
ਭਾਰਤੀ ਫੁਟਬਾਲ ਟੀਮ ਦੇ ਗੋਲਕੀਪਰ ਗੁਰਪ੍ਰੀਤ ਸਿੰਘ ਸੰਧੂ ਨੇ ਅੱਜ ਕਿਹਾ ਕਿ ਅਗਲੇ ਸਾਲ ਹੋਣ ਵਾਲੇ ਏਸ਼ੀਆਈ ਕਪ ਵਿਚ ਟੀਮ ਚੁਣੌਤੀ ਪੂਰਨ ਗਰੁਪ ਵਿਚ ਹੈ
ਮੁਂਬਈ, ਭਾਰਤੀ ਫੁਟਬਾਲ ਟੀਮ ਦੇ ਗੋਲਕੀਪਰ ਗੁਰਪ੍ਰੀਤ ਸਿੰਘ ਸੰਧੂ ਨੇ ਅੱਜ ਕਿਹਾ ਕਿ ਅਗਲੇ ਸਾਲ ਹੋਣ ਵਾਲੇ ਏਸ਼ੀਆਈ ਕਪ ਵਿਚ ਟੀਮ ਚੁਣੌਤੀ ਪੂਰਨ ਗਰੁਪ ਵਿਚ ਹੈ ਅਤੇ ਟੂਰਨਾਮੈਂਟ ਵਿਚ ਆਪਣੀ ਛਾਪ ਛੱਡਣ ਲਈ ਖਿਡਾਰੀਆਂ ਨੂੰ ਬਹੁਤ ਚੰਗਾ ਪਰਦਰਸ਼ਨ ਕਰਨਾ ਹੋਵੇਗਾ। ਸੰਧੂ ਨੇ ਕਿਹਾ, ‘‘ਅਸੀ ਲਾਪਰਵਾਹ ਨਹੀਂ ਹੋ ਸਕਦੇ ਹਾਂ ਅਤੇ ਸਾਨੂੰ ਬਹੁਤ ਸਖ਼ਤ ਮਿਹਨਤ ਕਾਰਨ ਦੀ ਜ਼ਰੂਰਤ ਹੈ।
Indian Football Teamਜੇਕਰ ਅਸੀ ਸਖ਼ਤ ਮਿਹਨਤ ਨਹੀਂ ਕਰਦੇ ਅਤੇ ਅਪਣਾ ਸਭ ਤੋਂ ਉੱਤਮ ਖੇਡ ਦਾ ਪ੍ਰਦਰਸ਼ਨ ਨਹੀਂ ਕਰਦੇ ਤਾਂ ਟੀਮ ਲਈ ਕਾਫ਼ੀ ਮੁਸ਼ਕਲ ਹੋ ਸਕਦੀ ਹੈ ਕਿਉਂਕਿ ਮੁਕਾਬਲੇ ਵਾਲੀਆਂ ਟੀਮਾਂ ਬਹੁਤ ਚੰਗੇਰੇ ਪ੍ਰਦਰਸ਼ਨ ਵਾਲੀਆਂ ਹੋਣਗੀਆਂ। ਗੁਰਪ੍ਰੀਤ ਨੇ ਕਿਹਾ ਕਿ ਥਾਈਲੈਂਡ ਅਤੇ ਬਹਿਰੀਨ ਵੀ ਚੰਗੀਆਂ ਟੀਮਾਂ ਹਨ। ਅਗਲੇ ਸਾਲ ਜਨਵਰੀ ਵਿਚ ਯੂਏਈ ਵਿਚ ਹੋਣ ਵਾਲੇ ਏਏਫਸੀ ਏਸ਼ੀਆਈ ਕਪ ਵਿਚ ਭਾਰਤੀ ਟੀਮ ਗਰੁਪ ਏ ਵਿਚ ਥਾਈਲੈਂਡ, ਬਹਿਰੀਨ, ਯੂਏਈ ਦੇ ਨਾਲ ਹਨ।
Asia Cupਉਨ੍ਹਾਂ ਨੇ ਕਿਹਾ, ‘‘ਥਾਈਲੈਂਡ ਅਤੇ ਬਹਿਰੀਨ ਮਾਮੂਲੀ ਅੰਤਰ ਤੋਂ ਵਿਸ਼ਵ ਕੱਪ ਵਿਚ ਕਵਾਲੀਫਾਈ ਹੋਣ ਤੋਂ ਚੂਕ ਗਏ। ਇਸ ਲਈ ਇਹ ਚੁਣੌਤੀ ਪੂਰਨ ਗਰੁਪ ਹੈ। ਸਾ
ਏਸ਼ੀਆਈ ਕਪ ਦੀਆਂ ਤਿਆਰੀਆਂ ਦੇ ਤਹਿਤ ਭਾਰਤੀ ਟੀਮ ਇੱਥੇ ਇੱਕ ਜੂਨ ਤੋਂ ਸ਼ੁਰੂ ਹੋ ਰਹੇ ਇੰਟਰਕੰਟੀਨੈਂਟਲ ਕਪ ਵਿਚ ਨਿਊਜ਼ੀਲੈਂਡ, ਕੀਨੀਆ ਅਤੇ ਚੀਨ ਵਰਗੀਆਂ ਮਜ਼ਬੂਤ ਟੀਮਾਂ ਨਾਲ ਖੇਡੇਗੀ।
Gurpreet Singh Sandhuਸੰਧੂ ਨੇ ਤਿੰਨਾਂ ਟੀਮਾਂ ਨੂੰ ਅਪਣੀਆਂ ਮਜ਼ਬੂਤ ਵਿਰੋਧੀ ਟੀਮਾਂ ਦੱਸਿਆ। ਉਨ੍ਹਾਂ ਨੇ ਕਿਹਾ, ‘‘ ਸਾਡੇ ਲਈ ਏਸ਼ੀਆਈ ਕਪ ਦੀ ਤਿਆਰੀ ਕਰਣ ਲਈ ਇਹ ਇਕ ਚੰਗਾ ਮੌਕਾ ਹੈ। ਅਸੀ ਕਿਸਮਤ ਵਾਲੇ ਹਾਂ ਕਿ ਇਹ ਸਭ ਚੰਗੀਆਂ ਟੀਮਾਂ ਭਾਰਤ ਆ ਰਹੀਆਂ ਹਨ ਅਤੇ ਅਸੀ ਉਨ੍ਹਾਂ ਦੇ ਖਿਲਾਫ ਖੇਡਣਾ ਹੈ। ਇਸ ਲਈ ਸਾਨੂੰ ਇਸ ਮੌਕੇ ਦੀ ਸਹੀ ਤੇ ਠੀਕ ਵਰਤੋ ਕਰਨੀ ਹੋਵੇਗੀ।