
ਦੇਖੋ ਵਾਇਰਲ ਵੀਡੀਉ
Irfan Pathan and Harbhajan Singh's Dance:ਅਫ਼ਗਾਨਿਸਤਾਨ ਦੀ ਟੀਮ ਵਿਸ਼ਵ ਕੱਪ 2023 'ਚ ਅਪਣੇ ਪ੍ਰਦਰਸ਼ਨ ਨਾਲ ਸਾਰਿਆਂ ਨੂੰ ਹੈਰਾਨ ਕਰ ਰਹੀ ਹੈ। ਇੰਗਲੈਂਡ ਅਤੇ ਪਾਕਿਸਤਾਨ ਨੂੰ ਹਰਾਉਣ ਤੋਂ ਬਾਅਦ ਅਫ਼ਗਾਨਿਸਤਾਨ ਨੇ ਹੁਣ ਸਾਬਕਾ ਵਿਸ਼ਵ ਚੈਂਪੀਅਨ ਸ਼੍ਰੀਲੰਕਾ ਨੂੰ ਹਰਾਇਆ ਹੈ। ਪੁਣੇ 'ਚ ਖੇਡੇ ਗਏ ਮੈਚ 'ਚ ਅਫਗਾਨਿਸਤਾਨ ਨੇ 242 ਦੌੜਾਂ ਦਾ ਟੀਚਾ ਆਸਾਨੀ ਨਾਲ ਹਾਸਲ ਕਰ ਲਿਆ। ਇਸ ਜਿੱਤ 'ਤੇ ਨਾ ਸਿਰਫ ਅਫਗਾਨਿਸਤਾਨ ਦੇ ਖਿਡਾਰੀਆਂ ਨੇ ਜਸ਼ਨ ਮਨਾਇਆ, ਸਗੋਂ ਇਰਫਾਨ ਪਠਾਨ ਵੀ ਡਾਂਸ ਕਰਦੇ ਨਜ਼ਰ ਆਏ। ਇਸ ਵਾਰ ਪਠਾਨ ਨੇ ਸਟੂਡੀਓ 'ਚ ਰੰਗ ਬੰਨ੍ਹਿਆ ਅਤੇ ਇਸ ਵਾਰ ਉਨ੍ਹਾਂ ਨੂੰ ਹਰਭਜਨ ਸਿੰਘ ਦਾ ਸਾਥ ਮਿਲਿਆ। ਹਰਭਜਨ ਅਤੇ ਪਠਾਨ ਦੇ ਡਾਂਸ ਦਾ ਵੀਡੀਉ ਕਾਫੀ ਵਾਇਰਲ ਹੋ ਰਿਹਾ ਹੈ।
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਇਰਫਾਨ ਪਠਾਨ ਅਫਗਾਨਿਸਤਾਨ ਦੀ ਜਿੱਤ 'ਤੇ ਡਾਂਸ ਕਰ ਚੁੱਕੇ ਹਨ। ਉਦੋਂ ਇਸ ਟੀਮ ਨੇ ਪਾਕਿਸਤਾਨ ਨੂੰ ਹਰਾਇਆ ਸੀ ਅਤੇ ਅਫਗਾਨਿਸਤਾਨ ਦੇ ਲੈੱਗ ਸਪਿਨਰ ਰਾਸ਼ਿਦ ਖਾਨ ਖੁਦ ਪਠਾਨ ਦੇ ਨਾਲ ਮੈਦਾਨ ਦੇ ਵਿਚਕਾਰ ਨੱਚ ਰਹੇ ਸਨ। ਇਰਫਾਨ ਦੇ ਇਸ ਡਾਂਸ ਨੇ ਸਾਬਤ ਕਰ ਦਿਤਾ ਕਿ ਭਾਰਤ ਵਿਚ ਅਪਣਾ ਘਰੇਲੂ ਮੈਚ ਖੇਡਣ ਵਾਲੀ ਅਫ਼ਗਾਨਿਸਤਾਨ ਟੀਮ ਦੇ ਭਾਰਤ ਵਿਚ ਬਹੁਤ ਸਾਰੇ ਪ੍ਰਸ਼ੰਸਕ ਹਨ ਅਤੇ ਟੀਮ ਇੰਡੀਆ ਦੇ ਪ੍ਰਸ਼ੰਸਕ ਵੀ ਇਸ ਟੀਮ ਦੀ ਜਿੱਤ ਤੋਂ ਖੁਸ਼ ਹਨ।
Once again,@IrfanPathan dancing in celebration of Afghanistan's ???????? victory! @harbhajan_singh Special thanks, once more, for the support! pic.twitter.com/XssVbpgfyv
ਅਫਗਾਨਿਸਤਾਨ ਦੀ ਟੀਮ ਨੂੰ ਤਿਆਰ ਕਰਨ ਵਿਚ ਭਾਰਤੀਆਂ ਦੀ ਵੀ ਵੱਡੀ ਭੂਮਿਕਾ ਹੈ। ਸਾਬਕਾ ਭਾਰਤੀ ਕ੍ਰਿਕਟਰ ਅਜੇ ਜਡੇਜਾ ਇਸ ਵਿਸ਼ਵ ਕੱਪ ਵਿਚ ਅਫਗਾਨਿਸਤਾਨ ਟੀਮ ਦੇ ਮੈਂਟਰ ਹਨ। ਇੰਨਾ ਹੀ ਨਹੀਂ ਭਾਰਤ ਅਫਗਾਨਿਸਤਾਨ ਦੀ ਕ੍ਰਿਕਟ ਟੀਮ ਦਾ ਆਧਾਰ ਵੀ ਹੈ।
ਪਠਾਨ ਦੇ ਡਾਂਸ ਤੋਂ ਇਲਾਵਾ ਜੇਕਰ ਸ਼੍ਰੀਲੰਕਾ ਅਤੇ ਅਫਗਾਨਿਸਤਾਨ ਵਿਚਾਲੇ ਹੋਏ ਮੈਚ ਦੀ ਗੱਲ ਕਰੀਏ ਤਾਂ ਇਸ ਮੈਚ 'ਚ ਸ਼੍ਰੀਲੰਕਾ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 49.3 ਓਵਰਾਂ 'ਚ 241 ਦੌੜਾਂ ਬਣਾਈਆਂ। ਜਵਾਬ 'ਚ ਅਫਗਾਨਿਸਤਾਨ ਦੀ ਟੀਮ ਨੇ ਆਸਾਨੀ ਨਾਲ 242 ਦੌੜਾਂ ਦਾ ਟੀਚਾ ਹਾਸਲ ਕਰ ਲਿਆ। ਇਸ ਜਿੱਤ ਨਾਲ ਅਫਗਾਨਿਸਤਾਨ ਅੰਕ ਸੂਚੀ 'ਚ 5ਵੇਂ ਸਥਾਨ 'ਤੇ ਆ ਗਿਆ ਹੈ ਅਤੇ ਸੈਮੀਫਾਈਨਲ ਦੀ ਦੌੜ 'ਚ ਵੀ ਸ਼ਾਮਲ ਹੈ।
(For more news apart from Irfan Pathan, Harbhajan Singh burn the dance floor after Afghanistan beat Sri Lanka , stay tuned to Rozana Spokesman)