ਭਾਰਤ-ਸ੍ਰੀਲੰਕਾ ਦੂਜਾ ਟੈਸਟ, ਦੂਜਾ ਦਿਨ
Published : Nov 25, 2017, 10:33 pm IST
Updated : Nov 25, 2017, 5:03 pm IST
SHARE ARTICLE

ਭਾਰਤੀ ਟੀਮ ਦੀ ਪਕੜ ਮਜ਼ਬੂਤ, ਸਕੋਰ 300 ਤੋਂ ਪਾਰ
ਨਾਗਪੁਰ, 25 ਨਵੰਬਰ: ਭਾਰਤੀ ਟੀਮ ਨੇ ਨਾਗਪੁਰ ਟੈਸਟ 'ਚ ਅਪਣੀ ਪਕੜ ਮਜ਼ਬੂਤ ਕਰ ਲਈ ਹੈ। ਸ੍ਰੀਲੰਕਾ ਵਲੋਂ ਪਹਿਲੀ ਵਾਰੀ 'ਚ ਬਣਾਈਆਂ 205 ਦੌੜਾਂ ਦੇ ਜਵਾਬ 'ਚ ਵਿਰਾਟ ਬ੍ਰਿਗੇਡ ਨੇ ਮੈਚ ਦੇ ਦੂਜੇ ਦਿਨ ਸਟੰਪ ਦੇ ਸਮੇਂ ਤਕ ਦੋ ਵਿਕਟਾਂ ਗਵਾ ਕੇ 312 ਦੌੜਾਂ ਬਣਾ ਲਈ ਸਨ। ਮੁਰਲੀ ਵਿਜੇ (128) ਅਤੇ ਚੇਤੇਸ਼ਵਰ ਪੁਜਾਰਾ (ਨਾਬਾਦ 121) ਨੇ ਅੱਜ ਸੈਂਕੜੇ ਲਗਾਏ। ਇਨ੍ਹਾਂ ਦੋਵਾਂ ਨੇ ਦੂਜੀ ਵਿਕਟ ਲਈ 209 ਦੌੜਾਂ ਦੀ ਹਿੱਸੇਦਾਰੀ ਪਾਈ। ਦੂਜੇ ਦਿਨ ਦੀ ਖੇਡ ਸਮਾਪਤ ਹੋਣ ਸਮੇਂ ਚੇਤੇਸ਼ਵਰ ਪੁਜਾਰਾ ਨਾਲ ਕਪਤਾਨ ਵਿਰਾਟ ਕੋਹਲੀ 54 ਦੌੜਾਂ ਬਣਾ ਕੇ ਨਾਬਾਦ ਸਨ। ਭਾਰਤੀ ਟੀਮ ਦਾ ਵਾਧਾ 107 ਦੌੜਾਂ ਦਾ ਹੋ ਗਿਆ ਹੈ। ਮੈਚ ਦਾ ਦੂਜਾ ਦਿਨ ਪੂਰੀ ਤਰ੍ਹਾਂ ਭਾਰਤੀ ਟੀਮ ਦੇ ਨਾਮ ਰਿਹਾ।


ਸ੍ਰੀਲੰਕਾਈ ਗੇਂਦਬਾਜ਼ ਸਿਰਫ਼ ਇਕ ਵਿਕਟ ਪ੍ਰਾਪਤ ਕਰਨ ਸਕੇ। ਕਲਕੱਤਾ 'ਚ ਹੋਇਆ ਪਹਿਲਾ ਟੈਸਟ ਮੈਚ ਰੋਮਾਂਚਕ ਉਤਾਰ-ਚੜ੍ਹਾਅ ਤੋਂ ਬਾਅਦ ਡਰਾਅ ਹੋਇਆ ਸੀ।ਦੂਜੇ ਦਿਨ ਦਾ ਪਹਿਲਾ ਓਵਰ ਸ੍ਰੀਲੰਕਾ ਦੇ ਸੁਰੰਗਾ ਲਕਮਲ ਨੇ ਸੁਟਿਆ ਸੀ ਜਿਸ ਦੀ ਪਹਿਲੀ ਗੇਂਦ 'ਤੇ ਮੁਰਲੀ ਵਿਜੇ ਨੇ ਚੌਕਾ ਮਾਰ ਕੇ ਅੱਜ ਦੇ ਦਿਨ ਦੀ ਸ਼ੁਰੂਆਤ ਦੀ ਕਾਫ਼ੀ ਰੋਮਾਂਚਕ ਕੀਤੀ ਸੀ। ਦੂਜੇ ਦਿਨ ਭਾਰਤੀ ਟੀਮ ਦੀ ਸਥਿਤੀ ਕਾਫ਼ੀ ਮਜ਼ਬੂਤ ਹੈ।  (ਏਜੰਸੀ)

SHARE ARTICLE
Advertisement

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM
Advertisement