ਭਾਰਤ ਨੂੰ ਸਾਊਥ ਅਫ਼ਰੀਕਾ ਤੋਂ ਮਿਲਿਆ 287 ਦੌੜਾਂ ਦਾ ਟੀਚਾ
Published : Jan 17, 2018, 2:10 am IST
Updated : Jan 16, 2018, 8:40 pm IST
SHARE ARTICLE

ਸੈਂਚੁਰੀਅਨ, 16 ਜਨਵਰੀ : ਟੀਮ ਦੀ ਚੋਣ ਨੂੰ ਲੈ ਕੇ ਆਲੋਚਨਾਵਾਂ ਦੇ ਬਾਵਜੂਦ ਕਪਤਾਨ ਵਿਰਾਟ ਕੋਹਲੀ ਨੇ ਦੱਖਣੀ ਅਫ਼ਰੀਕਾ ਵਿਰੁਧ ਦੂਜੇ ਕ੍ਰਿਕਟ ਟੈਸਟ ਮੈਚ 'ਚ 153 ਦੌੜਾਂ ਦੀ ਬਿਹਤਰੀਨ ਪਾਰੀ ਖੇਡੀ, ਜਿਸ ਨੂੰ ਵਿਦੇਸ਼ੀ ਧਰਤੀ 'ਤੇ ਕੁਝ ਚੋਟੀ ਦੇ ਭਾਰਤੀਆਂ ਦੀਆਂ ਪਾਰੀਆਂ 'ਚ ਸ਼ਾਮਲ ਕੀਤਾ ਜਾ ਸਕਦਾ ਹੈ। ਵਿਰਾਟ ਦੀ ਇਸ ਪਾਰੀ ਦੀ ਬਦੌਲਤ ਭਾਰਤ ਨੇ ਤੀਜੇ ਦਿਨ ਸੋਮਵਾਰ ਆਪਣੀ ਪਹਿਲੀ ਪਾਰੀ 'ਚ 307 ਦੌੜਾਂ ਬਣਾਈਆਂ। ਦੱਖਣੀ ਅਫਰੀਕਾ ਨੇ ਆਪਣੀ ਦੂਜੀ ਪਾਰੀ 'ਚ ਸਿਰਫ 3 ਦੌੜਾਂ 'ਤੇ ਦੋ ਵਿਕਟਾਂ ਗੁਆਉਣ ਦੇ ਬਾਵਜੂਦ ਸੰਭਲਦੇ ਹੋਏ ਮੀਂਹ ਤੇ ਖਰਾਬ ਰੌਸ਼ਨੀ ਨਾਲ ਪ੍ਰਭਾਵਿਤ ਤੀਜੇ ਸੈਸ਼ਨ ਵਿਚ ਆਪਣੇ ਸਕੋਰ ਨੂੰ 2 ਵਿਕਟਾਂ 'ਤੇ 90 ਦੌੜਾਂ ਤਕ ਪਹੁੰਚਾ ਦਿੱਤਾ। ਦੱਖਣੀ ਅਫਰੀਕਾ ਦੀ ਹੁਣ ਕੁਲ ਬੜ੍ਹਤ 118 ਦੌੜਾਂ ਦੀ ਹੋ ਚੁੱਕੀ ਹੈ। ਮੇਜ਼ਬਾਨ ਟੀਮ ਨੂੰ ਪਹਿਲੀ ਪਾਰੀ ਵਿਚ 28 ਦੌੜਾਂ ਦੀ ਬੜ੍ਹਤ ਮਿਲੀ ਸੀ। ਤੀਜੇ ਦਿਨ ਦੀ ਖੇਡ ਖਰਾਬ ਰੌਸ਼ਨੀ ਕਾਰਨ ਜਦੋਂ ਖਤਮ ਕੀਤੀ ਗਈ, ਉਦੋਂ ਦਿਨ ਵਿਚ 27 ਓਵਰ ਸੁੱਟੇ ਜਾਣ ਬਾਕੀ ਸਨ।ਦੱਸ ਦਈਏ ਕਿ ਅਫਰੀਕਾ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਦਾ ਫੈਸਲਾ ਕੀਤਾ ਸੀ ਤੇ 335 ਦੌੜਾਂ ਉੱਤੇ ਆਪਣੀਆ ਸਾਰੀਆਂ ਵਿਕਟਾਂ ਗੁਆ ਦਿੱਤੀਆਂ ਸਨ। ਅਫਰੀਕਾ ਵਲੋਂ ਮਾਰਕਰਮ (94) ਤੇ ਅਮਲਾ (82) ਨੇ ਵਧੀਆ ਪਾਰੀਆਂ ਖੇਡੀਆਂ ਸਨ ਤੇ ਉੱਥੇ ਹੀ ਡੂਪਲੇਸਿਸ ਨੇ ਵੀ 63 ਦੌੜਾਂ ਦੀ ਪਾਰੀ ਖੇਡ ਕੇ ਟੀਮ ਦੀ ਮਜ਼ਬੂਤੀ ਵਿਚ ਅਹਿਮ ਯੋਗਦਾਨ ਦਿੱਤਾ ਸੀ। ਐਲਗਰ 31, ਡਿਵੀਲੀਅਰਸ 20, ਕੇਸ਼ਵ 18, ਰਬਾਡਾ 11, ਮੋਰਕਲ 6 ਤੇ ਨਗਿਧੀ ਨੇ ਆਪਣੀ ਟੀਮ ਲਈ 1 ਦੌੜ ਹੀ ਜੋੜ ਸਕੇ। ਉਸ ਤੋਂ ਪਹਿਲਾਂ ਫਿਲੈਂਡਰ ਤੇ ਕੌਕ ਆਪਣਾ ਖਾਤਾ ਵੀ ਨਹੀਂ ਖੋਲ੍ਹ ਸਕੇ ਸਨ।ਭਾਰਤ ਵਲੋਂ ਅਸ਼ਵਿਨ 4, ਇਸ਼ਾਂਤ 3, ਮੁਹੰਮਦ ਸ਼ਮੀ ਇਕ ਵਿਕਟ ਹਾਸਲ ਕੀਤੀ ਤੇ ਉੱਥੇ ਹੀ ਪੰਡਯਾ ਤੇ ਬੁਮਰਾਹ ਨੂੰ ਪਹਿਲੀ ਪਾਰੀ ਵਿਚ ਕੋਈ ਵੀ ਸਫਲਤਾ ਹਾਸਲ ਨਹੀਂ ਹੋਈ।ਕਪਤਾਨ ਵਿਰਾਟ ਕੋਹਲੀ ਨੇ ਦੱਖਣੀ ਅਫਰੀਕਾ ਵਿਰੁੱਧ ਦੂਜੇ ਕ੍ਰਿਕਟ ਟੈਸਟ ਮੈਚ 'ਚ 153 ਦੌੜਾਂ ਦੀ ਬਿਹਤਰੀਨ ਪਾਰੀ ਖੇਡੀ।


 ਵਿਰਾਟ ਦੀ ਇਸ ਪਾਰੀ ਦੀ ਬਦੌਲਤ ਭਾਰਤ ਨੇ ਤੀਜੇ ਦਿਨ ਸੋਮਵਾਰ ਆਪਣੀ ਪਹਿਲੀ ਪਾਰੀ 'ਚ 307 ਦੌੜਾਂ ਬਣਾਈਆਂ। ਭਾਰਤੀ ਓਪਨਰ ਮੁਰਲੀ ਵਿਜੇ 46, ਰਾਹੁਲ 10, ਪੁਜਾਰਾ ਜ਼ੀਰੋ, ਰੋਹਿਤ 10, ਪਾਰਥਿਵ 19, ਪੰਡਯਾ 15, ਅਸ਼ਵਿਨ 38, ਸ਼ਮੀ ਇਕ ਤੇ ਇਸ਼ਾਂਤ ਸ਼ਰਮਾ ਨੇ ਟੀਮ ਲਈ ਸਿਰਫ 3 ਦੌੜਾਂ ਹੀ ਜੋੜੀਆਂ। ਇਸ ਪਾਰੀ ਵਿਚ ਸਾਊਥ ਅਫਰੀਕੀ ਗੇਂਦਬਾਜ਼ਾਂ ਵਿਚੋਂ ਮੋਰਕਲ ਸਭ ਤੋਂ ਸਫਲ ਗੇਂਦਬਾਜ਼ ਰਹੇ ਉਨ੍ਹਾਂ ਨੇ 4 ਵਿਕਟਾਂ ਹਾਸਲ ਕੀਤੀਆਂ। ਬਾਕੀ ਦੇ ਗੇਂਦਬਾਜ਼ਾਂ ਨੂੰ ਇਕ-ਇਕ ਸਫਲਤਾ ਹਾਸਲ ਹੋਈ।ਤੀਜੇ ਦਿਨ ਸਾਊਥ ਅਫਰੀਕਾ ਜਦੋਂ ਖੇਡਣ ਆਈ ਤਾਂ ਬਮਰਾਹ ਨੇ ਮਾਰਕਰਮ ਤੇ ਅਮਲਾ ਨੂੰ ਇਕ-ਇਕ ਸਕੋਰ ਉੱਤੇ ਐੱਲ.ਬੀ.ਡਬਲਿਊ. ਕਰ ਦਿੱਤਾ। ਪਰ ਉਸ ਤੋਂ ਬਾਅਦ ਡਿਵੀਲੀਅਰਸ ਤੇ ਐਲਗਰ ਨੇ ਪਾਰੀ ਨੂੰ ਸੰਭਾਲਿਆ। ਮੀਂਹ ਦੀ ਰੁਕਾਵਟ ਕਾਰਨ ਦਿਨ ਦੇ ਸਾਰੇ ਓਵਰ ਨਾ ਖੇਡੇ ਜਾ ਸਕੇ ਤੇ ਤੀਜੇ ਦਿਨ ਦੀ ਖੇਡ ਖਤਮ ਹੋਣ ਤੱਕ ਅਫਰੀਕਾ ਨੇ 2 ਵਿਕਟਾਂ ਦੇ ਨੁਕਸਾਨ ਉੱਤੇ 90 ਦੌੜਾਂ ਬਣਾ ਲਈਆਂ ਸਨ।ਚੌਥੇ ਦਿਨ ਦੀ ਸ਼ੁਰੂਆਤ ਵਿਚ 140 ਦੇ ਸਕੋਰ 'ਤੇ ਡਿਵੀਲੀਅਰਸ ਦੇ ਰੂਪ 'ਚ ਅਫਰੀਕਾ ਨੂੰ ਤੀਜਾ ਝਟਕਾ ਲੱਗਾ ਤੇ ਉਹ 80 ਦੌੜਾਂ ਬਣਾ ਕੇ ਸ਼ਮੀ ਦੀ ਗੇਂਦ 'ਤੇ ਪਾਰਥਿਵ ਦੇ ਹੱਥੋਂ ਕੈਚ ਆਊਟ ਹੋ ਗਏ। ਉਸ ਤੋਂ ਬਾਅਦ ਡੀ ਕੌਕ 12 ਤੇ ਐਲਗਰ 61 ਦੌੜਾਂ ਬਣਾ ਕੇ ਚਲਦੇ ਬਣੇ। ਇਹ ਤਿੰਨੋਂ ਝਟਕੇ ਸ਼ਮੀ ਨੇ ਚੌਥੇ ਦਿਨ ਦੀ ਖੇਡ ਦੌਰਾਨ ਲੰਚ ਬਰੇਕ ਤੋਂ ਪਹਿਲਾਂ ਦਿੱਤੇ। ਇਸ ਤਰ੍ਹਾਂ ਲੰਚ ਬਰੇਕ ਤੱਕ ਸਾਊਥ ਅਫਰੀਕਾ ਦਾ ਸਕੋਰ 173 'ਤੇ 5 ਸੀ।ਦੂਜੇ ਟੈਸਟ 'ਚ ਭਾਰਤ ਦੀ ਸ਼ਾਨਦਾਰ ਵਾਪਸੀ, ਸਾਊਥ ਅਫਰੀਕਾ ਤੋਂ 287 ਦੌੜਾਂ ਦਾ ਟੀਚਾ ਮਿਲਿਆ।ਭਾਰਤੀ ਟੀਮ ਦੀ ਦੂਜੀ ਪਾਰੀ ਦੀ ਸ਼ੁਰੂਆਤ ਵੀ ਪਹਿਲਾਂ ਵਾਂਗ ਮਾੜੀ ਹੀ ਹੋਈ ਜਿਸ ਦੀਆਂ ਤਿੰਨ ਵਿਕਟਾਂ ਬਹੁਤ ਜਲਦ ਹੀ ਡਿੱਗ ਪਈਆਂ। ਪਹਿਲੀ ਪਾਰੀ ਵਿਚ 150 ਦੌੜਾਂ ਬਣਾਉਣ ਵਾਲੇ ਕਪਤਾਨ ਕੋਹਲੀ ਵੀ ਸਸਤੇ ਵਿਚ ਹੀ ਨਿਪਟ ਗਏ। ਚੌਥੇ ਦਿਨ ਦੀ ਖੇਡ ਖ਼ਤਮ ਹੋਣ ਤਕ ਭਾਰਤ ਨੇ ਤਿੰਨ ਵਿਕਟਾਂ ਗਵਾ ਕੇ 35 ਦੌੜਾਂ ਬਣਾ
ਲਈਆਂ ਸਨ।        (ਏਜੰਸੀ)

SHARE ARTICLE
Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement