
ਨਵੀਂ ਦਿੱਲੀ, 6
ਅਕਤੂਬਰ : ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਮਿਤਾਲੀ ਰਾਜ ਅਗਲੇ ਸਾਲ ਆਪਣੀ
ਆਤਮਕਥਾ ਲੋਕਾਂ ਦੇ ਸਾਹਮਣੇ ਪੇਸ਼ ਕਰੇਗੀ, ਜਿਸ 'ਚ ਘੇਰਲੂ ਅਤੇ ਖੇਡ ਜੀਵਨ ਦੇ ਦਿਲਚਸਪ ਤੇ
ਰੌਮਾਂਚਕ ਪਲ ਦਾ ਵੀ ਪ੍ਰਗਟਾਵਾ ਹੋਵੇਗਾ। ਪੇਂਗਿਵਨ ਰੇਂਡਮ ਬਾਊਸ ਇੰਡੀਆ ਨੇ ਐਲਾਨ ਕੀਤਾ
ਕਿ ਉਸ ਨੇ ਇਸ ਆਤਮਕਥਾ ਦੇ ਅਧਿਕਾਰ ਹਾਸਲ ਕੀਤਾ ਹਨ।
ਮਿਤਾਲੀ ਨੇ ਕਿਹਾ ਹੈ ਕਿ ਅਪਣੀ
ਕਹਾਣੀ ਨੂੰ ਸਾਂਝਾ ਕਰਨੇ ਨੂੰ ਲੈ ਕੇ ਉਤਸ਼ਾਹਤ ਹਨ ਅਤੇ ਉਨ੍ਹਾਂ ਨੇ ਉਮੀਦ ਜਤਾਈ ਹੈ ਕਿ
ਇਸ ਕਿਤਾਬ ਦੇ ਨਾਲ ਲੋਕਾਂ ਨੂੰ ਇਤਿਹਾਸ ਬਾਰੇ ਪਤਾ ਲੱਗੇਗਾ। ਮਿਤਾਲੀ ਨੂੰ ਭਾਰਤੀ ਮਹਿਲਾ
ਕ੍ਰਿਕਟ ਦੀ ਨਵੀਂ ਉਚਾਈਆਂ ਤਕ ਲੈ ਕੇ ਜਾਣ ਦਾ ਸਿਹਰਾ ਦਿੱਤਾ ਜਾਂਦਾ ਹੈ। ਇਸ ਅਰਜੁਨ
ਪੁਰਸਕਾਰ ਜੇਤੂ ਨੇ 19 ਸਾਲ ਦੀ ਉਮਰ 'ਚ ਇੰਗਲੈਂਡ ਵਿਰੁਧ 2002 'ਚ ਟਾਨਟਨ 'ਚ ਦੂਸਰੇ ਤੇ
ਆਖਰੀ ਟੈਸਟ 'ਚ 214 ਦੀ ਪਾਰੀ ਖੇਡੀ ਸੀ। ਵਨਡੇ ਕੌਮਾਂਤਰੀ ਕ੍ਰਿਕਟ 'ਚ 51.58 ਦੀ ਔਸਤ
ਨਾਲ 6190 ਦੌੜਾਂ ਨਾਲ ਵਿਸ਼ਵ 'ਚ ਜ਼ਿਆਦਾ ਦੌੜਾਂ ਬਣਾਉਣ ਵਾਲੀ ਮਹਿਲਾ ਬੱਲੇਬਾਜ਼ ਹੈ। ਹੁਣ
ਤਕ 5 ਮਹਿਲਾ ਖਿਡਾਰੀਆਂ 'ਚ ਸ਼ਾਮਲ ਹੈ ਜਿਸ ਦੀ ਔਸਤ 50 ਦੌੜਾਂ ਤੋਂ ਜ਼ਿਆਦਾ ਹੈ ਅਤੇ ਉਹ
ਇਕੋ-ਇਕ ਖਿਡਾਰੀ ਹੈ ਜਿਸ ਨੇ ਲਗਾਤਾਰ 7 ਵਨਡੇ ਮੈਚਾਂ 'ਚ ਅਰਧ ਸੈਂਕੜੇ ਲਗਾਏ ਹਨ। (ਪੀ.ਟੀ.ਆਈ.)