ਭਾਰਤ ਦੇ ਸਾਬਕਾ ਫੁਟਬਾਲ ਕੈਪਟਨ ਦਾ ਤ੍ਰਿਣਮੂਲ ਕਾਂਗਰਸ ਤੋਂ ਅਸਤੀਫਾ, "ਹੁਣ ਮੈਂ ਕਿਸੇ ਰਾਜਨੀਤਕ ਦਲ ਦਾ ਮੈਂਬਰ ਨਹੀਂ"
Published : Feb 26, 2018, 5:00 pm IST
Updated : Feb 26, 2018, 11:30 am IST
SHARE ARTICLE

ਨਵੀਂ ਦਿੱਲੀ : ਭਾਰਤੀ ਫੁਟਬਾਲ ਟੀਮ ਦੇ ਸਾਬਕਾ ਕਪਤਾਨ ਭਾਈਚੁੰਗ ਭੂਟੀਆ ਨੇ ਟੀਐਮਸੀ ਤੋਂ ਅਸਤੀਫਾ ਦੇ ਦਿੱਤਾ ਹੈ। ਸੋਮਵਾਰ ਨੂੰ ਆਪਣੇ ਟਵੀਟ 'ਚ ਭੂਟੀਆ ਨੇ ਇਸਦਾ ਐਲਾਨ ਕਰਦੇ ਹੋਏ ਕਿਹਾ, “ਅੱਜ ਤੋਂ ਮੈਂ ਆਧਿਕਾਰਿਕ ਤੌਰ 'ਤੇ ਤ੍ਰਿਣਮੂਲ ਕਾਂਗਰਸ ਦੇ ਸਾਰੇ ਪਦਾਂ ਤੋਂ ਅਸਤੀਫਾ ਦੇ ਦਿੱਤਾ ਹੈ। ਹੁਣ ਨਾ ਤਾਂ ਮੈਂ ਕਿਸੇ ਰਾਜਨੀਤਕ ਦਲ ਦਾ ਮੈਂਬਰ ਹਾਂ ਨਾ ਹੀ ਕਿਸੇ ਪਾਰਟੀ ਨਾਲ ਜੁੜਿਆ ਹਾਂ।”

ਨਹੀਂ ਦੱਸੀ ਅਸਤੀਫੇ ਦੀ ਵਜ੍ਹਾ



- ਟਵੀਟ ਵਿਚ ਭੂਟੀਆ ਨੇ ਆਪਣੇ ਅਸਤੀਫੇ ਦੀ ਕੋਈ ਵਜ੍ਹਾ ਨਹੀਂ ਦੱਸੀ। ਹਾਲਾਂਕਿ, ਮੰਨਿਆ ਜਾ ਰਿਹਾ ਹੈ ਕਿ ਉਹ ਪਾਰਟੀ ਵਿਚ ਆਪਣੇ ਕਿਰਦਾਰ ਨੂੰ ਲੈ ਕੇ ਖੁਸ਼ ਨਹੀਂ ਸਨ।

ਅਲੱਗ ਗੋਰਖਾਲੈਂਡ ਦੀ ਉਠਾਈ ਸੀ ਮੰਗ

- ਮੰਨਿਆ ਜਾਂਦਾ ਹੈ ਕਿ ਭੂਟੀਆ ਦੇ ਅਸਤੀਫੇ ਦੀ ਅਸਲ ਵਜ੍ਹਾ ਉਨ੍ਹਾਂ ਦਾ ਗੋਰਖਾਲੈਂਡ ਨੂੰ ਲੈ ਕੇ ਸਮਰਥਨ ਹੈ। ਪਿਛਲੇ ਸਾਲ ਅਲੱਗ ਗੋਰਖਾਲੈਂਡ ਨੂੰ ਲੈ ਕੇ ਉਠ ਰਹੀਆਂ ਮੰਗਾਂ ਦਾ ਭੂਟੀਆ ਨੇ ਸਮਰਥਨ ਕੀਤਾ ਸੀ। ਉਨ੍ਹਾਂ ਨੇ ਸੱਭਿਆਚਾਰਕ ਅਸਮਾਨਤਾ ਨੂੰ ਖਤਮ ਕਰਨ ਲਈ ਗੋਰਖਾਲੈਂਡ ਬਣਾਉਣ 'ਤੇ ਸਹਿਮਤੀ ਜਤਾਈ ਸੀ।   


- ਹਾਲਾਂਕਿ, ਟੀਐਮਸੀ ਦੀ ਪ੍ਰਧਾਨ ਅਤੇ ਪੱਛਮੀ ਬੰਗਾਲ ਦੀ ਮੁੱਖਮੰਤਰੀ ਮਮਤਾ ਬਨਰਜੀ ਅਲੱਗ ਗੋਰਖਾਲੈਂਡ ਦੀ ਮੰਗ ਤੋਂ ਮਨ੍ਹਾ ਕਰਦੀ ਰਹੀ ਹੈ। ਦੱਸਿਆ ਜਾਂਦਾ ਹੈ ਕਿ ਪਾਰਟੀ ਤੋਂ ਅਲਗ ਰਾਏ ਦੇ ਚਲਦੇ ਭੂਟੀਆ ਨੂੰ ਜ਼ਿਆਦਾ ਤਵੱਜੋ ਨਹੀਂ ਦਿੱਤੀ ਜਾਂਦੀ ਸੀ।

ਫੁਟਬਾਲ ਛੱਡਣ ਦੇ ਬਾਅਦ ਸ਼ੁਰੂ ਕੀਤੀ ਰਾਜਨੀਤੀ


- ਬਾਈਚੁੰਗ ਭੂਟੀਆ ਨੇ ਸਤੰਬਰ 2011 ਵਿਚ ਫੁਟਬਾਲ ਤੋਂ ਰਿਟਾਇਰਮੈਂਟ ਦਾ ਐਲਾਨ ਕਰ ਦਿੱਤਾ ਸੀ। ਇਸਦੇ ਬਾਅਦ ਉਨ੍ਹਾਂ ਨੇ ਟੀਐਮਸੀ ਜੁਆਇਨ ਕੀਤੀ ਸੀ।   

- ਭੂਟੀਆ ਨੇ 2014 ਵਿਚ ਟੀਐਮਸੀ ਦੇ ਵਲੋਂ ਲੋਕਸਭਾ ਦਾ ਚੋਣ ਵੀ ਲੜਿਆ ਸੀ। ਹਾਲਾਂਕਿ, ਦਾਰਜਲਿੰਗ ਸੀਟ 'ਤੇ ਉਨ੍ਹਾਂ ਨੂੰ ਬੀਜੇਪੀ ਦੇ ਐਸਐਸ ਆਹਲੂਵਾਲੀਆ ਨੇ ਵੱਡੇ ਅੰਤਰ ਨਾਲ ਹਰਾਇਆ ਸੀ। ਇਸਦੇ ਬਾਅਦ ਵੀ ਉਨ੍ਹਾਂ ਨੇ ਲੰਬੇ ਸਮੇਂ ਤੱਕ ਪਾਰਟੀ ਲਈ ਕੰਮ ਕਰਨਾ ਜਾਰੀ ਰੱਖਿਆ ਸੀ।

SHARE ARTICLE
Advertisement

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM
Advertisement