
ਨਵੀਂ ਦਿੱਲੀ, 23 ਦਸੰਬਰ: ਭਾਰਤੀ ਕ੍ਰਿਕਟ ਟੀਮ ਨੇ ਸ੍ਰੀਲੰਕਾ ਨੂੰ ਇੰਦੌਰ ਦੇ ਹੋਲਕਰ ਸਟੇਡੀਅਮ 'ਚ ਖੇਡੇ ਗਏ ਤਿੰਨ ਮੈਚਾਂ ਦੀ ਟੀ20 ਲੜੀ ਦੇ ਦੂਜੇ ਮੁਕਾਬਲੇ 'ਚ ਹਰ ਕੇ 2-0 ਨਾਲ ਜੇਤੂ ਵਾਧਾ ਬਣਾ ਲਿਆ ਹੈ। ਇਸ ਦੇ ਨਾਲ ਹੀ ਭਾਰਤੀ ਟੀਮ ਇਸ ਜਿੱਤ ਨਾਲ ਇਕ ਸਾਲ 'ਚ ਸੱਭ ਤੋਂ ਜ਼ਿਆਦਾ ਕੌਮਾਂਤਰੀ ਮੈਚਾਂ 'ਚ ਜਿੱਤ ਦਰਜ ਕਰਨ ਵਾਲੀ ਦੁਨੀਆਂ ਦੀ ਦੂਜੀ ਟੀਮ ਬਣ ਗਈ ਹੈ।
ਭਾਰਤੀ ਟੀਮ ਨੇ ਸਾਲ 2017 'ਚ ਕ੍ਰਿਕਟ ਦੇ ਤਿੰਨਾਂ ਫ਼ਾਰਮੇਟਾਂ ਨੂੰ ਮਿਲਾ ਕੇ ਕੁਲ 36 ਕੌਮਾਂਤਰੀ ਮੈਚਾਂ 'ਚ ਜਿੱਤ ਦਰਜ ਕੀਤੀ ਹੈ। ਭਾਰਤੀ ਟੀਮ ਤੋਂ ਅੱਗੇ ਸਿਰਫ਼ ਆਸਟ੍ਰੇਲੀਆਈ ਟੀਮ ਹੈ, ਜਿਸ ਨੇ ਸਾਲ 2003 'ਚ ਸੱਭ ਤੋਂ ਜ਼ਿਆਦਾ 38 ਕੌਮਾਂਤਰੀ ਮੈਚਾਂ 'ਚ ਜਿੱਤ ਦਰਜ ਕਰ ਕੇ ਇਹ ਵਿਸ਼ਵ ਰੀਕਾਰਡ ਬਣਾਇਆ ਸੀ ਪਰ ਭਾਰਤੀ ਟੀਮ ਕੋਲ ਆਸਟ੍ਰੇਲੀਆ ਦੇ ਇਸ ਰੀਕਾਰਡ ਦੀ ਬਰਾਬਰੀ ਕਰਨ ਦਾ ਕੋਈ ਮੌਕਾ ਨਹੀਂ, ਕਿਉਂ ਕਿ ਅੱਜ ਦੇ ਆਖ਼ਰੀ ਟੀ20 ਮੈਚ ਦੇ ਨਾਲ ਹੀ ਭਾਰਤੀ ਟੀਮ ਇਸ ਸਾਲ (2017) ਦਾ ਅੰਤ ਕਰੇਗੀ। (ਏਜੰਸੀ)