ਭਾਰਤ ਨੇ ਜਿੱਤਿਆ ਜੋਹਾਂਸਬਰਗ ਟੈਸਟ
Published : Jan 27, 2018, 10:44 pm IST
Updated : Jan 27, 2018, 5:14 pm IST
SHARE ARTICLE

63 ਦੌੜਾਂ ਨਾਲ ਲੜੀ ਦਾ ਆਖ਼ਰੀ ਮੈਚ ਜਿੱਤ ਕੇ ਬਚਾਈ ਇੱਜ਼ਤ
ਜੋਹਾਂਸਬਰਗ, 27 ਜਨਵਰੀ: ਮੁਸ਼ਕਲ ਪਿੱਚ 'ਤੇ ਭਾਰਤੀ ਗੇਂਦਬਾਜ਼ਾਂ ਨੇ ਮੇਜ਼ਬਾਨ ਟੀਮ ਦੇ ਬੱਲੇਬਾਜ਼ਾਂ ਨੂੰ ਦੂਜੀ ਪਾਰੀ 'ਚ 177 ਦੌੜਾਂ 'ਤੇ ਸਮੇਟ ਦਿਤਾ। ਮੁਹੰਮਦ ਸ਼ਮੀ ਨੇ ਦੂਜੀ ਪਾਰੀ 'ਚ ਸਿਰਫ 28 ਦੌੜਾਂ ਦੇ ਕੇ ਪੰਜ ਵਿਕਟਾਂ ਲਈਆਂ। ਤੀਜੇ ਟੈਸਟ 'ਚ ਜਿੱਤ ਕੇ ਭਾਰਤ ਨੇ ਤਿੰਨ ਮੈਚ ਦੀ ਲੜੀ 'ਚ ਹਾਰ ਦੇ ਅੰਤਰ ਨੂੰ 1-2 ਕਰ ਲਿਆ ਤੇ ਕਲੀਨ-ਸਵੀਪ ਦੀ ਬੇਇਜ਼ਤੀ ਤੋਂ ਅਪਣੇ ਆਪ ਨੂੰ ਬਚਾ ਲਿਆ। ਭਾਰਤ ਨੇ ਦੱਖਣੀ ਅਫ਼ਰੀਕਾ ਸਾਹਮਣੇ ਜਿੱਤ ਲਈ 241 ਦੌੜਾਂ ਦੀ ਚੁਨੌਤੀ ਰੱਖੀ ਸੀ। 


ਇਕ ਸਮੇਂ ਹਾਸ਼ਿਮ ਅਮਲਾ ਅਤੇ ਡੀਨ ਐਲਗਰ ਨੇ ਦੂਜੇ ਵਿਕਟ ਲਈ 119 ਦੌੜਾਂ ਜੋੜ ਕੇ ਅਫ਼ਰੀਕੀ ਟੀਮ ਨੂੰ ਬੇਹਤਰ ਸਥਿਤੀ 'ਚ ਲਿਆ ਦਿਤਾ ਸੀ। ਭਾਰਤੀ ਟੀਮ ਚੌਥੇ ਦਿਨ ਪਹਿਲੇ ਸੈਸ਼ਨ 'ਚ ਕੋਈ ਵਿਕਟ ਨਹੀਂ ਲੈ ਸਕੀ ਸੀ। ਅਮਲਾ 52 ਦੌੜਾਂ ਬਣਾ ਕੇ ਇਸ਼ਾਂਤ ਸ਼ਰਮਾ ਦੀ ਗੇਂਦ 'ਤੇ ਆਊਟ ਹੋ ਗਿਆ। ਇਸ ਤੋਂ ਬਾਅਦ ਮੇਜ਼ਬਾਨ ਟੀਮ ਦੀਆਂ 63 ਦੌੜਾਂ 'ਚ ਨੌਂ ਵਿਕਟਾਂ ਡਿੱਗ ਗਈਆਂ ਤੇ ਭਾਰਤੀ ਟੀਮ 63 ਦੌੜਾਂ ਦੇ ਫ਼ਾਸਲੇ ਨਾਲ ਮੈਚ ਜਿੱਤ ਗਈ।   (ਏਜੰਸੀ)

SHARE ARTICLE
Advertisement

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM
Advertisement