ਭਾਰਤੀ ਕ੍ਰਿਕਟ ਟੀਮ ਨੇ ਨਹੀਂ ਇਸ ਟੀਮ ਨੇ ਬਣਾਇਆ ਰੈਨਾ ਨੂੰ ਸਟਾਰ
Published : Jan 23, 2018, 10:48 am IST
Updated : Jan 23, 2018, 5:18 am IST
SHARE ARTICLE

ਭਾਰਤੀ ਟੀਮ ਵਿਚ ਲੰਬੇ ਸਮੇਂ ਤੋਂ ਆਪਣੀ ਜਗ੍ਹਾ ਲਈ ਸੰਘਰਸ਼ ਕਰ ਰਹੇ ਖੱਬੇ ਹੱਥ ਦੇ ਬੱਲੇਬਾਜ਼ ਸੁਰੇਸ਼ ਰੈਨਾ ਨੇ ਸਈਅਦ ਮੁਸ਼ਤਾਕ ਅਲੀ ਟਰਾਫੀ ਵਿਚ ਬੀਤੇ ਸੋਮਵਾਰ ਨੂੰ ਬੰਗਾਲ ਨਾਲ ਹੋਏ ਟੀ-20 ਮੁਕਾਬਲੇ ਵਿਚ ਸ਼ਾਨਦਾਰ ਸੈਂਕੜੀਏ ਪਾਰੀ ਖੇਡ ਕੇ ਆਪਣੀ ਵਾਪਸੀ ਦੇ ਸੰਕੇਤ ਦਿੱਤੇ ਹਨ। ਸੁਰੇਸ਼ ਰੈਨਾ ਨੇ 50 ਗੇਂਦਾਂ ਵਿਚ ਆਪਣਾ ਸੈਂਕੜਾ ਪੂਰਾ ਕੀਤਾ ਅਤੇ ਕੁਲ 59 ਗੇਂਦਾਂ ਵਿਚ ਅਜੇਤੂ 126 ਦੌੜਾਂ ਦੀ ਪਾਰੀ ਖੇਡੀ ਹੈ। ਉਨ੍ਹਾਂ ਦੀ ਇਸ ਵਧੀਆ ਪਾਰੀ ਦੇ ਬਦੌਲਤ ਉੱਤਰ ਪ੍ਰਦੇਸ਼ ਨੇ 3 ਵਿਕਟਾਂ ਗੁਆ ਕੇ 20 ਓਵਰਾਂ ਵਿਚ 235 ਦੌੜਾਂ ਦਾ ਸਕੋਰ ਬਣਾਇਆ ਹੈ।



ਸੁਰੇਸ਼ ਰੈਨਾ ਕਾਫ਼ੀ ਸਮੇਂ ਤੋਂ ਟੀਮ ਇੰਡੀਆ ਤੋਂ ਬਾਹਰ ਚੱਲ ਰਹੇ ਹਨ, ਪਰ ਉਨ੍ਹਾਂ ਦਾ ਮੰਨਣਾ ਹੈ ਕਿ ਆਈ.ਪੀ.ਐੱਲ. ਵਿਚ ਸੀ.ਐੱਸ.ਕੇ ਵਿਚ ਹੀ ਉਨ੍ਹਾਂ ਦਾ ਉਦੈ ਹੋਇਆ ਜਿਸਦੀ ਵਜ੍ਹਾ ਨਾਲ ਸਟਾਰ ਬੱਲੇਬਾਜ਼ ਬਣੇ।

ਇਨ੍ਹਾਂ ਖਿਡਾਰੀਆਂ ਤੋਂ ਕਾਫੀ ਪ੍ਰੇਰਿਤ ਹੋਇਆ

ਰੈਨਾ ਨੇ ਕਿਹਾ ਕਿ ਮੈਂ ਧੋਨੀ ਅਤੇ ਜਡੇਜਾ ਨਾਲ ਕਈ ਮੈਚ ਖੇਡੇ ਹਨ ਅਤੇ ਇਕ ਵਾਰ ਫਿਰ ਤੋਂ ਅਸੀਂ ਸੀ.ਐੱਸ.ਕੇ. ਲਈ ਖੇਡਣ ਜਾ ਰਹੇ ਹਨ। ਸੱਚ ਕਹਾਂ ਤਾਂ ਮੈਂ ਚੇਨਈ ਵਿਚ ਹੀ ਅਸਲੀ ਕ੍ਰਿਕਟਰ ਬਣਿਆ। ਇਸ ਟੀਮ ਨਾਲ ਕੋਚ ਅਤੇ ਖਿਡਾਰੀ ਦੇ ਤੌਰ ਉੱਤੇ ਜੁੜੇ ਮੈਥਿਊ ਹੇਡਨ, ਮਾਈਕਲ ਹਸੀ ਅਤੇ ਮੁਥਈਆ ਮੁਰਲੀਧਰਨ ਤੋਂ ਮੈਂ ਕਾਫ਼ੀ ਕੁਝ ਸਿੱਖਿਆ ਅਤੇ ਉਨ੍ਹਾਂ ਤੋਂ ਮੈਂ ਕਾਫ਼ੀ ਪ੍ਰੇਰਿਤ ਹੋਇਆ।


ਚੇਨੱਈ ਦੀ ਜਰਸੀ ਪਾਉਣ ਨੂੰ ਬੇਤਾਬ

ਰੈਨਾ ਨੇ ਅੱਗੇ ਕਿਹਾ ਕਿ ਚੇਨਈ ਮੇਰੇ ਲਈ ਟੀਮ ਨਹੀਂ ਇਕ ਪਰਿਵਾਰ ਹੈ। ਮੈਂ ਇਕ ਵਾਰ ਫਿਰ ਤੋਂ ਆਈ.ਪੀ.ਐੱਲ. ਵਿਚ ਚੇਨਈ ਦੀ ਜਰਸੀ ਪਹਿਨਣ ਨੂੰ ਬੇਤਾਬ ਹਾਂ। ਮੈਂ ਚੇਨਈ ਦੇ ਦਰਸ਼ਕਾਂ ਤੋਂ ਜਿੰਨਾ ਪਿਆਰ ਪਾਇਆ ਹੈ ਉਹ ਮੇਰੇ ਲਈ ਅਮੁੱਲ ਹੈ। ਇਸ ਟੀਮ ਦਾ ਮਾਹੌਲ ਕਮਾਲ ਦਾ ਸੀ। ਕਈ ਖਿਡਾਰੀ ਜਿਵੇਂ ਕਿ ਅਸ਼ਵਿਨ, ਪਵਨ ਨੇਗੀ ਜਡੇਜਾ ਇਸ ਟੀਮ ਨਾਲ ਹਨ। ਮੈਂ ਇਕ ਵਾਰ ਫਿਰ ਤੋਂ ਚੇਨਈ ਲਈ ਖੇਡਣ ਨੂੰ ਬੇਤਾਬ ਹਾਂ ਅਤੇ ਅਸੀ ਸਾਰੇ ਇਕ ਵਾਰ ਫਿਰ ਤੋਂ ਇਕ ਗਰੁੱਪ ਦੀ ਤਰ੍ਹਾਂ ਜੁੜਣ ਦੀ ਗੱਲ ਉਤੇ ਕਾਫ਼ੀ ਉਤਸਾਹਿਤ ਹਾਂ।

SHARE ARTICLE
Advertisement

ਸ੍ਰੀ ਫ਼ਤਿਹਗੜ੍ਹ ਸਾਹਿਬ 'ਚ ਕੌਣ ਮਾਰੇਗਾ ਬਾਜ਼ੀ? ਕਿਹੜੇ ਉਮੀਦਵਾਰ ਦਾ ਪਲੜਾ ਭਾਰੀ?ਕੀ ਕਾਂਗਰਸ ਬਚਾਅ ਸਕੇਗੀ ਆਪਣਾ ਕਿਲ੍ਹ

19 May 2024 1:18 PM

2 ਤਰੀਕ ਨੂੰ ਵੱਜਣਗੇ ਛਿੱਤਰ,Hans Raj Hans ਨੇ ਬਣਾਈ List! ਵਾਲੀਬਾਲ ਤੇ ਚਿੱੜੀ ਛਿੱਕਾ ਵੀ ਖੇਡ ਲੈਦੇ ਨੇ ਚੰਨੀ ਸਾਬ੍ਹ

19 May 2024 12:52 PM

ਤੁਹਾਡਾ ਇਕ-ਇਕ ਵੋਟ ਕਿੰਨਾ ਜ਼ਰੂਰੀ ਹੈ ਦੇਸ਼ ਲਈ? ਖ਼ਾਸ ਪ੍ਰੋਗਰਾਮ ਰਾਹੀਂ ਵੋਟਰਾਂ ਨੂੰ ਕੀਤਾ ਗਿਆ ਜਾਗਰੂਕ

19 May 2024 10:24 AM

ਵੱਡੇ ਲੀਡਰਾਂ ਨੂੰ ਵਖ਼ਤ ਪਾਉਣ ਲਈ ਚੋਣਾਂ 'ਚ ਖੜ੍ਹ ਗਈ PhD ਪਕੌੜੇ ਵਾਲੀ ਕੁੜੀ, ਕਹਿੰਦੀ - 'ਹਵਾਵਾਂ ਬਦਲ ਦਵਾਂਗੀ!'

19 May 2024 9:57 AM

BBMB ਦੇ ਲਾਪਤਾ ਮੁਲਾਜ਼ਮ ਦੀ ਲ** ਨਹਿਰ 'ਚੋਂ ਹੋਈ ਬ**ਮਦ, ਪੀੜਤ ਪਰਿਵਾਰ ਨੇ ਇੱਕ ਔਰਤ ਖਿਲਾਫ ਮਾਮਲਾ ਕਰਵਾਇਆ ਦਰਜ

19 May 2024 9:51 AM
Advertisement