'ਭਾਰਤੀ ਕ੍ਰਿਕਟ ਦਾ ਸੱਭ ਤੋਂ ਬੁਰਾ ਦੌਰ ਸੀ 2007 ਵਿਸ਼ਵ ਕੱਪ
Published : Sep 12, 2017, 10:26 pm IST
Updated : Sep 12, 2017, 5:10 pm IST
SHARE ARTICLE

'

ਮੁੰਬਈ, 12 ਸਤੰਬਰ: ਕ੍ਰਿਕਟਰ ਸਚਿਨ ਤੇਂਦੂਲਕਰ ਨੇ ਅੱਜ ਕਿਹਾ ਹੈ ਕਿ ਭਾਰਤੀ ਟੀਮ ਲਈ 2007 ਦਾ ਵਿਸ਼ਵ ਕੱਪ ਸੱਭ ਤੋਂ ਬੁਰਾ ਦੌਰ ਸੀ। ਇਕ ਪ੍ਰੋਗਰਾਮ 'ਚ ਪਹੁੰਚੇ ਤੇਂਦੂਲਕਰ ਨੇ ਕਿਹਾ ਕਿ ਵੈਸਟਇੰਡੀਜ਼ 'ਚ 2007 ਵਿਸ਼ਵ ਕੱਪ ਦੇ ਪਹਿਲੇ ਦੌਰ 'ਚੋਂ ਟੀਮ ਦੇ ਬਾਹਰ ਹੋਣ ਨਾਲ ਭਾਰਤੀ ਕ੍ਰਿਕਟ 'ਚ ਕਈ ਹਾਂ ਪੱਖੀ ਬਦਲਾਅ ਆਏ। ਕੌਮਾਂਤਰੀ ਕ੍ਰਿਕਟ 'ਚ ਰੀਕਾਰਡਾਂ ਦੇ ਬਾਦਸ਼ਾਹ ਦੇ ਤੌਰ 'ਤੇ ਜਾਣੇ ਜਾਣ ਵਾਲੇ ਇਸ ਖਿਡਾਰੀ ਨੇ ਕਿਹਾ, ''ਮੈਨੂੰ ਲਗਦਾ ਹੈ ਕਿ 2006-07 ਦਾ ਸੈਸ਼ਨ ਸਾਡੇ (ਟੀਮ) ਲਈ ਸੱਭ ਤੋਂ ਬੁਰਾ ਸੀ।

ਅਸੀਂ ਵਿਸ਼ਵ ਕੱਪ ਦੇ ਸੁਪਰ ਅੱਠ ਦੇ ਦੌਰ ਲਈ ਵੀ ਕੁਆਲੀਫ਼ਾਈ ਨਹੀਂ ਕਰ ਸਕੇ ਸਨ। ਪਰ ਅਸੀਂ ਉੱਥੋਂ ਵਾਪਸੀ ਕੀਤੀ, ਨਵੇਂ ਤਰੀਕੇ ਨਾਲ ਸੋਚਣਾ ਸ਼ੁਰੂ ਕੀਤਾ ਅਤੇ ਸਹੀ ਦਿਸ਼ਾ 'ਚ ਅੱਗੇ ਵਧਣਾ ਸ਼ੁਰੂ ਕੀਤਾ।''

ਰਾਹੁਲ ਦ੍ਰਾਵਿੜ ਦੀ ਅਗਵਾਈ 'ਚ ਉਸ ਵਿਸ਼ਵ ਕੱਪ 'ਚ ਭਾਰਤੀ ਟੀਮ ਗਰੁਪ ਪੜਾਅ 'ਚ ਸ਼੍ਰੀਲੰਕਾ ਅਤੇ ਬੰਗਲਾਦੇਸ਼ ਤੋਂ ਹਾਰ ਗਈ ਸੀ। ਤੇਂਦੁਲਕਰ ਨੇ ਕਿਹਾ, ''ਵਿਸ਼ਵ ਕੱਪ ਤੋਂ ਬਾਅਦ ਸਾਨੂੰ ਕਈ ਬਦਲਾਅ ਕਰਨੇ ਪਏ ਅਤੇ ਇਕ ਵਾਰ ਅਸੀਂ ਇਹ ਤੈਅ ਕਰ ਲਿਆ ਕਿ ਟੀਮ ਦੇ ਤੌਰ 'ਤੇ ਸਾਨੂੰ ਕੀ ਕਰਨਾ ਹੈ ਅਤੇ ਅਸੀਂ ਪੂਰੀ ਸ਼ਿੱਦਤ ਨਾਲ ਉਸ ਨੂੰ ਕਰਨ ਦੇ ਲਈ ਵਚਨਬੱਧ ਸਨ ਜਿਸ ਦੇ ਨਤੀਜੇ ਵੀ ਆਏ।'' (ਪੀਟੀਆਈ)

ਸੈਂਕੜਿਆਂ ਦਾ ਸੈਂਕੜਾ ਲਾਉਣ ਤੋਂ ਬਾਅਦ ਇਸ ਬੱਲੇਬਾਜ਼ ਨੇ ਕਿਹਾ, ''ਸਾਨੂੰ ਕਈ ਬਦਲਾਅ ਕਰਨੇ ਸਨ। ਸਾਨੂੰ ਇਹ ਨਹੀਂ ਪਤਾ ਸੀ ਕਿ ਉਹ ਸਹੀ ਸੀ ਜਾਂ ਗ਼ਲਤ। ਇਹ ਬਦਲਾਅ ਇਕ ਦਿਨ 'ਚ ਨਹੀਂ ਆਇਆ। ਸਾਨੂੰ ਨਤੀਜਿਆਂ ਲਈ ਇੰਤਜ਼ਾਰ ਕਰਨਾ ਪਿਆ। ਮੈਨੂੰ ਵਿਸ਼ਵ ਕੱਪ ਦੀ ਟਰਾਫ਼ੀ ਨੂੰ ਚੁੱਕਣ ਲਈ 21 ਸਾਲਾਂ ਦਾ ਇੰਤਜ਼ਾਰ ਕਰਨਾ ਪਿਆ।'' ਮਹਿੰਦਰ ਸਿੰਘ ਧੋਨੀ ਦੀ ਅਗਵਾਈ 'ਚ 2011 'ਚ ਵਿਸ਼ਵ ਕੱਪ ਜਿੱਤਣ ਵਾਲੀ ਭਾਰਤੀ ਟੀਮ ਦੇ ਤੇਂਦੁਲਕਰ ਮਹੱਤਵਪੂਰਨ ਮੈਂਬਰ ਸਨ। (ਪੀਟੀਆਈ)

SHARE ARTICLE
Advertisement

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM
Advertisement