
। ਸਮਿਥ ਅਤੇ ਵਾਰਨਰ ਨੂੰ ਦੱਖਣੀ ਅਫ਼ਰੀਕਾ ਦੇ ਵਿਰੁਧ ਤੀਜੇ ਟੈਸਟ ਦੌਰਾਨ ਗੇਂਦ ਨਾਲ ਛੇੜਛਾੜ ਕਰਨ ਦੀ ਯੋਜਨਾ ਬਣਾਉਂਦੇ ਫੜਿਆ ਗਿਆ ਸੀ
ਆਸਟਰੇਲੀਆਈ ਕ੍ਰਿਕਟਰ ਸਟੀਵ ਸਮਿਥ ਅਤੇ ਡੇਵਿਡ ਵਾਰਨਰ ਨੂੰ 2016 'ਚ ਘਰੇਲੂ ਸ਼ੇਫੀਲਡ ਸ਼ੀਲਡ ਟੂਰਨਾਮੈਂਟ ਦੇ ਦੌਰਾਨ ਗੇਂਦ ਨਾਲ ਛੇੜਛਾੜ ਦੀ ਘਟਨਾ 'ਚ ਸ਼ਾਮਲ ਹੋਣ ਲਈ ਮੈਚ ਰੈਫ਼ਰੀ ਨੇ ਚਿਤਾਵਾਨੀ ਦਿਤੀ ਸੀ। ਅੱਜ ਇਕ ਮੀਡੀਆ ਰੀਪੋਰਟ 'ਚ ਇਸ ਦਾ ਪ੍ਰਗਟਾਵਾ ਕੀਤਾ ਗਿਆ। ਸਮਿਥ ਅਤੇ ਵਾਰਨਰ ਨੂੰ ਦੱਖਣੀ ਅਫ਼ਰੀਕਾ ਦੇ ਵਿਰੁਧ ਤੀਜੇ ਟੈਸਟ ਦੌਰਾਨ ਗੇਂਦ ਨਾਲ ਛੇੜਛਾੜ ਕਰਨ ਦੀ ਯੋਜਨਾ ਬਣਾਉਂਦੇ ਫੜਿਆ ਗਿਆ ਸੀ ਜਿਸ ਨਾਲ ਉਨ੍ਹਾਂ 'ਤੇ ਇਕ ਸਾਲ ਦਾ ਬੈਨ ਲਗਾਇਆ ਗਿਆ। ਇਨ੍ਹਾਂ ਦੋਹਾਂ ਤੋਂ ਕ੍ਰਮਵਾਰ ਕਪਤਾਨੀ ਅਤੇ ਉਪ ਕਪਤਾਨੀ ਵੀ ਖੋਹ ਲਈ ਗਈ। ਸਿਡਨੀ ਮਾਰਨਿੰਗ ਹੇਰਾਲਡ ਦੀ ਰੀਪੋਰਟ ਦੇ ਮੁਤਾਬਕ ਡੇਰਿਲ ਹਾਰਪਰ ਨੇ ਕਿਹਾ ਕਿ ਨਵੰਬਰ 2016 'ਚ ਇਹ ਦੋਵੇਂ ਨਿਊ ਸਾਊਥ ਵੇਲਸ ਦੀ ਨੁਮਾਇੰਦਗੀ ਕਰਦਿਆਂ ਵਿਕਟੋਰੀਆ ਵਿਰੁਧ ਮੈਚ 'ਚ ਖੇਡ ਭਾਵਨਾ ਦੇ ਤਹਿਤ ਨਹੀਂ ਖੇਡੇ ਸਨ। ਹਾਰਪਰ ਨੇ ਕ੍ਰਿਕਟ ਆਸਟਰੇਲੀਆ ਦੇ ਮੈਚ ਰੈਫ਼ਰੀ ਅਤੇ ਅੰਪਾਇਰ ਚੋਣ ਮੈਨੇਜਰ ਸਾਈਮਨ ਟਫਲ ਨੂੰ ਭੇਜੇ ਈ-ਮੇਲ 'ਚ ਇਹ ਗੱਲ ਕਹੀ ਸੀ।
Ball Tapping
ਸਾਬਕਾ ਆਸਟਰੇਲੀਆਈ ਟੈਸਟ ਅੰਪਾਇਰ ਨੇ ਈਮੇਲ 'ਚ ਲਿਖਿਆ, ''ਡੇਵਿਡ ਵਾਰਨਰ ਪਹਿਲੇ ਦਿਨ ਨਿਊ ਸਾਊਥ ਵੇਲਸ ਦੇ ਵਿਕਟਕੀਪਰ ਪੀਟਰ ਨੇਵਿਲ ਵਲ ਲਗਾਤਾਰ ਥ੍ਰੋਅ ਕਰਦੇ ਹੋਏ ਬਾਊਂਸਰ ਗੇਂਦ ਸੁੱਟ ਰਹੇ ਸਨ, ਅੰਪਾਇਰਾਂ ਨੇ ਸਮਿਥ ਨੂੰ ਖੇਡ ਭਾਵਨਾ ਦਾ ਸਮਰਥਨ ਕਰਨ ਦੀ ਅਪੀਲ ਕੀਤੀ।'' ਉਨ੍ਹਾਂ ਕਿਹਾ, ''ਮੈਂ ਅਗਲੇ ਦਿਨ ਸਵੇਰੇ ਨਿਊ ਸਾਊਥ ਵੇਲਸ ਦੇ ਕੋਚ ਟਰੇਂਟ ਜਾਨਸਟਨ ਨੂੰ ਦੱਸਣ ਵਾਲੇ ਅੰਪਾਇਰਾਂ ਦੇ ਨਾਲ ਸੀ ਕਿ ਸੀ.ਏ. ਨੂੰ ਰਾਸ਼ਟਰੀ ਕਪਤਾਨ ਦੇ ਗੇਂਦ ਨਾਲ ਛੇੜਛਾੜ 'ਚ ਸ਼ਾਮਲ ਹੋਣ ਨਾਲ ਕੋਈ ਸਮੱਸਿਆ ਨਹੀਂ ਹੈ।''ਆਸਟਰੇਲੀਆ ਦੇ ਹਾਰਪਰ ਨੇ ਕਿਹਾ ਕਿ ਸਮਿਥ ਨੇ ਅਪਣੇ ਟੀਮ ਦੇ ਹਾਰਨ ਦੇ ਬਾਅਦ ਸਿਡਨੀ ਕ੍ਰਿਕਟ ਮੈਦਾਨ ਦੀ ਪਿੱਚ ਦੀ ਸ਼ਿਕਾਇਤ ਕੀਤੀ ਸੀ ਅਤੇ ਉਨ੍ਹਾਂ ਅਜਿਹਾ ਵੀ ਦਿਖਾਇਆ ਕਿ ਸ਼ੇਫੀਲਡ ਸ਼ੀਲਡ ਮੈਚ 'ਚ ਖੇਡਣ ਨਾਲ ਉਹ ਖ਼ੁਸ਼ ਨਹੀਂ ਸਨ।
ਹਾਰਪਰ ਨੇ ਕਿਹਾ, ''ਇਸੇ ਸਮੇਂ ਦੱਖਣੀ ਅਫ਼ਰੀਕਾ ਦੇ ਕਪਤਾਨ ਫਾਫ ਡੁ ਪਲੇਸਿਸ 'ਤੇ ਗੇਂਦ ਨਾਲ ਛੇੜਛਾੜ ਦੀ ਜਾਂਚ ਕੀਤੀ ਜਾ ਰਹੀ ਸੀ ਅਤੇ ਇਸ ਤੋਂ ਬਾਅਦ ਉਨ੍ਹਾਂ 'ਤੇ ਦੋਸ਼ ਤੈਅ ਕੀਤੇ ਗਏ।'' (ਏਜੰਸੀ)