ਭਾਰਤ ਨੂੰ ਹਰਾ ਕੇ ਅਫ਼ਰੀਕਾ ਨੇ ਜਿੱਤੀ ਟੈਸਟ ਲੜੀ
Published : Jan 18, 2018, 2:09 am IST
Updated : Jan 17, 2018, 8:39 pm IST
SHARE ARTICLE

ਸੈਂਚੁਰੀਅਨ, 17 ਜਨਵਰੀ : ਭਾਰਤ ਅਤੇ ਦੱਖਣ ਅਫ਼ਰੀਕਾ ਵਿਚਕਾਰ ਖੇਡੇ ਗਏ ਸੈਂਚੁਰੀਅਨ ਟੈਸਟ ਮੈਚ 'ਚ ਦੱਖਣ ਅਫ਼ਰੀਕਾ ਨੇ ਭਾਰਤ ਨੂੰ 135 ਦੌੜਾਂ ਨਾਲ ਹਰਾ ਦਿਤਾ। ਭਾਰਤ ਨੂੰ ਇਸ ਮੈਚ 'ਚ ਜਿੱਤ ਲਈ 287 ਦੌੜਾਂ ਦਾ ਟੀਚਾ ਮਿਲਿਆ ਸੀ। ਇਸ ਚੁਣੌਤੀ ਦਾ ਪਿੱਛਾ ਕਰਦਿਆਂ ਭਾਰਤ ਦੀ ਪੂਰੀ ਟੀਮ 151 ਦੌੜਾਂ 'ਤੇ ਢੇਰ ਹੋ ਗਈ। ਇਸ ਹਾਰ ਦੇ ਨਾਲ ਹੀ ਭਾਰਤੀ ਟੀਮ ਨੇ ਇਹ ਲੜੀ ਵੀ ਗੁਆ ਦਿਤੀ। ਤਿੰਨ ਟੈਸਟ ਮੈਚਾਂ ਦੀ ਲੜੀ 'ਚ ਭਾਰਤੀ ਟੀਮ 0-2 ਨਾਲ ਪਿੱਛੇ ਹੋ ਗਈ ਹੈ। ਦੱਖਣ ਅਫ਼ਰੀਕਾ ਦੇ ਤੇਜ਼ ਗੇਂਦਬਾਜ਼ ਲੁੰਗੀ ਨਗੀਦੀ ਨੇ ਦੂਜੀ ਪਾਰੀ 'ਚ 6 ਵਿਕਟਾਂ ਲਈਆਂ, ਜਿਸ ਕਾਰਨ ਉਸ ਨੂੰ ਮੈਨ ਆਫ਼ ਦੀ ਮੈਚ ਚੁਣਿਆ ਗਿਆ।ਟੀਚੇ ਦਾ ਪਿੱਛਾ ਕਰਨ ਉਤਰੀ ਭਾਰਤੀ ਟੀਮ ਲਈ ਮੱਧ ਕ੍ਰਮ ਦੇ ਬੱਲੇਬਾਜ਼ ਰੋਹਿਤ ਸ਼ਰਮਾ 47 ਦੌੜਾਂ ਦੀ ਪਾਰੀ ਖੇਡ ਕੇ ਸਭ ਤੋਂ ਜ਼ਿਆਦਾ ਸਫ਼ਲ ਰਹੇ, ਜਦਕਿ ਪਹਿਲੀ ਪਾਰੀ 'ਚ 153 ਦੌੜਾਂ ਦੀ ਬਿਹਤਰੀਨ ਸੈਂਕੜੇ ਵਾਲੀ ਪਾਰੀ ਖੇਡਣ ਵਾਲੇ ਵਿਰਾਟ ਦੂਜੀ ਪਾਰੀ ਵਿਚ 5 ਦੌੜਾਂ 'ਤੇ ਆਊਟ ਹੋ ਗਏ। ਭਾਰਤ ਦੇ ਬਾਕੀ ਬੱਲੇਬਾਜ਼ ਕੋਈ ਖ਼ਾਸ ਕਮਾਲ ਨਹੀਂ ਕਰ ਸਕੇ ਅਤੇ ਛੋਟੇ ਸਕੋਰ 'ਤੇ ਆਊਟ ਹੁੰਦੇ ਗਏ। ਨਤੀਜੇ ਵਜੋਂ ਭਾਰਤ ਇਸ ਟੈਸਟ ਮੈਚ ਨਾਲ ਟੈਸਟ ਲੜੀ ਗੁਆ ਬੈਠਾ।


ਜ਼ਿਕਰਯੋਗ ਹੈ ਕਿ ਦੱਖਣ ਅਫ਼ਰੀਕਾ ਨੇ ਪਹਿਲੀ ਪਾਰੀ 'ਚ 335 ਦੌੜਾਂ ਬਣਾਈਆਂ ਸਨ। ਜਵਾਬ 'ਚ ਭਾਰਤੀ ਟੀਮ ਨੇ ਪਹਿਲੀ ਪਾਰੀ ਵਿਚ 307 ਦੌੜਾਂ ਬਣਾਈਆਂ ਸਨ। ਪਹਿਲੀ ਪਾਰੀ ਦੇ ਆਧਾਰ 'ਤੇ ਦੱਖਣ ਅਫ਼ਰੀਕਾ ਨੂੰ 28 ਦੌੜਾਂ ਦੀ ਲੀਡ ਮਿਲ ਗਈ ਸੀ। ਦੂਜੀ ਪਾਰੀ 'ਚ ਦੱਖਣ ਅਫ਼ਰੀਕੀ ਟੀਮ ਨੇ 258 ਦੌੜਾਂ ਬਣਾਈਆਂ ਸਨ। ਭਾਰਤੀ ਟੀਮ ਨੂੰ ਇਹ ਮੁਕਾਬਲਾ ਜਿੱਤਣ ਲਈ 287 ਦੌੜਾਂ ਦਾ ਟੀਚਾ ਮਿਲਿਆ ਸੀ। ਵਿਰਾਟ ਕੋਹਲੀ ਨੇ ਮੈਚ ਤੋਂ ਬਾਅਦ ਕਿਹਾ, ''ਅਸੀਂ ਵਧੀਆ ਬੱਲੇਬਾਜ਼ੀ ਕਰਨ ਅਤੇ ਬੜਤ ਬਣਾਉਣ 'ਚ ਅਸਫਲ ਰਹੇ। ਅਸੀਂ ਹਾਰ ਲਈ ਖੁਦ ਜਿੰਮੇਵਾਰ ਹਾਂ। ਗੇਂਦਬਾਜ਼ਾਂ ਨੇ ਅਪਣੀ ਭੂਮਿਕਾ ਠੀਕ ਤਰ੍ਹਾਂ ਨਿਭਾਈ ਪਰ ਬੱਲੇਬਾਜ਼ਾਂ ਕਾਰਨ ਟੀਮ ਨੂੰ ਹਾਰ ਦਾ ਮੂੰਹ ਵੇਖਣਾ ਪਿਆ।'' ਕੋਹਲੀ ਨੇ ਪਹਿਲੀ ਪਾਰੀ 'ਚ 153 ਦੌੜਾਂ ਦੀ ਲਾਜਵਾਬ ਪਾਰੀ ਖੇਡੀ ਸੀ।

SHARE ARTICLE
Advertisement

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM
Advertisement