
ਸੁਪਰੀਮ ਕੋਰਟ ਵਿਚ ਅੱਜ 9 ਜੱਜਾਂ ਨੇ ਇਕੱਠਿਆਂ ਨੇ ਸਹੁੰ ਚੁੱਕੀ। ਸੁਪਰੀਮ ਕੋਰਟ ਦੇ ਇਤਿਹਾਸ ਵਿਚ ਅਜਿਹਾ ਪਹਿਲੀ ਵਾਰ ਹੈ ਜਦੋਂ 9 ਜੱਜਾਂ ਨੇ ਇਕੋ ਸਮੇਂ ਸਹੁੰ ਚੁੱਕੀ ਹੋਵੇ
ਨਵੀਂ ਦਿੱਲੀ: ਸੁਪਰੀਮ ਕੋਰਟ (Nine Supreme Court Judges Take Oath) ਵਿਚ ਅੱਜ 9 ਜੱਜਾਂ ਨੇ ਇਕੱਠਿਆਂ ਨੇ ਸਹੁੰ ਚੁੱਕੀ। ਸੁਪਰੀਮ ਕੋਰਟ ਦੇ ਇਤਿਹਾਸ ਵਿਚ ਅਜਿਹਾ ਪਹਿਲੀ ਵਾਰ ਹੈ ਜਦੋਂ 9 ਜੱਜਾਂ ਨੇ ਇਕੋ ਸਮੇਂ ਸਹੁੰ ਚੁੱਕੀ ਹੋਵੇ। ਇਹਨਾਂ ਵਿਚੋਂ 3 ਮਹਿਲਾ ਜੱਜ (3 Women Take Oath As Supreme Court Judges) ਵੀ ਹਨ। ਮਹਿਲਾ ਜੱਜਾਂ ਵਿਚੋਂ ਇਕ ਜਸਟਿਸ ਬੀਵੀ ਨਾਗਰਤਨਾ ਵੀ ਹੈ, ਜੋ 2027 ਵਿਚ ਦੇਸ਼ ਦੀ ਪਹਿਲੀ ਮਹਿਲਾ ਚੀਫ ਜਸਟਿਸ ਬਣ ਸਕਦੀ ਹੈ।
Supreme Court
ਹੋਰ ਪੜ੍ਹੋ: ਕੋਰੋਨਾ ਨਾਲ ਜ਼ਿੰਦਗੀਆਂ ਬਰਬਾਦ, ਬੱਚਿਆਂ ਦਾ ਜੀਵਨ ਦਾਅ ’ਤੇ ਲਗਿਆ ਦੇਖਣਾ ਦਿਲ ਨੂੰ ਵਲੂੰਧਰ ਦਿੰਦੈ: SC
ਇਸ ਤੋਂ ਇਲਾਵਾ ਜਸਟਿਸ ਪੀਏ ਨਰਸਿਮਹਾ ਵੀ ਹਨ, ਜੋ ਬਾਰ ਤੋਂ ਸਿੱਧੇ ਸੁਪਰੀਮ ਕੋਰਟ ਵਿਚ ਨਿਯੁਕਤ ਹੋਏ ਹਨ। ਉਹ ਵੀ 2028 ਵਿਚ ਚੀਫ ਜਸਟਿਸ ਬਣ ਸਕਦੇ ਹਨ। ਚੀਫ ਜਸਟਿਸ (Chief Justice Of India) ਦੇ ਕੋਰਟ ਰੂਮ ਵਿਚ ਹੋਣ ਵਾਲਾ ਇਹ ਪ੍ਰੋਗਰਾਮ ਵੱਖਰਾ ਸੀ। ਨਵੇਂ ਜੱਜਾਂ ਦਾ ਸਹੁੰ ਚੁੱਕ ਸਮਾਗਮ ਸੁਪਰੀਮ ਕੋਰਟ ਦੇ ਨਵੇਂ ਭਵਨ ਵਿਚ ਬਣੇ ਆਡੀਟੋਰੀਅਮ ਵਿਚ ਹੋਇਆ। ਇਸ ਵਿਚ 900 ਲੋਕਾਂ ਦੇ ਬੈਠਣ ਦੀ ਵਿਵਸਥਾ ਹੈ। ਇਸ ਦੇ ਨਾਲ ਹੀ ਪਹਿਲੀ ਵਾਰ ਜੱਜਾਂ ਦੇ ਸਹੁੰ ਚੁੱਕ ਸਮਾਗਮ ਦਾ ਦੂਰਦਰਸ਼ਨ ਉੱਤੇ ਸਿੱਧਾ ਪ੍ਰਸਾਰਣ ਵੀ ਕੀਤਾ ਗਿਆ।
Justice BV Nagarathna Could Be India's First Woman Chief Justice
ਹੋਰ ਪੜ੍ਹੋ: ਦਰਦਨਾਕ ਹਾਦਸਾ: ਕਾਰ-ਟਰੱਕ ਦੀ ਭਿਆਨਕ ਟੱਕਰ 'ਚ 11 ਮੌਤਾਂ,7 ਜ਼ਖਮੀ
ਇਹਨਾਂ ਜੱਜਾਂ ਨੇ ਚੁੱਕੀ ਸਹੁੰ
- ਜਸਟਿਸ ਏ ਐਸ ਓਕਾ
- ਜਸਟਿਸ ਵਿਕਰਮ ਨਾਥ
- ਜਸਟਿਸ ਜੇਕੇ ਮਹੇਸ਼ਵਰੀ
- ਜਸਟਿਸ ਹਿਮਾ ਕੋਹਲੀ
- ਜਸਟਿਸ ਬੀਵੀ ਨਾਗਰਤਨਾ
- ਜਸਟਿਸ ਬੇਲਾ ਤ੍ਰਿਵੇਦੀ
- ਜਸਟਿਸ ਸੀ ਟੀ ਰਵਿੰਦਰ ਕੁਮਾਰ
- ਜਸਟਿਸ ਐਮ ਐਮ ਸੁੰਦਰੇਸ਼
- ਸੀਨੀਅਰ ਵਕੀਲ ਪੀਐਸ ਨਰਸਿਮਹਾ
In A First Nine Supreme Court Judges Take Oath In One Go
ਹੋਰ ਪੜ੍ਹੋ: ਜਲ੍ਹਿਆਂਵਾਲਾ ਬਾਗ ਦੇ ਨਵੀਨੀਕਰਨ ’ਤੇ ਬੋਲੇ ਰਾਹੁਲ ਗਾਂਧੀ, 'ਸ਼ਹੀਦਾਂ ਦਾ ਅਪਮਾਨ ਸਹਿਣ ਨਹੀਂ ਕਰਾਂਗਾ'
2027 ਵਿਚ ਜਸਟਿਸ ਬੀਵੀ ਨਾਗਰਤਨਾ ਬਣ ਸਕਦੀ ਹੈ ਪਹਿਲੀ ਮਹਿਲਾ ਸੀਜੇਆਈ
ਇਹਨਾਂ ਜੱਜਾਂ ਵਿਚੋਂ ਜਸਟਿਸ ਵਿਕਰਮ ਨਾਥ, ਜਸਟਿਸ ਬੀਵੀ ਨਾਗਰਤਨਾ (Justice BV Nagarathna) ਅਤੇ ਪੀਐਸ ਨਰਸਿਮਹਾ ਦੇ ਭਵਿੱਖ ਵਿਚ ਭਾਰਤ ਦੇ ਮੁੱਖ ਜੱਜ ਬਣਨ ਦੀ ਸੰਭਾਵਨਾ ਹੈ। ਹੁਣ ਤੱਕ ਸੁਪਰੀਮ ਕੋਰਟ ਵਿਚ ਕੋਈ ਮਹਿਲਾ ਚੀਫ ਜਸਟਿਸ ਨਹੀਂ ਰਹੀ ਹੈ। ਸਤੰਬਰ 2027 ਵਿਚ ਭਾਰਤ ਨੂੰ ਜਸਟਿਸ ਨਾਗਰਤਨਾ ਦੇ ਰੂਪ ਵਿਚ ਪਹਿਲੀ ਮਹਿਲਾ ਚੀਫ ਜਸਟਿਸ ਮਿਲ ਸਕਦੀ ਹੈ। ਸੁਪਰੀਮ ਕੋਰਟ ਵਿਚ ਕਰੀਬ ਦੋ ਸਾਲਾਂ ਬਾਅਦ ਹੋਈਆਂ ਨਵੀਆਂ ਨਿਯੁਕਤੀਆਂ ਤੋਂ ਬਾਅਦ ਜੱਜਾਂ ਦੀਆਂ ਕੁੱਲ 34 ਅਸਾਮੀਆਂ ਵਿਚੋਂ 33 ਭਰ ਗਈਆਂ ਹਨ।