800 ਸਾਲ ਪੁਰਾਣੇ ਸ਼ਾਹੀ ਹੋਟਲ 'ਚ ਹੋਇਆ ਵਿਰਾਟ ਤੇ ਅਨੁਸ਼ਕਾ ਦਾ ਵਿਆਹ
Published : Dec 12, 2017, 10:47 am IST
Updated : Dec 12, 2017, 5:17 am IST
SHARE ARTICLE

ਮਿਲਾਨ: ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਦਾ ਵਿਆਹ ਇਟਲੀ ਦੀ ਰਾਜਧਾਨੀ ਰੋਮ ਤੋਂ ਕੋਈ 150 ਕਿਲੋਮੀਟਰ ਦੂਰ ਤੁਸਕਾਨਾ ਸਟੇਟ ਦੇ ਜ਼ਿਲਾ ਸੈਨਾ ਦੇ ਸ਼ਾਹੀ ਹੋਟਲ 'ਚ ਭਾਰਤੀ ਅਦਾਕਾਰਾ ਅਨੁਸ਼ਕਾ ਸ਼ਰਮਾ ਨਾਲ ਹੋਇਆ। ਇਸ ਸ਼ਾਹੀ ਹੋਟਲ ਦੇ 22 ਦੇ ਕਰੀਬ ਕਮਰਿਆਂ 'ਚ 44 ਵਿਅਕਤੀ ਮੌਜੂਦ ਸਨ।



ਦੱਸਣਯੋਗ ਹੈ ਕਿ ਇਸੇ ਹੋਟਲ 'ਚ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਆਪਣੀ ਪਤਨੀ ਨਾਲ ਛੁੱਟੀਆਂ ਕੱਟਣ ਵੀ ਆ ਚੁੱਕੇ ਹਨ। 


ਇਸ ਤੋਂ ਪਹਿਲਾਂ ਵਾਇਰਲ ਹੋਈਆਂ ਖਬਰਾਂ ਮੁਤਾਬਕ ਕੋਹਲੀ ਦਾ ਵਿਆਹ ਇਟਲੀ ਦੀ ਵਪਾਰਕ ਰਾਜਧਾਨੀ ਵਜੋਂ ਜਾਣੇ ਜਾਂਦੇ ਸ਼ਹਿਰ ਮਿਲਾਨ 'ਚ ਹੋਣ ਦੀਆ ਅਫਵਾਹਾਂ ਸਨ ਪਰ ਇਸ ਜੋੜੇ ਨੇ ਤੁਸਕਾਨਾ ਦੇ ਸ਼ਾਹੀ ਹੋਟਲ ਬੋਰਗੋ ਫਨਤੀਕੀ 1 'ਚ ਵਿਆਹ ਕਰਵਾਇਆ। ਰੋਮ ਦਾ ਇਹ ਸ਼ਾਹੀ ਹੋਟਲ 800 ਸਾਲ ਪੁਰਾਣਾ ਹੈ।



ਇਸ ਵਿਆਹ ਦੇ ਵੱਡੇ ਬਜਟ ਦੀਆਂ ਖਬਰਾਂ ਭਾਰਤ ਵਾਸੀਆਂ ਲਈ ਮਾਣ ਵਾਲੀ ਗੱਲ ਸਾਬਤ ਹੋ ਰਹੀਆਂ ਹਨ। 


ਇਸ ਤੋਂ ਪਹਿਲਾਂ ਵੀ ਇਟਲੀ ਦੇ ਵੱਖ-ਵੱਖ ਸ਼ਹਿਰਾਂ 'ਚ ਹੋਏ ਮਹਿੰਗੇ ਭਾਰਤੀ ਵਿਆਹ ਚਰਚਾ ਦੇ ਵਿਸ਼ੇ ਰਹੇ ਹਨ ਪਰ ਅਨੁਸ਼ਕਾ ਤੇ ਵਿਰਾਟ ਦਾ ਵਿਆਹ ਸਭ ਤੋਂ ਵਧ ਚਰਚਾ 'ਚ ਰਿਹਾ ਹੈ। 



ਫੇਰਿਆਂ ਦੌਰਾਨ ਅਨੁਸ਼ਕਾ ਨੇ ਡਿਜਾਇਨਰ ਸਬਿਆਸਾਚੀ ਦਾ ਲਾਇਟ ਪਿੰਕ ਕਲਰ ਦਾ ਘੱਗਰਾ ਪਾਇਆ ਤਾਂ ਵਿਰਾਟ ਕੋਹਲੀ ਕਰੀਮ ਸ਼ੇਰਵਾਨੀ ਵਿੱਚ ਨਜ਼ਰ ਆਏ। 


ਵਿਆਹ ਦੇ ਬਾਅਦ ਵਿਦਾਈ ਦੀਆਂ ਤਸਵੀਰਾਂ ਵਿੱਚ ਵੀ ਅਨੁਸ਼ਕਾ ਆਪਣੀ ਖੁਸ਼ੀ ਨਹੀਂ ਰੋਕ ਪਾ ਰਹੀ ਸੀ।

SHARE ARTICLE
Advertisement

ਕਿਸ਼ਤਾਂ 'ਤੇ ਲਿਆ New Phone, ਘਰ ਲਿਜਾਣ ਸਾਰ ਥਾਣੇ 'ਚੋਂ ਆ ਗਈ ਕਾਲ,Video ਦੇਖ ਕੇ ਤੁਹਾਡੇ ਵੀ ਉੱਡ ਜਾਣਗੇ ਹੋਸ਼

12 Sep 2025 3:27 PM

5 year old child killed in hoshiarpur : ਪ੍ਰਵਾਸੀ ਨੇ ਕਿਉਂ ਮਾਰਿਆ ਮਾਸੂਮ ਬੱਚਾ?hoshiarpur Child Muder Case

12 Sep 2025 3:26 PM

Manjinder lalpura usma kand : ਦੇਖੋ ਇਸ ਕੁੜੀ ਨਾਲ MLA lalpura ਨੇ ਕੀ ਕੀਤਾ ਸੀ ! ਕੈਮਰੇ ਸਾਹਮਣੇ ਦੱਸੀ ਗੱਲ

12 Sep 2025 3:26 PM

Hardeep Mundian Interview: ਚੱਲਦੀ Interview 'ਚ ਮੰਤਰੀ ਦੀਆਂ ਅੱਖਾਂ 'ਚ ਆਏ ਹੰਝੂ, ਜਦੋਂ ਯਾਦ ਕੀਤੀ PM ਦੀ ਗੱਲ!

10 Sep 2025 3:35 PM

'ਕਰਨ ਔਜਲਾ ਵੱਲੋਂ ਪਸ਼ੂਆਂ ਲਈ 10 ਹਜ਼ਾਰ ਕਿੱਲੋ ਚਾਰੇ ਦੀ ਸੇਵਾ, ਹੜ੍ਹ ਪ੍ਰਭਾਵਿਤ ਪਿੰਡਾਂ 'ਚ ਜਾਣ ਲਈ ਟਰਾਲੀਆਂ....

05 Sep 2025 3:13 PM
Advertisement