ਭਾਰਤ ਨੇ ਪਾਰੀ ਤੇ 239 ਦੌੜਾਂ ਨਾਲ ਜਿੱਤਿਆ ਮੈਚ
Published : Nov 27, 2017, 11:04 pm IST
Updated : Nov 27, 2017, 5:34 pm IST
SHARE ARTICLE

ਨਾਗਪੁਰ, 27 ਨਵੰਬਰ: ਸ਼ਾਨਦਾਰ ਲੈਅ 'ਚ ਚੱਲ ਰਹੀ ਭਾਰਤੀ ਕ੍ਰਿਕਟ ਟੀਮ ਨੇ ਸ੍ਰੀਲੰਕਾ ਨੂੰ ਦੂਜੇ ਕ੍ਰਿਕਟ ਟੈਸਟ 'ਚ ਇਕ ਪਾਰੀ ਅਤੇ 239 ਦੌੜਾਂ ਨਾਲ ਹਰਾ ਕੇ ਟੈਸਟ ਕ੍ਰਿਕਟ 'ਚ ਅਪਣੀ ਸੱਭ ਤੋਂ ਵੱਡੀ ਜਿੱਤ ਦੇ ਰਿਕਾਰਡ ਦੀ ਬਰਾਬਰੀ ਕਰ ਲਈ ਅਤੇ ਤਿੰਨ ਮੈਚਾਂ ਦੀ ਲੜੀ 'ਚ ਵੀ 1-0 ਨਾਲ ਵਾਧਾ ਦਰਜ ਕਰ ਲਿਆ। ਆਫ਼ ਸਪਿਨਰ ਰਵੀਚੰਦਰਨ ਅਸ਼ਵਿਨ ਨੇ 63 ਦੌੜਾਂ ਦੇ ਕੇ ਚਾਰ ਵਿਕਟਾਂ ਲਈਆਂ। ਸ੍ਰੀਲੰਕਾ ਲਈ ਸਿਰਫ਼ ਕਪਤਾਨ ਦਿਨੇਸ਼ ਚਾਂਦੀਮਲ (61) ਕੁਝ ਸਮਾਂ ਟਿਕ ਸਕੇ। ਬਾਕੀ ਬੱਲੇਬਾਜਾਂ 'ਚ ਉਥੇ ਸਬਰ ਤੇ ਸਾਹਸ ਨਜ਼ਰ ਨਹੀਂ ਆਇਆ, ਜੋ ਕੌਮਾਂਤਰੀ ਕ੍ਰਿਕਟ ਖੇਡਣ ਲਈ ਜ਼ਰੂਰੀ ਹੁੰਦਾ ਹੈ। ਸ੍ਰੀਲੰਕਾ ਨੂੰ ਇਸ ਹਾਰ ਦਾ ਦਰਦ ਲੰਬੇ ਸਮੇਂ ਤਕ ਮਹਿਸੂਸ ਹੋਵੇਗਾ, ਕਿਉਂ ਕਿ ਕੁਝ ਸਾਲ ਪਹਿਲਾਂ ਕੌਮਾਂਤਰੀ ਕ੍ਰਿਕਟ 'ਚ ਇਹ ਟੀਮ ਉਚ ਕੋਟੀ ਦੀਆਂ ਟੀਮਾਂ 'ਚ ਸ਼ੁਮਾਰ ਕੀਤੀ ਜਾਂਦੀ ਰਹੀ ਹੈ। ਅਪਣੀ ਧਰਤੀ 'ਤੇ ਟੈਸਟ ਮੈਚਾਂ ਵਾਂਗ ਹੀ ਉਹ ਇੱਥੇ ਵੀ ਸਾਢੇ ਤਿੰਨ ਦਿਨ 'ਚ ਮੈਚ ਹਾਰ ਗਈ।


ਇਸ਼ਾਂਤ ਸ਼ਰਮਾ ਨੇ 43 ਦੌੜਾਂ ਦੇ ਕੇ ਦੋ ਵਿਕਟਾਂ ਲਈਆਂ ਜਦੋਂ ਕਿ ਰਵਿੰਦਰ ਜਡੇਜਾ ਨੇ 28 ਦੌੜਾਂ ਦੇ ਕੇ ਦੋ ਵਿਕਟਾਂ ਲਈਆਂ। ਉਮੇਸ਼ ਯਾਦਵ ਨੂੰ ਵੀ ਦੋ ਵਿਕਟਾਂ ਮਿਲੀਆਂ ਅਤੇ ਉਹ ਟੈਸਟ ਕ੍ਰਿਕਟ 'ਚ 100 ਵਿਕਟਾਂ ਕਰਨ ਤੋਂ ਹੁਣ ਸਿਰਫ਼ ਇਕ ਵਿਕਟ ਦੂਰ ਹੈ। ਦਿਮੁਥ ਕਰੂਣਾਰਤਨੇ (18) ਦੀ ਵਿਕਟ ਸੱਭ ਤੋਂ ਪਹਿਲਾਂ ਡਿੱਗੀ, ਜੋ ਜਡੇਜਾ ਨੂੰ ਫ਼ਲਿਕ ਕਰਨ ਦੀ ਕੋਸ਼ਿਸ਼ 'ਚ ਮੁਰਲੀ ਵਿਜੇ ਨੂੰ ਕੈਚ ਦੇ ਬੈਠਿਆ। ਵਿਜੇ ਦਾ ਇਹ ਕੈਚ ਇੰਨਾਦ ਦਰਸਨੀ ਸੀ ਕਿ ਕਰੂਣਾਰਤਨੇ ਠੱਗਿਆ ਜਾ ਮਹਿਸੂਸ ਕਰ ਰਿਹਾ ਸੀ।ਲਾਹਿਰੂ ਤਿਰੀਮੰਨੇ (23) ਨੇ ਉਮੇਸ਼ ਯਾਦਵ ਦੀ ਬਾਹਰ ਜਾਂਦੀ ਗੇਂਦ ਨਾਲ ਛੇੜਛਾੜ ਕੀਤੀ ਅਤੇ ਪੁਆਇੰਟ 'ਤੇ ਜਡੇਜਾ ਨੂੰ ਕੈਚ ਦੇ ਬੈਠਿਆ। ਇਹ ਹੈਰਾਨ ਕਰਨ ਵਾਲਾ ਸ਼ਾਰਟ ਸੀ, ਕਿਉਂ ਕਿ ਗੇਂਦ ਇੰਨੀ ਬਾਹਰ ਜਾ ਰਹੀ ਸੀ ਕਿ ਉਸ ਨੂੰ ਛੇੜਿਆ ਜਾ ਸਕਦਾ ਸੀ। ਸਾਬਕਾ ਕਪਤਾਨ ਐਂਜੇਲੋ ਮੈਥਿਊ (10) ਤੋਂ ਜ਼ਿੰਮੇਵਾਰੀ ਵਾਲੀ ਪਾਰੀ ਦੀ ਉਮੀਦ ਸੀ ਪਰ ਉਹ ਵੀ ਗ਼ੈਰ-ਜ਼ਿੰਮੇਵਾਰਾਨਾ ਸ਼ਾਰਟ ਖੇਡ ਕੇ ਅਪਣੀ ਵਿਕਟ ਗਵਾ ਬੈਠੇ।  (ਏਜੰਸੀ)

SHARE ARTICLE
Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement