ਅੱਜ ਦੁਨੀਆ ਨੂੰ ਮਿਲੇਗਾ ਫੁੱਟਬਾਲ ਦਾ ਨਵਾਂ ਚੈਂਪੀਅਨ
Published : Oct 28, 2017, 2:35 pm IST
Updated : Oct 28, 2017, 9:05 am IST
SHARE ARTICLE

ਕੋਲਕਾਤਾ: ਭਾਰਤ ਦੀ ਮੇਜ਼ਬਾਨੀ 'ਚ ਪਹਿਲੀ ਵਾਰ ਆਯੋਜਿਤ ਹੋਏ ਫੀਫਾ ਵਿਸ਼ਵ ਕੱਪ-17 ਟੂਰਨਾਮੈਂਟ ਦੀ ਸ਼ਨੀਵਾਰ ਨੂੰ ਇਥੇ ਸਾਲਟ ਲੇਕ ਸਟੇਡੀਅਮ 'ਚ ਤਿੰਨ ਵਾਰ ਦੇ ਉਪ-ਜੇਤੂ ਸਪੇਨ ਤੇ ਪਹਿਲੀ ਵਾਰ ਦੇ ਫਾਈਨਲਿਸਟ ਇੰਗਲੈਂਡ ਵਿਚਾਲੇ ਖਿਤਾਬੀ ਮੁਕਾਬਲੇ ਨਾਲ ਸਮਾਪਤੀ ਹੋਵੇਗੀ ਤੇ ਦੁਨੀਆ ਨੂੰ ਇੱਕ ਨਵਾਂ ਚੈਂਪੀਅਨ ਮਿਲ ਜਾਵੇਗਾ।

ਜਿੱਤ ਦਾ ਤਾਜ ਕਿਸੇ ਦੇ ਵੀ ਸਿਰ ਸਜੇ ਪਰ ਪਹਿਲੀ ਵਾਰ ਆਪਣੀ ਧਰਤੀ 'ਤੇ ਫੀਫਾ ਵਿਸ਼ਵ ਕੱਪ ਨੂੰ ਆਯੋਜਿਤ ਕਰਕੇ ਫੁੱਟਬਾਲ ਦੇ ਨਕਸ਼ੇ 'ਤੇ ਭਾਰਤ ਆਪਣੀ ਹਾਜ਼ਰੀ ਦਰਜਾ ਕਰਵਾ ਕੇ ਜ਼ਰੂਰ ਇਸ ਖੇਡ ਦਾ ਜੇਤੂ ਬਣ ਗਿਆ ਹੈ। ਟੂਰਨਾਮੈਂਟ ਦੇ ਸਫਲ ਆਯੋਜਨ ਤੋਂ ਬਾਅਦ ਹੁਣ ਕੌਮਾਂਤਰੀ ਫੁੱਟਬਾਲ ਮਹਾਸੰਘ ਨੇ ਵੀ ਭਾਰਤ ਦੀ ਤਾਕਤ ਨੂੰ ਸਮਝਿਆ ਹੈ, ਜਿਹੜੀ ਭਾਰਤੀ ਫੁੱਟਬਾਲ ਲਈ ਸਭ ਤੋਂ ਵੱਡੀ ਜਿੱਤ ਹੈ।


ਹਾਲਾਂਕਿ ਇਸ ਵਿਚਾਲੇ ਕੋਲਕਾਤਾ ਦੀ ਧਰਤੀ ਤੋਂ ਦੁਨੀਆ ਨੂੰ ਇਕ ਨਵਾਂ ਅੰਡਰ-17 ਵਿਸ਼ਵ ਚੈਂਪੀਅਨ ਮਿਲਣਾ ਤੈਅ ਹੈ। ਫੁੱਟਬਾਲ ਦੇ ਪਾਵਰ ਹਾਊਸ ਤੇ ਤਿੰਨ ਵਾਰ ਦੇ ਚੈਂਪੀਅਨ ਬ੍ਰਾਜ਼ੀਲ ਨੂੰ ਹਰਾ ਕੇ ਇੰਗਲੈਂਡ ਦੀ ਟੀਮ ਪਹਿਲੀ ਵਾਰ ਵਿਸ਼ਵ ਕੱਪ ਦੇ ਫਾਈਨਲ ਵਿਚ ਪਹੁੰਚੀ ਹੈ ਤਾਂ ਉਥੇ ਹੀ ਸਪੇਨ ਹੁਣ ਤੱਕ ਤਿੰਨ ਵਾਰ ਖਿਤਾਬੀ ਮੁਕਾਬਲੇ ਵਿਚ ਪਹੁੰਚ ਕੇ ਖਿਤਾਬ ਤੋਂ ਖੁੰਝ ਗਿਆ ਹੈ ਤੇ ਚੌਥੀ ਵਾਰ ਟੂਰਨਾਮੈਂਟ ਵਿਚ ਫਾਈਨਲ ਦੀ ਜਿੱਤ ਦੇ ਅੜਿੱਕੇ ਨੂੰ ਤੋੜਨ ਉਤਰੇਗਾ।


ਬਾਰਸੀਲੋਨਾ ਦੇ ਫਾਰਵਰਡ ਰੂਈਜ਼ ਨੇ ਮੈਚ ਦੀ ਪੂਰਬਲੀ ਸ਼ਾਮ 'ਤੇ ਕਿਹਾ, ''ਜਿਸ ਰਾਤ ਅਸੀਂ ਯੂਰਪੀਅਨ ਅੰਡਰ-17 ਚੈਂਪੀਅਨਸ਼ਿਪ ਜਿੱਤੀ ਸੀ, ਉਸੇ ਰਾਤ ਮੈਂ ਭਾਰਤ 'ਚ ਵਿਸ਼ਵ ਕੱਪ ਟਰਾਫੀ ਚੁੱਕਣ ਦਾ ਸੁਪਨਾ ਦੇਖ ਰਿਹਾ ਸੀ। ਸਾਡੇ ਲਈ ਇਹ ਵੱਡਾ ਸੁਪਨਾ ਹੈ ਕਿਉਂਕਿ ਪਹਿਲਾਂ ਕਦੇ ਵੀ ਕਿਸੇ ਸਪੈਨਿਸ਼ ਟੀਮ ਨੇ ਇਹ ਕਾਮਯਾਬੀ ਹਾਸਲ ਨਹੀਂ ਕੀਤੀ ਹੈ।''

ਉਥੇ ਹੀ ਇੰਗਲਿਸ਼ ਟੀਮ ਦੇ ਕਪਤਾਨ ਤੇ ਗੋਲਕੀਪਰ ਜੋਏਲ ਲਾਤੀਬਿਊਡਾਇਰ ਨੇ ਕਿਹਾ, ''ਇੰਗਲੈਂਡ ਲਈ 2017 ਸਭ ਤੋਂ ਚੰਗਾ ਸਾਲ ਰਿਹਾ ਹੈ। ਅਸੀਂ ਇਸ ਸਾਲ ਫੀਫਾ ਅੰਡਰ-20 ਵਿਸ਼ਵ ਕੱਪ, ਯੂ. ਈ. ਐੱਫ. ਏ. ਯੂਰਪੀਅਨ ਅੰਡਰ-17 ਵਿਸ਼ਵ ਚੈਂਪੀਅਨਸ਼ਿਪ ਖਿਤਾਬ ਜਿੱਤਿਆ ਹੈ ਤੇ ਹੁਣ ਅਸੀਂ ਅੰਡਰ-17 ਵਿਸ਼ਵ ਕੱਪ ਜਿੱਤਣ ਉਤਰਾਂਗੇ।


ਇੰਗਲੈਂਡ ਲਈ ਭਾਰਤੀ ਧਰਤੀ 'ਤੇ ਵੀ ਸਫਰ ਕਮਾਲ ਦਾ ਰਿਹਾ ਹੈ ਤੇ ਉਸ ਨੇ 18 ਗੋਲ ਕਰਦਿਆਂ ਆਪਣੇ ਸਾਰੇ ਛੇ ਮੈਚ ਜਿੱਤੇ ਹਨ। ਇੰਗਲੈਂਡ ਨੇ ਆਖਰੀ-16 'ਚ ਜਾਪਾਨ ਨਾਲ 1-1 ਨਾਲ ਮੈਚ ਡਰਾਅ ਖੇਡਿਆ ਤੇ ਟਾਈਬ੍ਰੇਕ 'ਚ ਜਿੱਤ ਦਰਜ ਕੀਤੀ ਸੀ। ਸਪੇਨ ਗਰੁੱਪ-ਡੀ ਵਿਚ ਬ੍ਰਾਜ਼ੀਲ ਤੋਂ ਆਪਣਾ ਪਹਿਲਾ ਮੈਚ ਹਾਰਿਆ ਸੀ। ਦੋਵੇਂ ਹੀ ਯੂਰਪੀਅਨ ਟੀਮਾਂ ਸੰਤੁਲਿਤ ਹਨ ਤੇ ਉਨ੍ਹਾਂ ਕੋਲ ਬਿਹਤਰੀਨ ਡਿਫੈਂਸ ਦੇ ਨਾਲ ਜ਼ਬਰਦਸਤ ਮਿਡਫੀਲਡਰ ਤੇ ਸਟ੍ਰਾਈਕਰ ਹਨ।

SHARE ARTICLE
Advertisement

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM
Advertisement