ਬਹੁਤ ਜਲਦ ਵਿਆਹ ਦੇ ਬੰਧਨ 'ਚ ਬੱਝਣ ਜਾ ਰਹੇ ਜ਼ਹੀਰ ਅਤੇ ਸਾਗਰਿਕਾ
Published : Sep 14, 2017, 3:54 pm IST
Updated : Sep 14, 2017, 10:24 am IST
SHARE ARTICLE

ਨਵੀਂ ਦਿੱਲੀ: ਕ੍ਰਿਕਟਰ ਜ਼ਹੀਰ ਖਾਨ ਅਤੇ ਬਾਲੀਵੁੱਡ ਅਭਿਨੇਤਰੀ ਸਾਗਰਿਕਾ ਘਾਟਗੇ ਵਿਆਹ ਦੇ ਬੰਧਨ 'ਚ ਬੱਝਣ ਜਾ ਰਹੇ ਹਨ। ਦੋਨਾਂ ਦਾ ਵਿਆਹ ਫਿਕਸ ਹੋ ਗਿਆ ਹੈ। ਹਾਲਾਂਕਿ ਬਾਲੀਵੁੱਡ ਅਭਿਨੇਤਰੀ ਸਾਗਰਿਕਾ ਘਾਟਗੇ ਅਤੇ ਕ੍ਰਿਕਟਰ ਜ਼ਹੀਰ ਖਾਨ ਦੀ ਮੰਗਣੀ ਤਾਂ ਕਾਫ਼ੀ ਪਹਿਲਾਂ ਹੋ ਚੁੱਕੀ ਹੈ। ਹੁਣ 38 ਸਾਲ ਦੀ ਸਾਗਰਿਕਾ ਨੇ ਆਪਣੀ ਅਤੇ ਜ਼ਹੀਰ ਦੇ ਵਿਆਹ ਦਾ ਐਲਾਨ ਵੀ ਕਰ ਦਿੱਤਾ ਹੈ।   

ਸੂਤਰਾਂ ਮੁਤਾਬਿਕ ਸੁਪਰਹਿੱਟ ਫਿਲਮ ਚੱਕ ਦੇ ਇੰਡੀਆ ਫੇਮ ਐਕਟਰੈਸ ਸਾਗਰਿਕਾ ਘਾਟਗੇ ਅਤੇ ਜਹੀਰ ਖਾਨ ਇਸ ਸਾਲ ਨਵੰਬਰ ਵਿੱਚ ਵਿਆਹ ਦੇ ਬੰਧਨ ਵਿੱਚ ਬੱਝਣ ਵਾਲੇ ਹਨ। ਸਾਗਰਿਕਾ ਅਤੇ ਜਹੀਰ ਆਪਣੇ ਵਿਆਹ ਨੂੰ ਲੈ ਕੇ ਕਾਫ਼ੀ ਉਤਸ਼ਾਹਿਤ ਹਨ ਅਤੇ ਦੋਨਾਂ ਨੇ ਇਸਦੇ ਲਈ ਤਿਆਰੀਆਂ ਵੀ ਸ਼ੁਰੂ ਕਰ ਦਿੱਤੀਆਂ ਹਨ।



ਸੂਤਰ ਨੇ ਕਿਹਾ, ਜਹੀਰ ਅਤੇ ਸਾਗਰਿਕਾ ਲਈ ਇਹ ਦੀਵਾਲੀ ਦੁੱਗਣੀ ਖੁਸ਼ੀ ਲੈ ਕੇ ਆਉਣ ਵਾਲੀ ਹੈ। ਇਸ ਸਾਲ ਨਵੰਬਰ ਵਿੱਚ ਦੋਵੇਂ ਵਿਆਹ ਦੇ ਬੰਧਨ ਵਿੱਚ ਬੱਝ ਜਾਣਗੇ। ਜ਼ਹੀਰ ਖਾਨ ਦੀ ਵੈਡਿੰਗ ਪਲਾਨਿੰਗ ਵੀ ਸ਼ੁਰੂ ਹੋ ਗਈ ਹੈ। ਉਸੇ ਮਹੀਨੇ 27 ਨਵੰਬਰ ਨੂੰ ਉਨ੍ਹਾਂ ਦਾ ਰਿਸੈਪਸ਼ਨ ਹੋਵੇਗਾ। ਵੈਡਿੰਗ ਸੈਰੇਮਨੀ ਦੋ ਜਗ੍ਹਾ ਉੱਤੇ ਹੋਵੇਗੀ ਇੱਕ ਮੁੰਬਈ ਅਤੇ ਦੂਜੀ ਪੂਣੇ 'ਚ। 

ਜ਼ਿਕਰਯੋਗ ਹੈ ਕਿ ਯੁਵਰਾਜ ਸਿੰਘ ਅਤੇ ਹਰਭਜਨ ਸਿੰਘ ਦੇ ਬਾਅਦ ਹੁਣ ਕ੍ਰਿਕਟਰ ਜ਼ਹੀਰ ਖਾਨ ਵੀ ਵਿਆਹ ਦੇ ਬੰਧਨ ਵਿੱਚ ਬੱਝਣ ਜਾ ਰਹੇ ਹਨ। ਜ਼ਹੀਰ ਅਭਿਨੇਤਰੀ ਸਾਗਰਿਕਾ ਘਾਟਕੇ ਦੇ ਨਾਲ ਅਫੇਅਰ ਨੂੰ ਲੈ ਕੇ ਲੰਬੇ ਅਰਸੇ ਤੋਂ ਚਰਚਾ ਵਿੱਚ ਸਨ। ਸਾਗਰਿਕਾ ਅਤੇ ਜ਼ਹੀਰ ਦੀਆਂ ਨਜ਼ਦੀਕੀਆਂ ਕ੍ਰਿਕਟਰ ਯੁਵਰਾਜ ਸਿੰਘ ਦੇ ਵਿਆਹ ਵਿੱਚ ਚਰਚਾ ਵਿੱਚ ਆਈਆਂ ਸਨ।   


ਸੂਤਰ ਨੇ ਦੱਸਿਆ ਕਿ ਦੋਵੇਂ ਹਸਤੀਆਂ ਆਪਣੇ ਨਜਦੀਕੀ ਦੋਸਤਾਂ ਨੂੰ ਇਸ ਬਾਰੇ ਪਹਿਲਾਂ ਹੀ ਦੱਸ ਚੁੱਕੇ ਹਨ। ਹਾਲਾਂਕਿ ਹੁਣ ਤੱਕ ਆਧਿਕਾਰਿਕ ਤੌਰ ਉੱਤੇ ਜਹੀਰ ਅਤੇ ਸਾਗਰਿਕਾ ਵਿੱਚੋਂ ਕਿਸੇ ਨੇ ਵੀ ਆਪਣੇ ਵਿਆਹ ਦੇ ਬਾਰੇ ਵਿੱਚ ਖੁਲਾਸਾ ਨਹੀਂ ਕੀਤਾ।


ਜਹੀਰ ਦੇ ਬਾਅਦ ਹੁਣ ਕ੍ਰਿਕਟ ਫੈਨਸ ਦੀਆਂ ਨਜਰਾਂ ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਅਤੇ ਐਕਟਰੇਸ ਅਨੁਸ਼ਕਾ ਸ਼ਰਮਾ ਉੱਤੇ ਟਿਕ ਗਈਆਂ ਹਨ।

SHARE ARTICLE
Advertisement

Today Punjab News: Moosewale ਦੇ Father ਦੀ ਸਿਆਸਤ 'ਚ ਹੋਵੇਗੀ Entry ! ਜਾਣੋ ਕਿਸ ਸੀਟ ਤੋਂ ਲੜ ਸਕਦੇ ਚੋਣ

24 Apr 2024 4:56 PM

ਦਿਨੇ ਕਰਦਾ Bank 'ਚ ਨੌਕਰੀ, ਸ਼ਾਮੀਂ ਵੇਚਦਾ ਕੜੀ-ਚੌਲ, ਸਰਦਾਰ ਮੁੰਡੇ ਨੇ ਸਾਬਿਤ ਕਰ ਦਿੱਤਾ

24 Apr 2024 4:47 PM

Roaways Bus Update : Chandigarh 'ਚ Punjab ਦੀਆਂ Buses ਦੀ No-Entry, ਖੜਕ ਗਈ ਚੰਡੀਗੜ੍ਹ CTU ਨਾਲ!

24 Apr 2024 1:08 PM

'AAP ਦੇ 13-0 ਦਾ ਮਤਲਬ - 13 ਮਰਦ ਉਮੀਦਵਾਰ ਅਤੇ 0 ਔਰਤਾਂ'

24 Apr 2024 12:14 PM

Amritsar News: ਕੰਡਮ ਹੋਏ ਘੜੁੱਕੇ 'ਤੇ ਪਈ 28 ਕੁਇੰਟਲ ਤੂੜੀ, ਨਾਕੇ ਤੇ ਖੜ੍ਹੇ Police ਵਾਲੇ ਵੀ ਰਹਿ ਗਏ ਹੈਰਾਨ..

24 Apr 2024 10:59 AM
Advertisement