ਭਾਰਤ ਨੇ ਪਾਕਿ ਨੂੰ 213 ਦੌੜਾਂ ਨਾਲ ਹਰਾਇਆ
Published : Jan 31, 2018, 12:14 am IST
Updated : Jan 30, 2018, 6:44 pm IST
SHARE ARTICLE

ਕ੍ਰਾਈਸਟਚਰਚ, 30 ਜਨਵਰੀ: ਆਈ.ਸੀ.ਸੀ. ਅੰਡਰ-19 ਕ੍ਰਿਕਟ ਵਿਸ਼ਵ ਕੱਪ ਦੇ ਸੈਮੀਫ਼ਾਈਨਲ 'ਚ ਨਿਊਜ਼ੀਲੈਂਡ ਦੇ ਕ੍ਰਾਈਸਟਚਰਚ 'ਚ ਖੇਡੇ ਗਏ ਮੁਕਾਬਲੇ 'ਚ ਭਾਰਤ ਨੇ ਪਾਕਿਸਤਾਨ ਨੂੰ 213 ਦੌੜਾਂ ਦੇ ਵੱਡੇ ਫ਼ਾਸਲੇ ਨਾਲ ਹਰਾ ਕੇ ਫ਼ਾਈਨਲ 'ਚ ਜਗ੍ਹਾ ਬਣਾ ਲਈ ਹੈ। ਫ਼ਾਈਨਲ 'ਚ ਭਾਰਤ ਦਾ ਮੁਕਾਬਲਾ 3 ਫ਼ਰਵਰੀ ਨੂੰ ਆਸਟ੍ਰੇਲੀਆ ਨਾਲ ਹੋਵੇਗਾ।
ਸੈਮੀਫ਼ਾਈਨਲ ਮੈਚ 'ਚ ਭਾਰਤ ਨੇ ਅਪਣੀ ਵਿਰੋਧੀ ਪਾਕਿਸਤਾਨੀ ਟੀਮ ਨੂੰ 273 ਦੌੜਾਂ ਦਾ ਟੀਚਾ ਦਿਤਾ ਸੀ। ਭਾਰਤ ਵਲੋਂ ਸ਼ੁਭਮਨ ਗਿੱਲ ਨੇ ਨਾਬਾਦ 102 ਦੌੜਾਂ ਦੀ ਪਾਰੀ ਖੇਡੀ। ਇਸ ਪਾਰੀ 'ਚ 7 ਚੌਕੇ ਵੀ ਲਗਾਏ। ਇਸ ਤੋਂ ਪਹਿਲਾਂ ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਦਾ ਫ਼ੈਸਲਾ ਕੀਤਾ। 273 ਦੌੜਾਂ ਦੇ ਟੀਚਾ ਦਾ ਪਿਛਾ ਕਰਦਿਆਂ ਪਾਕਿਸਤਾਨ ਦੀ ਟੀਮ 29.3 ਓਵਰਾਂ 'ਚ 69 ਦੌੜਾਂ ਹੀ ਬਣਾ ਸਕੀ।


ਜ਼ਿਕਰਯੋਗ ਹੈ ਕਿ ਭਾਰਤੀ ਟੀਮ ਨੇ ਇਸ ਵਿਸ਼ਵ ਕੱਪ 'ਚ ਹੁਣ ਤਕ ਇਕ ਵੀ ਮੈਚ ਨਹੀਂ ਹਾਰਿਆ। ਭਾਰਤ ਨੇ ਲੀਗ ਮੈਚਾਂ 'ਚ ਆਸਟ੍ਰੇਲੀਆ, ਪਾਪੂਆ ਨਿਊ ਗਿਨੀ ਅਤੇ ਜ਼ਿੰਬਾਬੇ ਨੂੰ ਹਰਾਇਆ ਸੀ, ਉਥੇ ਹੀ ਕੁਆਟਰ ਫ਼ਾਈਨਲ 'ਚ ਭਾਰਤ ਨੇ ਬੰਗਲਾਦੇਸ਼ ਨੂੰ ਹਰਾ ਕੇ ਸੈਮੀਫ਼ਾਈਨਲ 'ਚ ਜਗ੍ਹਾ ਬਣਾਈ ਸੀ, ਜਦੋਂ ਕਿ ਅਫ਼ਗਾਨਿਸਤਾਨ ਨੂੰ ਹਰਾਉਣ ਤੋਂ ਬਾਅਦ ਪਾਕਿਸਤਾਨ ਨੇ ਲੀਗ ਰਾਊਂਡ 'ਚ ਆਇਰਲੈਂਡ ਅਤੇ ਸ੍ਰੀਲੰਕਾ ਨੂੰ ਹਰਾਇਆ। ਪਾਕਿਸਤਾਨ ਟੀਮ ਨੇ ਕੁਆਟਰ ਫ਼ਾਈਨਲ 'ਚ ਦੱਖਣੀ ਅਫ਼ਰੀਕਾ ਨੂੰ ਹਰਾਇਆ ਸੀ।   (ਏਜੰਸੀ)

SHARE ARTICLE
Advertisement

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM
Advertisement