵੀ ਟੀਮ ਨੇ ਜਿੱਤ...
ਹੈਮੀਲਟਨ: ਭਾਰਤ ਅਤੇ ਨਿਊਜੀਲੈਂਡ ਦੇ ਵਿਚ ਖੇਡੇ ਗਏ ਚੌਥੇ ਵਨਡੇ ਮੈਚ ਨੂੰ ਕੀਵੀ ਟੀਮ ਨੇ ਜਿੱਤ ਲਿਆ। ਇਸ ਮੈਚ ਨੂੰ ਜਿੱਤਣ ਦੇ ਨਾਲ ਹੀ ਕੀਵੀਆਂ ਨੇ ਸੀਰੀਜ਼ ਵਿਚ ਪਹਿਲੀ ਜਿੱਤ ਹਾਸਲ ਕਰ ਲਈ। ਇਸ ਮੈਚ ਵਿਚ ਭਾਰਤ ਦੀ ਕਪਤਾਨੀ ਕਰ ਰਹੇ ਰੋਹਿਤ ਸ਼ਰਮਾ ਨੇ ਕਿਹਾ ਕਿ ਕਾਫ਼ੀ ਲੰਬੇ ਸਮੇਂ ਤੋਂ ਬਾਅਦ ਬੱਲੇ ਤੋਂ ਅਜਿਹਾ ਖ਼ਰਾਬ ਪ੍ਰਦਰਸ਼ਨ ਦੇਖਣ ਨੂੰ ਮਿਲਿਆ। ਅਸੀਂ ਅਜਿਹੀ ਉਮੀਦ ਨਹੀਂ ਕੀਤੀ ਸੀ। ਤੁਹਾਨੂੰ ਨਿਊਜੀਲੈਂਡ ਦੇ ਗੇਂਦਬਾਜਾਂ ਨੂੰ ਮਾਣ ਦੇਣਾ ਹੋਵੇਗਾ। ਉਨ੍ਹਾਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਸਾਨੂੰ ਇਸ ਤੋਂ ਸਿੱਖ ਲੈਣਾ ਚਾਹੀਦੀ ਹੈ।
New Zealand vs India
ਚੌਥੇ ਵਨਡੇ ਮੈਚ ਵਿਚ ਕੀਵੀ ਗੇਂਦਬਾਜਾਂ ਨੂੰ ਸਵਿੰਗ ਮਿਲ ਰਹੀ ਸੀ ਅਤੇ ਭਾਰਤੀ ਬੱਲੇਬਾਜਾਂ ਨੇ ਸਵਿੰਗ ਦੇ ਸਾਹਮਣੇ ਲੱਗ-ਭੱਗ ਸਰੈਂਡਰ ਹੀ ਕਰ ਦਿਤਾ। ਸਵਿੰਗ ਦੇ ਸਾਹਮਣੇ ਫਿਰ ਤੋਂ ਖ਼ਰਾਬ ਖੇਡਣ ਉਤੇ ਰੋਹਿਤ ਸ਼ਰਮਾ ਨੇ ਕਿਹਾ ਕਿ ਤੁਹਾਨੂੰ ਦਬਾਅ ਝੱਲਣਾ ਆਉਣਾ ਚਾਹੀਦਾ ਹੈ। ਸਾਨੂੰ ਇਸ ਦੇ ਲਈ ਅਪਣੇ ਆਪ ਨੂੰ ਦੋਸ਼ ਦੇਣਾ ਚਾਹੀਦਾ ਹੈ। ਹਾਲਾਤ ਅਜਿਹੇ ਹੋ ਗਏ ਸਨ ਕਿ ਖਿਡਾਰੀਆਂ ਨੂੰ ਅਪਣੇ ਲਈ ਖੇਡਣਾ ਚਾਹੀਦਾ ਹੈ। ਜਦੋਂ ਤੁਸੀ ਟਿਕ ਜਾਂਦੇ ਤਾਂ ਫਿਰ ਦੌੜਾਂ ਬਣਾਉਣੀਆਂ ਆਸਾਨ ਹੋ ਜਾਂਦੀਆਂ। ਤੁਹਾਨੂੰ ਦੱਸ ਦਈਏ ਕਿ ਚੌਥੇ ਵਨਡੇ ਮੈਚ ਵਿਚ ਭਾਰਤੀ ਟੀਮ ਸਿਰਫ 91 ਦੌੜਾਂ ਉਤੇ ਆਊਟ ਹੋ ਗਈ ਸੀ।
New Zealand vs India
ਜਵਾਬ ਵਿਚ 93 ਦੌੜਾਂ ਦੇ ਛੋਟੇ ਟੀਚੇ ਦਾ ਪਿੱਛਾ ਕਰਨ ਉਤਰੀ ਕੀਵੀ ਟੀਮ ਦੇ ਬੱਲੇਬਾਜ ਮਾਰਟਿਨ ਗਪਟਿਲ ਨੇ ਤੇਜ ਸ਼ੁਰੂਆਤ ਦਵਾਉਣ ਦੀ ਕੋਸ਼ਿਸ਼ ਕੀਤੀ। ਪਰ ਭੁਵਨੇਸ਼ਵਰ ਨੇ ਉਨ੍ਹਾਂ ਨੂੰ ਪਹਿਲੇ ਹੀ ਓਵਰ ਵਿਚ ਪਵੇਲਿਅਨ ਦਾ ਰਸਤਾ ਦਿਖਾ ਦਿਤਾ। ਇਸ ਤੋਂ ਬਾਅਦ ਵਿਲੀਮਸਨ ਵੀ ਸਸਤੇ ਵਿਚ ਆਊਟ ਹੋ ਗਏ ਅਤੇ ਲੱਗਿਆ ਕਿ ਸ਼ਾਇਦ ਭਾਰਤ ਮੈਚ ਵਿਚ ਕੁੱਝ ਕਮਾਲ ਕਰ ਸਕਦਾ ਹੈ। ਪਰ ਨਿਕੋਲਸ ਅਤੇ ਟੈਲਰ ਨੇ ਚਮਤਕਾਰ ਦੀਆਂ ਸੰਭਾਵਨਾਵਾਂ ਉਤੇ ਪਾਣੀ ਫੇਰ ਦਿਤਾ।