R. Pragyananda News: ਆਰ. ਪ੍ਰਗਿਆਨੰਦਾ ਨੇ ਦੁਨੀਆ ਦੇ ਨੰਬਰ 1 ਖਿਡਾਰੀ ਮੈਗਨਸ ਕਾਰਲਸਨ ਨੂੰ ਹਰਾਇਆ
Published : May 31, 2024, 7:00 pm IST
Updated : May 31, 2024, 7:03 pm IST
SHARE ARTICLE
R. Pragyananda defeated world number 1 player Magnus Carlsen Norway Chess Tournament
R. Pragyananda defeated world number 1 player Magnus Carlsen Norway Chess Tournament

R. Pragyananda News: ਤੀਜੇ ਰਾਊਂਡ ਤੋਂ ਬਾਅਦ 5.5 ਅੰਕਾਂ ਨਾਲ ਹਾਸਲ ਕੀਤੀ ਜਿੱਤ

 R. Pragyananda defeated world number 1 player Magnus Carlsen Norway Chess Tournament: ਭਾਰਤੀ ਗ੍ਰੈਂਡਮਾਸਟਰ ਰਮੇਸ਼ ਬਾਬੂ ਪ੍ਰਗਿਆਨੰਦਾ ਨੇ ਇਤਿਹਾਸ ਰਚ ਦਿਤਾ ਹੈ। ਉਸ ਨੇ ਵਿਸ਼ਵ ਦੇ ਨੰਬਰ 1 ਮੈਗਨਸ ਕਾਰਲਸਨ ਨੂੰ ਹਰਾ ਕੇ ਆਪਣੀ ਪਹਿਲੀ ਕਲਾਸੀਕਲ ਗੇਮ ਜਿੱਤ ਲਈ ਹੈ। 18 ਸਾਲਾ ਭਾਰਤੀ ਖਿਡਾਰੀ ਨੇ ਨਾਰਵੇ ਸ਼ਤਰੰਜ ਟੂਰਨਾਮੈਂਟ ਵਿੱਚ ਕਾਰਲਸਨ ਨੂੰ ਹਰਾ ਕੇ ਟੂਰਨਾਮੈਂਟ ਦੇ ਤੀਜੇ ਦੌਰ ਵਿੱਚ ਆਪਣੀ ਪਹਿਲੀ ਜਿੱਤ ਦਰਜ ਕੀਤੀ। ਨਾਰਵੇ ਸ਼ਤਰੰਜ ਟੂਰਨਾਮੈਂਟ 'ਚ ਆਰ ਪ੍ਰਗਿਆਨੰਦਾ ਨੇ ਤੀਜੇ ਦੌਰ ਤੋਂ ਬਾਅਦ 5.5 ਅੰਕਾਂ ਨਾਲ ਇਹ ਜਿੱਤ ਦਰਜ ਕੀਤੀ।

ਇਹ ਵੀ ਪੜ੍ਹੋ: Moga News: ਮੋਗਾ 'ਚ ਟਰੱਕ ਨੂੰ ਲੱਗੀ ਭਿਆਨਕ ਅੱਗ, ਗਰਮੀ ਕਾਰਨ ਫਟੀ ਬੈਟਰੀ

ਪ੍ਰਗਿਆਨੰਦਾ ਸਫੇਦ ਮੋਹਰਿਆਂ ਨਾਲ ਖੇਡ ਰਹੇ ਸਨ ਅਤੇ ਉਨ੍ਹਾਂ ਦੀ ਜਿੱਤ ਨਾਲ ਘਰੇਲੂ ਪਸੰਦੀਦਾ ਕਾਰਲਸਨ ਅੰਕ ਸੂਚੀ ਵਿੱਚ ਪੰਜਵੇਂ ਸਥਾਨ 'ਤੇ ਪਹੁੰਚ ਗਿਆ। ਕਾਰਲਸਨ ਅਤੇ ਪ੍ਰਗਿਆਨੰਦਾ ਨੇ ਇਸ ਫਾਰਮੈਟ ਵਿੱਚ ਆਪਣੇ ਪਿਛਲੇ ਤਿੰਨ ਮੈਚ ਡਰਾਅ ਕੀਤੇ ਸਨ। ਪ੍ਰਗਿਆਨੰਦਾ ਦੀ ਭੈਣ ਆਰ ਵੈਸ਼ਾਲੀ ਨੇ ਵੀ 5.5 ਅੰਕ ਲੈ ਕੇ ਔਰਤਾਂ ਦੇ ਮੁਕਾਬਲੇ ਵਿੱਚ ਟਾਪ ਕੀਤਾ।

ਇਹ ਵੀ ਪੜ੍ਹੋ: Punjab Mid-Day Meal: ਪੰਜਾਬ ਮਿਡ-ਡੇ-ਮੀਲ ਦੇ ਮੀਨੂ 'ਚ ਕੀਤਾ ਬਦਲਾਅ, ਹੁਣ ਹਫ਼ਤੇ ਵਿਚ ਇਕ ਵਾਰ ਵਰਤਾਈ ਜਾਵੇਗੀ ਮਾਂਹ ਛੋਲੇ ਦੀ ਦਾਲ ਤੇ ਖੀਰ 

ਭਾਰਤੀ ਗ੍ਰੈਂਡਮਾਸਟਰ ਆਰ. ਪ੍ਰਗਨਾਨੰਦ ਤੀਜੇ ਦੌਰ ਤੋਂ ਬਾਅਦ ਟੂਰਨਾਮੈਂਟ 'ਚ ਪਹਿਲੇ ਨੰਬਰ 'ਤੇ ਹੈ। ਅਮਰੀਕਾ ਦੇ ਫੈਬੀਆਨੋ ਕਾਰੂਆਨਾ 5 ਅੰਕਾਂ ਨਾਲ ਦੂਜੇ ਸਥਾਨ 'ਤੇ ਹਨ। ਹਿਕਾਰੂ ਨਾਕਾਮੁਰਾ (4) ਅਤੇ ਅਲੀਰੇਜ਼ਾ ਫਿਰੋਜ਼ਾ (3.5) ਕ੍ਰਮਵਾਰ ਤੀਜੇ ਅਤੇ ਚੌਥੇ ਸਥਾਨ 'ਤੇ ਹਨ। ਉਨ੍ਹਾਂ ਤੋਂ ਬਾਅਦ ਕਾਰਲਸਨ ਹੈ। ਉਸ ਦੇ 3 ਅੰਕ ਹਨ। 

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਪ੍ਰਗਿਆਨੰਦਾ ਨੇ ਪਹਿਲੀ ਵਾਰ ਕਲਾਸਿਕ ਸ਼ਤਰੰਜ ਖੇਡ ਜਿੱਤਣ ਤੋਂ ਬਾਅਦ ਕਿਹਾ ਕਿ ਉਸ ਦੀ ਸ਼ੁਰੂਆਤ ਸ਼ਾਨਦਾਰ ਰਹੀ। ਮੁਕਾਬਲਾ ਸਖ਼ਤ ਸੀ, ਅਸੀਂ ਦੋਵਾਂ ਨੇ ਆਪਣੀ ਪੂਰੀ ਕੋਸ਼ਿਸ਼ ਕੀਤੀ, ਪਰ ਮੈਂ ਜਿੱਤ ਗਿਆ। ਆਓ ਦੇਖੀਏ ਕਿ ਅੱਗੇ ਕੀ ਹੁੰਦਾ ਹੈ ਅਤੇ ਅਸੀਂ ਕਿਵੇਂ ਅੱਗੇ ਵਧਦੇ ਹਾਂ। ਮੈਂ ਚੰਗਾ ਮਹਿਸੂਸ ਕਰ ਰਿਹਾ ਹਾਂ। ਖੇਡ ਕਾਫੀ ਦਿਲਚਸਪ ਸੀ। ਮੈਨੂੰ ਓਪਨਿੰਗ ਤੋਂ ਹੀ ਬਹੁਤ ਚੰਗੀ ਸਥਿਤੀ ਮਿਲੀ। 

(For more Punjabi news apart from R. Pragyananda defeated Magnus Carlsen Norway Chess Tournament, stay tuned to Rozana Spokesman)

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement