ਅੰਮ੍ਰਿਤਸਰ ਦੇ ਕ੍ਰਿਕਟਰ ਸਲਿਲ ਅਰੋੜਾ ਦੀ ਹੋਈ ਚੋਣ
ਅੰਮ੍ਰਿਤਸਰ : IPL 2026 ਮਿੰਨੀ ਨਿਲਾਮੀ ਦੌਰਾਨ ਅੰਮ੍ਰਿਤਸਰ ਦੇ ਨੌਜਵਾਨ ਕ੍ਰਿਕਟਰ ਸਲਿਲ ਅਰੋੜਾ ਦੀ ਚੋਣ ਹੋਈ। ਇਸ ਤੋਂ ਬਾਅਦ ਉਸ ਦਾ ਘਰ ਪਹੁੰਚਣ ਉੱਤੇ ਜ਼ੋਰਦਾਰ ਸਵਾਗਤ ਕੀਤਾ ਗਿਆ। ਕ੍ਰਿਕਟ ਮੈਦਾਨ ‘ਚ ਪਹੁੰਚਦੇ ਹੀ ਦੋਸਤਾਂ, ਸਾਥੀ ਖਿਡਾਰੀਆਂ ਅਤੇ ਪ੍ਰਸ਼ੰਸਕਾਂ ਵੱਲੋਂ ਵਧਾਈਆਂ ਦਿੱਤੀਆਂ ਗਈਆਂ। ਇਸ ਮੌਕੇ ਉਨ੍ਹਾਂ ਦੇ ਕੋਚ ਚੰਦਨ ਮਦਾਨ ਨੇ ਮੂੰਹ ਮਿੱਠਾ ਕਰਵਾ ਕੇ ਖੁਸ਼ੀ ਸਾਂਝੀ ਕੀਤੀ।
ਭਾਰਤੀ ਕ੍ਰਿਕਟ ਟੀਮ ਦੇ ਖਿਡਾਰੀ ਅਭਿਸ਼ੇਕ ਸ਼ਰਮਾ ਤੋਂ ਬਾਅਦ ਸਲਿਲ ਅਰੋੜਾ ਅੰਮ੍ਰਿਤਸਰ ਦਾ ਦੂਜਾ ਅਜਿਹਾ ਬੱਲੇਬਾਜ਼ ਬਣ ਗਿਆ ਹੈ, ਜੋ ਇੰਡੀਅਨ ਪ੍ਰੀਮੀਅਰ ਲੀਗ ਵਰਗੇ ਵੱਡੇ ਟੂਰਨਾਮੈਂਟ ‘ਚ ਆਪਣੀ ਕਾਬਲੀਅਤ ਦਿਖਾਉਣ ਜਾ ਰਿਹਾ ਹੈ। ਇਸ ਉਪਲਬਧੀ ਨਾਲ ਨਾ ਸਿਰਫ਼ ਉਸ ਦਾ ਪਰਿਵਾਰ, ਸਗੋਂ ਪੂਰਾ ਸ਼ਹਿਰ ਮਾਣ ਮਹਿਸੂਸ ਕਰ ਰਿਹਾ ਹੈ।
