
ਭਾਰਤ ਵਿਰੁਧ 6 ਫ਼ਰਵਰੀ ਤੋਂ ਸ਼ੁਰੂ ਹੋ ਰਹੇ ਤਿੰਨ ਮੈਚਾਂ ਦੀ ਟੀ20 ਲੜੀ ਲਈ ਨਿਊਜ਼ੀਲੈਂਡ ਨੇ ਦੋ ਨਵੇਂ ਖਿਡਾਰੀਆਂ ਡੈਰਿਲ ਮਿਸ਼ੇਲ ਅਤੇ ਤੇਜ਼ ਗੇਂਦਬਾਜ਼........
ਵਲਿੰਗਟਨ : ਭਾਰਤ ਵਿਰੁਧ 6 ਫ਼ਰਵਰੀ ਤੋਂ ਸ਼ੁਰੂ ਹੋ ਰਹੇ ਤਿੰਨ ਮੈਚਾਂ ਦੀ ਟੀ20 ਲੜੀ ਲਈ ਨਿਊਜ਼ੀਲੈਂਡ ਨੇ ਦੋ ਨਵੇਂ ਖਿਡਾਰੀਆਂ ਡੈਰਿਲ ਮਿਸ਼ੇਲ ਅਤੇ ਤੇਜ਼ ਗੇਂਦਬਾਜ਼ ਬਲੇਅਰ ਟਿਕਨੇਰ ਨੂੰ ਟੀਮ ਵਿਚ ਜਗ੍ਹਾ ਦਿਤੀ ਹੈ। ਕਪਤਾਨ ਕੇਨ ਵਿਲਿਅਮਸਨ ਨੂੰ 14 ਮੈਂਬਰੀ ਟੀਮਾ ਦਾ ਕਪਤਾਨ ਚੁਣਿਆ ਗਿਆ। ਉਹ ਸ਼੍ਰੀਲੰਕਾ ਵਿਰੁਧ ਇਕ ਟੀ20 ਮੈਚ ਤੋਂ ਬਾਹਰ ਰਹੇ ਸੀ। ਨਿਊਜ਼ੀਲੈਂਡ ਕ੍ਰਿਕਟ ਨੇ ਕਿਹਾ ਕਿ ਡਗ ਬ੍ਰਾਸਵੇਲ ਨੂੰ ਜ਼ਖ਼ਮੀ ਜਿੰਮੀ ਨੀਸ਼ਾਮ ਦੀ ਜਗ੍ਹਾ ਟੀਮ ਵਿਚ ਪਾਇਆ ਗਿਆ ਸੀ
Blair Tickner
ਜਿਸ ਨੇ ਆਪਣੀ ਜਗ੍ਹਾ ਬਰਕਰਾਰ ਰਖੀ ਹੈ। ਭਾਰਤੀ ਟੀਮ ਦੀ ਕਮਾਲ ਰੋਹਿਤ ਸ਼ਰਮਾ ਸੰਭਾਲਣਗੇ ਕਿਉਂਕਿ ਵਿਰਾਟ ਕੋਹਲੀ ਨੂੰ ਆਰਾਮ ਦੇਣ ਦਾ ਫ਼ੈਸਲਾ ਦਿਤਾ ਗਿਆ ਹੈ। ਮਿਸ਼ੇਲ ਅਤੇ ਟਿਕਨੇਰ ਨੂੰ ਨਿਊਜ਼ੀਲੈਂਡ ਦੀ ਘਰੇਲੂ ਟੀ20 ਲੀਗ ਸੁਪਰ ਸਮੈਸ਼ ਵਿਚ ਵਧੀਆ ਪ੍ਰਦਰਸ਼ਨ ਦਾ ਇਨਾਮ ਮਿਲਿਆ ਹੈ। ਤਿੰਨ ਮੈਚਾਂ ਦੀ ਲੜੀ ਦੌਰਾਨ ਦੋਵਾਂ ਦੇਸ਼ਾਂ ਦੀਆਂ ਮਹਿਲਾ ਟੀਮਾਂ ਦੇ ਮੈਚ ਵੀ ਇਸੇ ਮੈਦਾਨ 'ਤੇ ਖੇਡੇ ਜਾਣਗੇ।