ਬੈਡਮਿੰਟਨ: ਕੋਰੀਆ ਓਪਨ 'ਚ ਚੈਂਪੀਅਨ ਬਣੀ ਪੀਵੀ ਸਿੰਧੂ ਦੀ ਨਜ਼ਰ ਹੁਣ ਜਾਪਾਨ ਓਪਨ 'ਤੇ
Published : Sep 18, 2017, 5:20 pm IST
Updated : Sep 18, 2017, 11:50 am IST
SHARE ARTICLE

ਟੋਕੀਓ— ਹਾਲ ਹੀ 'ਚ ਕੋਰੀਆ ਓਪਨ 'ਚ ਚੈਂਪੀਅਨ ਬਣੀ ਪੀ.ਵੀ. ਸਿੰਧੂ ਕੱਲ੍ਹ ਤੋਂ ਕੁਆਲੀਫਾਇਰ ਦੇ ਨਾਲ ਸ਼ੁਰੂ ਹੋਣ ਵਾਲੇ 325,000 ਡਾਲਰ ਇਨਾਮੀ ਰਾਸ਼ੀ ਦੇ ਜਾਪਾਨ ਓਪਨ 'ਚ ਤੀਜਾ ਸੁਪਰ ਸੀਰੀਜ਼ ਖਿਤਾਬ ਆਪਣੇ ਨਾਂ ਕਰਨ ਦੀ ਕੋਸ਼ਿਸ਼ ਕਰੇਗੀ ਜਦਕਿ ਕਿਦਾਂਬੀ ਸ਼੍ਰੀਕਾਂਤ ਅਤੇ ਸਾਇਨਾ ਨੇਹਵਾਲ ਵੀ ਇਸ 'ਚ ਹਿੱਸਾ ਲੈਣਗੇ। ਸਿੰਧੂ ਨੇ ਐਤਵਾਰ ਨੂੰ ਕੋਰੀਆ ਓਪਨ 'ਚ ਮਿਨਾਤਸੂ ਮਿਤਾਨੀ ਦੇ ਖਿਲਾਫ ਦੂਜਾ ਗੇਮ ਗੁਆਉਣ ਦੇ ਬਾਅਦ ਇਹ ਜਿੱਤ ਦਰਜ ਕੀਤੀ ਸੀ ਅਤੇ ਹੁਣ ਉਹ ਫਿਰ ਇਸ ਹਫਤੇ ਦੇ ਸ਼ੁਰੂਆਤੀ ਦੌਰ 'ਚ ਜਾਪਾਨੀ ਖਿਡਾਰਨ ਨਾਲ ਭਿੜੇਗੀ।

22 ਸਾਲਾ ਹੈਦਰਾਬਾਦੀ ਖਿਡਾਰਨ ਨੇ ਕੱਲ੍ਹ ਵਿਸ਼ਵ ਚੈਂਪੀਅਨਸ਼ਿਪ ਦੇ ਫਾਈਨਲ 'ਚ ਮਿਲੀ ਹਾਰ ਦਾ ਬਦਲਾ ਪੂਰਾ ਕਰਦੇ ਹੋਏ ਕੋਰੀਆ ਓਪਨ 'ਚ ਜਾਪਾਨ ਦੀ ਨੋਜੋਮੀ ਓਕੁਹਾਰਾ ਨੂੰ ਹਰਾਇਆ ਅਤੇ ਸੈਸ਼ਨ ਦਾ ਆਪਣਾ ਦੂਜਾ ਸੁਪਰ ਸੀਰੀਜ਼ ਖਿਤਾਬ ਆਪਣੇ ਨਾਂ ਕੀਤਾ। ਸਿੰਧੂ ਲਗਾਤਾਰ ਤੀਜੇ ਟੂਰਨਾਮੈਂਟ 'ਚ ਵਿਸ਼ਵ ਚੈਂਪੀਅਨ ਓਕੁਹਾਰਾ ਨਾਲ ਭਿੜ ਸਕਦੀ ਹੈ, ਜੇਕਰ ਸਿੰਧੂ ਮਿਤਾਨੀ ਨੂੰ ਹਰਾ ਦਿੰਦੀ ਹੈ ਅਤੇ ਨਾਲ ਹੀ ਓਕੁਹਾਰਾ ਵੀ ਹਾਂਗਕਾਂਗ ਦੀ ਚੇਯੁੰਗ ਐਨਗਾ ਯਿ ਦੇ ਖਿਲਾਫ ਜਿੱਤ ਦਰਜ ਕਰ ਲੈਂਦੀ ਹੈ। 



ਦੁਨੀਆ ਦੇ ਅੱਠਵੇਂ ਨੰਬਰ ਦੇ ਖਿਡਾਰੀ ਸ਼੍ਰੀਕਾਂਤ ਦਾ ਸਾਹਮਣਾ ਸ਼ੁਰੂਆਤੀ ਦੌਰ 'ਚ ਚੀਨ ਦੇ ਦੁਨੀਆ ਦੇ 10ਵੇਂ ਨੰਬਰ ਦੇ ਖਿਡਾਰੀ ਤਿਯਾਨ ਹੋਊਵੇਈ ਨਾਲ ਹੋਵੇਗਾ। ਇੰਡੋਨੇਸ਼ੀਆ ਸੁਪਰ ਸੀਰੀਜ਼ ਪ੍ਰੀਮੀਅਰ ਅਤੇ ਆਸਟਰੇਲੀਆ ਸੁਪਰ ਸੀਰੀਜ਼ ਖਿਤਾਬ ਜਿੱਤਣ ਵਾਲੇ ਸ਼੍ਰੀਕਾਂਤ ਸਿੰਗਾਪੁਰ ਓਪਨ ਦੇ ਫਾਈਨਲ 'ਚ ਪਹੁੰਚੇ ਸਨ। ਉਹ 7 ਮੁਕਾਬਲੇ 'ਚ 6 'ਚ ਹੋਊਵੇਈ ਤੋਂ ਹਾਰ ਚੁੱਕੇ ਹਨ ਅਤੇ ਇਨ੍ਹਾਂ 'ਚੋਂ ਪੰਜ ਮੈਚਾਂ ਦਾ ਫੈਸਲਾ ਅੰਤਿਮ ਗੇਮ ਨਾਲ ਹੋਇਆ। 



ਗਲਾਸਗੋ ਵਿਸ਼ਵ ਚੈਂਪੀਅਨਸ਼ਿਪ ਦੀ ਕਾਂਸੀ ਤਮਗਾਧਾਰੀ ਸਾਇਨਾ ਨੂੰ ਮਾਸਪੇਸ਼ੀਆਂ 'ਚ ਥੋੜ੍ਹਾ ਖਿਚਾਅ ਸੀ, ਉਹ ਥਾਈਲੈਂਡ ਦੀ ਪੋਰਨਪਾਵੀ ਚੋਚੁਵੋਂਗ ਦੇ ਖਿਲਾਫ ਆਪਣੇ ਮੁਹਿੰਮ ਦੀ ਸ਼ੁਰੂਆਤ ਕਰੇਗੀ। ਉਹ ਇਸ ਸਾਲ ਮਲੇਸ਼ੀਆ ਮਾਸਟਰਸ 'ਚ ਖਿਤਾਬ ਹਾਸਲ ਕਰਨ ਦੇ ਲਈ ਫਾਈਨਲਸ 'ਚ ਉਨ੍ਹਾਂ ਨੂੰ ਹਰਾ ਚੁੱਕੀ ਹੈ। ਗੈਰ ਦਰਜਾ ਪ੍ਰਾਪਤ ਸਾਇਨਾ ਦੂਜੇ ਦੌਰ 'ਚ ਦੋ ਵਾਰ ਦੀ ਸਾਬਕਾ ਵਿਸ਼ਵ ਚੈਂਪੀਅਨ ਅਤੇ ਮੌਜੂਦਾ ਓਲੰਪਿਕ ਚੈਂਪੀਅਨ ਕੈਰੋਲਿਨਾ ਮਾਰਿਨ ਨਾਲ ਭਿੜ ਸਕਦੀ ਹੈ, ਜੇਕਰ ਉਹ ਸਪੇਨਿਸ਼ ਖਿਡਾਰਨ ਚੀਨ ਦੀ ਚੇਨ ਜਿਆਓਜਿਨ ਨੂੰ ਹਰਾ ਦਿੰਦੀ ਹੈ।

SHARE ARTICLE
Advertisement

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM

ਮਨਦੀਪ ਸਿੰਘ ਤੇ ਹਰਮੀਤ ਸੰਧੂ ਦਰਮਿਆਨ ਫ਼ਸਵੀਂ ਟੱਕਰ, ਪੰਥਕ ਹਲਕੇ ‘ਚ ਪੰਥਕ ਗੂੰਜ ਜਾਂ ਝਾੜੂ ਦੀ ਜੇਤੂ ਹੂੰਜ?

12 Nov 2025 10:46 AM

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM

ਅੱਗੋਂ ਪੁਲਿਸ ਨੇ ਰਾਹ ਰੋਕ ਕੇ ਛੇੜ ਲਿਆ ਵੱਡਾ ਪੰਗਾ, ਗਰਮਾਇਆ ਮਾਹੌਲ

10 Nov 2025 3:07 PM

ਪੰਜਾਬ ਯੂਨੀਵਰਸਿਟੀ ਦੇ ਗੇਟ ਨੰ: 1 'ਤੇ ਪੈ ਗਿਆ ਗਾਹ, ਦੇਖਦੇ ਹੀ ਰਹਿ ਗਏ ਪੁਲਿਸ

10 Nov 2025 3:07 PM
Advertisement