'ਅਨਫ਼ਿਟ' ਜਰਮਨੀ ਨੂੰ ਹਰਾ ਕੇ ਭਾਰਤ ਨੇ ਕਾਂਸੀ ਦਾ ਤਮਗ਼ਾ ਜਿੱਤਿਆ
Published : Dec 10, 2017, 11:07 pm IST
Updated : Dec 10, 2017, 5:37 pm IST
SHARE ARTICLE

ਭੁਵਨੇਸ਼ਵਰ, 10 ਦਸੰਬਰ : ਖਚਾਖਚ ਭਰੇ ਕਲਿੰਗਾ ਸਟੇਡੀਅਮ ਵਿਚ ਭਾਰਤੀ ਹਾਕੀ ਟੀਮ ਨੇ ਫ਼ਿਟਨਸ ਸਮੱÎਸਿਆ ਨਾਲ ਜੂਝ ਰਹੇ ਜਰਮਨੀ ਨੂੰ 2-1 ਨਾਲ ਹਰਾ ਕੇ ਹਾਕੀ ਵਿਸ਼ਵ ਲੀਗ ਫ਼ਾਈਨਲ ਵਿਚ ਕਾਂਸੀ ਦਾ ਤਮਗ਼ਾ ਜਿੱਤ ਲਿਆ।ਭਾਰਤ ਲਈ ਐਸ ਵੀ ਸੁਨੀਲ ਅਤੇ ਹਰਮਨਪ੍ਰੀਤ ਸਿੰਘ ਨੇ ਗੋਲ ਕੀਤੇ ਜਦਕਿ ਜਰਮਨੀ ਲਈ ਇਕੋ ਇਕ ਗੋਲ ਮਾਰਕ ਅਪੇਲ ਨੇ ਕੀਤਾ ਜੋ ਮੂਲ ਰੂਪ ਵਿਚ ਗੋਲੀਕੀਪਰ ਹੈ। ਭਾਰਤ ਨੇ ਪਿਛਲੀ ਵਾਰ ਰਾਏਪੁਜਰ ਵਿਚ ਹੋਏ ਟੂਰਨਾਮੈਂਟ ਵਿਚ ਵੀ ਕਾਂਸੀ ਦਾ ਤਮਗ਼ਾ ਜਿੱÎਤਿਆ ਸੀ। ਮੀਂਹ ਤੋਂ ਪ੍ਰਭਾਵਤ ਸੈਮੀਫ਼ਾਇਨਲ ਵਿਚ ਅਰਜਨਟੀਨਾ ਤੋਂ ਇਕ ਗੋਲ ਨਾਲ ਹਾਰਨ ਮਗਰੋਂ ਭਾਰਤ ਨੇ ਅੱਜ ਬਿਹਤਰ ਪ੍ਰਦਰਸ਼ਨ ਕੀਤਾ। ਜਰਮਨ ਦੇ ਚਾਰ ਖਿਡਾਰੀਆਂ ਨੂੰ 


ਸੈਮੀਫ਼ਾਇਨਲ ਤੋਂ ਪਹਿਲਾਂ ਹੀ ਬੁਖ਼ਾਰ ਹੋ ਗਿਆ ਸੀ। ਇਸ ਮੈਚ ਵਿਚ ਜਰਮਨੀ ਨੂੰ ਸੱਤ ਪੈਨਲਟੀ ਕਾਰਨਰ ਮਿਲੇ ਪਰ ਇਕ ਵੀ ਗੋਲ ਵਿਚ ਨਹੀਂ ਬਦਲ ਸਕਿਆ। ਗਰੁਪ ਪੜਾਅ ਵਿਚ ਜਰਮਨੀ ਨੇ ਭਾਰਤ ਨੂੰ 2-1 ਨਾਲ ਹਰਾਇਆ ਸੀ। ਕੇਂਦਰੀ ਖੇਡ ਮੰਤਰੀ ਰਾਜਵਰਧਨ ਸਿੰਘ ਰਾਠੌਰ ਦੀ ਹਾਜ਼ਰੀ ਵਿਚ ਭਾਰਤੀ ਟੀਮ ਨੇ ਵਧੀਆ ਪ੍ਰਦਰਸ਼ਨ ਕੀਤਾ। ਪਹਿਲੇ ਹਾਫ਼ ਵਿਚ ਹਮਲਾਵਰ ਸ਼ੁਰੂਆਤ ਕੀਤੀ ਅਤੇ ਦੋਵੇਂ ਕੁਆਰਟਰ ਮਿਲਾ ਕੇ ਛੇ ਪੈਨਲਟੀ ਕਾਰਨਰ ਹਾਸਲ ਕੀਤੇ ਪਰ ਗੋਲ ਵਿਚ ਨਹੀਂ ਬਦਲ ਸਕੇ। ਭਾਰਤੀ ਗੋਲਕੀਪਰ ਸੂਰਜ ਕਰਕੇਰਾ ਨੇ ਕਈ ਬਿਹਤਰਨ ਸ਼ਾਟ ਲਗਾਏ। (ਏਜੰਸੀ)

SHARE ARTICLE
Advertisement

ਕਿਸ਼ਤਾਂ 'ਤੇ ਲਿਆ New Phone, ਘਰ ਲਿਜਾਣ ਸਾਰ ਥਾਣੇ 'ਚੋਂ ਆ ਗਈ ਕਾਲ,Video ਦੇਖ ਕੇ ਤੁਹਾਡੇ ਵੀ ਉੱਡ ਜਾਣਗੇ ਹੋਸ਼

12 Sep 2025 3:27 PM

5 year old child killed in hoshiarpur : ਪ੍ਰਵਾਸੀ ਨੇ ਕਿਉਂ ਮਾਰਿਆ ਮਾਸੂਮ ਬੱਚਾ?hoshiarpur Child Muder Case

12 Sep 2025 3:26 PM

Manjinder lalpura usma kand : ਦੇਖੋ ਇਸ ਕੁੜੀ ਨਾਲ MLA lalpura ਨੇ ਕੀ ਕੀਤਾ ਸੀ ! ਕੈਮਰੇ ਸਾਹਮਣੇ ਦੱਸੀ ਗੱਲ

12 Sep 2025 3:26 PM

Hardeep Mundian Interview: ਚੱਲਦੀ Interview 'ਚ ਮੰਤਰੀ ਦੀਆਂ ਅੱਖਾਂ 'ਚ ਆਏ ਹੰਝੂ, ਜਦੋਂ ਯਾਦ ਕੀਤੀ PM ਦੀ ਗੱਲ!

10 Sep 2025 3:35 PM

'ਕਰਨ ਔਜਲਾ ਵੱਲੋਂ ਪਸ਼ੂਆਂ ਲਈ 10 ਹਜ਼ਾਰ ਕਿੱਲੋ ਚਾਰੇ ਦੀ ਸੇਵਾ, ਹੜ੍ਹ ਪ੍ਰਭਾਵਿਤ ਪਿੰਡਾਂ 'ਚ ਜਾਣ ਲਈ ਟਰਾਲੀਆਂ....

05 Sep 2025 3:13 PM
Advertisement