ਭਾਰਤ ਨੇ ਆਸਟ੍ਰੇਲੀਆ ਨੂੰ ਹਰਾ ਕੇ ਟਰਾਫ਼ੀ ਜਿੱਤੀ
Published : Oct 1, 2017, 10:45 pm IST
Updated : Oct 1, 2017, 5:15 pm IST
SHARE ARTICLE



ਨਾਗਪੁਰ, 1 ਅਕਤੂਬਰ: ਭਾਰਤ-ਆਸਟ੍ਰੇਲੀਆ ਦਰਮਿਆਨ ਖੇਡੀ ਜਾ ਰਹੀ ਪੰਜ ਮੈਚਾਂ ਦੀ ਲੜੀ ਦੇ ਆਖਰੀ ਮੈਚ 'ਚ ਭਾਰਤ ਨੇ ਆਸਟ੍ਰੇਲੀਆ ਨੂੰ ਸੱਤ ਵਿਕਟਾਂ ਨਾਲ ਹਰਾ ਕੇ ਲੜੀ 'ਤੇ 4-1 ਨਾਲ ਕਬਜ਼ਾ ਕੀਤਾ ਹੈ। ਭਾਰਤੀ ਟੀਮ ਨੇ 42.5 ਓਵਰਾਂ 'ਚ ਆਸਟ੍ਰੇਲੀਆਈ ਟੀਮ ਵਲੋਂ ਦਿਤਾ 243 ਦੌੜਾਂ ਦਾ ਟੀਚਾ ਪ੍ਰਾਪਤ ਕਰ ਲਿਆ।
ਭਾਰਤੀ ਸਲਾਮੀ ਜੋੜੀ 'ਚ ਰੋਹਿਤ ਸ਼ਰਮਾ ਨੇ ਸੱਭ ਤੋਂ ਜ਼ਿਆਦਾ 125 ਦੌੜਾਂ 109 ਗੇਂਦਾਂ ਦਾ ਸਾਹਮਣਾ ਕਰਦਿਆਂ ਬਣਾਈਆਂ ਅਤੇ ਅਜਿੰਕੇ ਰਹਾਣੇ ਨੇ 74 ਗੇਂਦਾਂ 'ਚ 64 ਦੌੜਾਂ ਬਣਾਈਆਂ। ਕਪਤਾਨ ਵਿਰਾਟ ਕੋਹਲੀ ਨੇ 55 ਗੇਂਦਾਂ ਦਾ ਸਾਹਮਣਾ ਕਰਦਿਆਂ 39 ਦੌੜਾਂ ਬਣਾਈਆਂ।
ਇਸ ਤੋਂ ਪਹਿਲਾਂ ਟਾਸ ਜਿੱਤ ਕੇ ਆਸਟ੍ਰੇਲੀਆਈ ਟੀਮ ਚੰਗੀ ਸ਼ੁਰੂਆਤ ਦੇ ਬਾਵਜੂਦ 50 ਓਵਰਾਂ 'ਚ ਸਿਰਫ਼ 242 ਦੌੜਾਂ ਹੀ ਬਣਾ ਸਕੀ ਅਤੇ ਟੀਮ ਇੰਡੀਆ ਸਾਹਮਣੇ ਜਿੱਤ ਲਈ 243 ਦੌੜਾਂ ਦਾ ਟੀਚਾ ਰੱਖਿਆ। ਆਸਟ੍ਰੇਲੀਆ ਵਲੋਂ ਡੇਵਿਡ ਵਾਰਨਰ ਨੇ ਸੱਭ ਤੋਂ ਜ਼ਿਆਦਾ 53 ਦੌੜਾਂ ਬਣਾਈਆਂ, ਜਦੋਂ ਕਿ ਮਾਰਕਸ ਸਟੋਈਨਿਸ ਨੇ 46 ਦੌੜਾਂ ਦੀ ਪਾਰੀ ਖੇਡੀ। ਉਥੇ ਹੀ ਟ੍ਰੇਵਿਸ ਹੈੱਡ ਨੇ ਵੀ 42 ਦੌੜਾਂ ਬਣਾਈਆਂ।
ਟੀਮ ਇੰਡੀਆ ਵਲੋਂ ਗੇਂਦਬਾਜ਼ਾਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਅਕਸ਼ਰ ਪਟੇਲ ਨੇ ਚੰਗੀ ਗੇਂਦਬਾਜ਼ੀ ਕਰਦਿਆਂ 10 ਓਵਰਾਂ 'ਚ ਸਿਰਫ਼ 38 ਦੌੜਾਂ ਦੇ ਕੇ 3 ਵਿਕਟਾਂ ਲਈਆਂ। ਇਸ ਤੋਂ ਇਲਾਵਾ ਜਸਪ੍ਰੀਤ ਬੁਮਰਾਹ ਨੇ 2 ਵਿਕਟਾਂ ਅਤੇ ਹਾਰਦਿਕ ਪਾਂਡਿਆਂ, ਭੁਵਨੇਸ਼ਵਰ ਕੁਮਾਰ ਅਤੇ ਕੇਦਾਰ ਯਾਦਵ ਨੇ 1-1 ਵਿਕਟ ਲਈ।
ਜ਼ਿਕਰਯੋਗ ਹੈ ਕਿ ਇਸ ਜਿੱਤ ਨਾਲ ਭਾਰਤੀ ਕ੍ਰਿਕੇਟ ਟੀਮ 4493 ਪੁਆਇੰਟਾਂ ਨਾਲ ਇਕ ਦਿਨਾ ਟੀਮ ਰੈਕਿੰਗ 'ਚ ਪਹਿਲੇ ਸਥਾਨ 'ਤੇ ਪਹੁੰਚ ਗਿਆ ਹੈ।   (ਏਜੰਸੀ)

SHARE ARTICLE
Advertisement

ਜੇਲ੍ਹ ਦੀ ਚੱਕੀ ਪੀਸਣਗੀਆਂ ਕਈ ਮਸ਼ਹੂਰ ਫਿਲਮੀ ਹਸਤੀਆਂ? ਦਾਊਦ ਦੀ ਡਰੱਗ ਪਾਰਟੀ ਨਾਲ ਜੁੜ ਰਹੇ ਨਾਮ

17 Nov 2025 1:59 PM

ਸਰਬਜੀਤ ਕੌਰ ਦੇ ਮਾਮਲੇ ਤੋਂ ਬਾਅਦ ਇਕੱਲੀ ਔਰਤ ਨੂੰ ਪਾਕਿਸਤਾਨ ਜਾਣ 'ਤੇ SGPC ਨੇ ਲਗਾਈ ਰੋਕ

17 Nov 2025 1:58 PM

'700 ਸਾਲ ਗੁਲਾਮ ਰਿਹਾ ਭਾਰਤ, ਸਭ ਤੋਂ ਪਹਿਲਾਂ ਬਾਬਾ ਨਾਨਕ ਨੇ ਹੁਕਮਰਾਨਾਂ ਖ਼ਿਲਾਫ਼ ਬੁਲੰਦ ਕੀਤੀ ਸੀ ਆਵਾਜ਼'

16 Nov 2025 2:57 PM

ਧੀ ਦੇ ਵਿਆਹ ਮਗਰੋਂ ਭੱਦੀ ਸ਼ਬਦਲਈ ਵਰਤਣ ਵਾਲਿਆਂ ਨੂੰ Bhai Hardeep Singh ਦਾ ਜਵਾਬ

16 Nov 2025 2:56 PM

ਸਾਡੇ ਮੋਰਚੇ ਦੇ ਆਗੂ ਨਹੀਂ ਚਾਹੁੰਦੇ ਬੰਦੀ ਸਿੰਘ ਰਿਹਾਅ ਹੋਣ | Baba Raja raj Singh

15 Nov 2025 3:17 PM
Advertisement