
ਨਵੀਂ
ਦਿੱਲੀ, 17 ਸਤੰਬਰ: ਭਾਰਤ ਨੇ ਤੁਰਕੀ ਦੇ ਇਸਤਾਮਬੁਲ 'ਚ ਨੌਜਵਾਨ ਔਰਤ ਮੁੱਕੇਬਾਜ਼ਾਂ ਦੀ
ਅਹਿਮਦ ਕਾਮਰੇਟ ਮੁੱਕੇਬਾਜ਼ੀ ਚੈਂਪੀਅਨਸ਼ਿਪ 'ਚ ਇਕ ਸੋਨ ਅਤੇ ਚਾਰ ਸਿਲਵਰ ਅਤੇ ਇਕ ਕਾਂਸੀ
ਦਾ ਤਮਗ਼ਾ ਜਿੱਤਿਆ।
ਸੋਨੀਆ (48 ਕ੍ਰਿਲੋਗ੍ਰਾਮ) ਨੇ ਫ਼ਾਇਨਲ 'ਚ ਕਜਾਖ਼ਿਜ਼ਤਾਨ ਦੀ
ਜਾਜ਼ਿਰਾ ਓਰਾਕਾਬੇਵਾ ਨੂੰ ਹਰਾ ਕੇ ਭਾਰਤ ਵਲੋਂ ਇਕਲੌਤਾ ਸੋਨ ਤਮਗ਼ਾ ਜਿੱਤਿਆ। ਫ਼ਾਇਨਲ 'ਚ
ਪਹੁੰਚਣ ਵਾਲੀਆਂ ਭਾਰਤ ਦੀਆਂ ਹੋਰ ਚਾਰ ਮੁੱਕੇਬਾਜ਼ ਅਪਣੇ-ਅਪਣੇ ਮੁਕਾਬਲਿਆਂ 'ਚ ਹਾਰ ਗਈਆਂ
ਅਤੇ ਉਨ੍ਹਾਂ ਨੂੰ ਸਿਲਵਰ ਤਮਗ਼ਿਆਂ ਨਾਲ ਸਬਰ ਕਰਨਾ ਪਿਆ। ਭਾਰਤ ਵਲੋਂ ਨਿਹਾਰਿਕਾ ਗੋਨੇਲਾ
(75 ਕਿਲੋਗ੍ਰਾਮ), ਸ਼ਸ਼ੀ ਚੋਪੜਾ (57 ਕਿਲੋਗ੍ਰਾਮ), ਪ੍ਰਵੀਨ (54 ਕਿਲੋਗ੍ਰਾਮ) ਅਤੇ
ਅੰਕੁਸ਼ਿਤਾ ਬੋਰੋ (64 ਕਿਲੋਗ੍ਰਾਮ) ਨੇ ਸਿਲਵਰ ਤਮਗ਼ੇ ਜਿੱਤੇ। ਇਸ ਤੋਂ ਪਹਿਲਾਂ ਤਿਲੋਤਮਾ
ਚਾਨੂ (60 ਕਿਲੋਗ੍ਰਾਮ), ਜੋਤੀ ਗੁਲਿਆ (48 ਕਿਲੋਗ੍ਰਾਮ), ਲਲਿਤਾ (64 ਕਿਲੋਗ੍ਰਾਮ) ਅਤੇ
ਮਨੀਸ਼ਾ (69 ਕਿਲੋਗ੍ਰਾਮ) ਸੈਮੀਫ਼ਾਇਨਲ 'ਚ ਹਾਰ ਗਈ ਅਤੇ ਉਨ੍ਹਾਂ ਨੇ ਕਾਂਸੀ ਦੇ ਤਮਗ਼ੇ
ਜਿੱਤੇ। (ਏਜੰਸੀ)