ਚੰਬਾ ਦਾ ਸਿਮਰਨ ਜੀਤ ਸਿੰਘ ਯੂਰਪੀਅਨ ਕਿੱਕ ਬਾਕਸਿੰਗ ਕੱਪ ਲਈ ਚੁਣਿਆ ਗਿਆ
Published : Mar 14, 2018, 12:07 pm IST
Updated : Mar 14, 2018, 6:37 am IST
SHARE ARTICLE

ਚੰਬਾ ਦੇ ਸਿਮਰਨ ਜੀਤ ਸਿੰਘ ਨੂੰ ਯੂਰਪੀਅਨ ਕਿੱਕ ਬਾਕਸਿੰਗ ਕੱਪ -2018 ਵਿਚ ਹਿੱਸਾ ਲੈਣ ਲਈ ਚੁਣਿਆ ਗਿਆ ਹੈ ਜੋ ਕਿ ਬੇਲਗ੍ਰਾਡ, ਸਰਬੀਆ ਵਿਚ 16 ਤੋਂ 19 ਮਾਰਚ ਤਕ ਯੂਰਪ ਵਿਚ ਹੋਵੇਗਾ। ਉਹ ਹਿਮਾਚਲ ਪ੍ਰਦੇਸ਼ ਦਾ ਇਕਲੌਤਾ ਲੜਕਾ ਹੈ ਜੋ ਇਸ ਚੈਂਪੀਅਨਸ਼ਿਪ ਲਈ ਚੁਣਿਆ ਗਿਆ।



ਅੱਜ ਇਥੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਸਿਮਰਨ ਜੀਤ ਸਿੰਘ ਨੇ ਇਸ ਸਬੰਧ ਵਿਚ ਕਿਹਾ ਕਿ ਉਸਨੇ ਹਿਮਾਚਲ ਕਿੱਕ ਬਾਕਸਿੰਗ ਐਸੋਸੀਏਸ਼ਨ ਤੋਂ ਇਕ ਅਧਿਕਾਰਕ ਸੰਚਾਰ ਪ੍ਰਾਪਤ ਕੀਤਾ ਸੀ, ਜਿਸ ਵਿਚ ਲਿਖਿਆ ਸੀ ਕਿ ਪੂਰੇ ਭਾਰਤ ਦੇ 14 ਖਿਡਾਰੀਆਂ ਵਿਚੋਂ ਉਹ ਵੀ ਇਕ ਹੈ ਜੋ ਯੂਰਪੀਅਨ ਕਿੱਕ ਬਾਕਸਿੰਗ ਕੱਪ-2018 ਵਿਚ ਹਿੱਸਾ ਲੈਣਗੇ।

24 ਸਾਲਾ ਸਿਮਰਨ ਜੀਤ ਸਿੰਘ ਨੇ ਇਸ ਸਾਲ ਜਨਵਰੀ ਵਿਚ ਨਵੀਂ ਦਿੱਲੀ ਦੇ ਟਾਕਲਾਟਰਾ ਇਨਡੋਰ ਸਟੇਡੀਅਮ ਵਿਚ ਆਯੋਜਿਤ "ਵਕਓ ਇੰਡੀਆ ਨੈਸ਼ਨਲ ਕਿੱਕ ਬਾਕਸਿੰਗ ਫੈਡਰੇਸ਼ਨ ਕੱਪ" ਦੀ 19 ਤੋਂ 40 ਸਾਲਾਂ ਦੀ ਉਮਰ ਗਰੁੱਪ ਦੇ ਮੁਕਾਬਲੇ ਵਿਚ ਸੋਨੇ ਦਾ ਤਮਗਾ ਜਿਤਿਆ ਹੈ।



ਸਿਮਰਨ ਜੀਤ ਸਿੰਘ ਨੇ ਪਿਛਲੇ ਸਾਲ ਛੱਤੀਸਗੜ੍ਹ ਦੇ ਰਾਏਪੁਰ ਵਿਚ "ਵਕੋ ਇੰਡੀਆ ਨੈਸ਼ਨਲ ਕਿੱਕ ਬਾਕਸਿੰਗ ਚੈਂਪੀਅਨਸ਼ਿਪ - 2017" ਵਿਚ ਸੋਨੇ ਦਾ ਤਮਗਾ ਜਿਤਿਆ ਹੈ। "YouTube ਨੇ ਪ੍ਰੇਰਨਾ ਅਤੇ ਉਸਨੂੰ ਉਤਸ਼ਾਹਿਤ ਕਰਨ ਵਿਚ ਮਹੱਤਵਪੂਰਣ ਭੂਮਿਕਾ ਨਿਭਾਈ ਹੈ। ਸਿਮਰਨ ਜੀਤ ਸਿੰਘ ਨੇ ਕਿਹਾ, "ਉਥੋਂ ਮੈਂ ਅਤੇ ਮੇਰੇ ਛੋਟੇ ਭਰਾ ਨੇ ਕਿੱਕ ਬਾਕਸਿੰਗ ਦੇ ਦਾਅਪੇਚ ਸਿੱਖੇ।" ਸਿਮਰਨ ਜੀਤ ਸਿੰਘ ਦੇ ਪਿਤਾ ਮਨਜੀਤ ਸਿੰਘ ਕੁਰੇਜਾ ਨੇ ਆਪਣੇ ਪੁੱਤਰ ਨੂੰ ਯੂਰਪੀਅਨ ਕਿੱਕ ਬਾਕਸਿੰਗ ਚੈਂਪੀਅਨਸ਼ਿਪ ਵਿਚ ਸਫ਼ਲਤਾ ਹਾਸਲ ਕਰਨ 'ਤੇ ਵਧਾਈ ਦਿਤੀ।

SHARE ARTICLE
Advertisement

Hardeep Mundian Interview: ਚੱਲਦੀ Interview 'ਚ ਮੰਤਰੀ ਦੀਆਂ ਅੱਖਾਂ 'ਚ ਆਏ ਹੰਝੂ, ਜਦੋਂ ਯਾਦ ਕੀਤੀ PM ਦੀ ਗੱਲ!

10 Sep 2025 3:35 PM

'ਕਰਨ ਔਜਲਾ ਵੱਲੋਂ ਪਸ਼ੂਆਂ ਲਈ 10 ਹਜ਼ਾਰ ਕਿੱਲੋ ਚਾਰੇ ਦੀ ਸੇਵਾ, ਹੜ੍ਹ ਪ੍ਰਭਾਵਿਤ ਪਿੰਡਾਂ 'ਚ ਜਾਣ ਲਈ ਟਰਾਲੀਆਂ....

05 Sep 2025 3:13 PM

Situation at Ludhiana Sasrali critical : ਜੇ ਇਹ ਬੰਨ੍ਹ ਟੁੱਟਦਾ ਤਾਂ 24 ਤੋਂ 25 ਪਿੰਡ ਡੁੱਬਣਗੇ Punjab Floods

05 Sep 2025 1:31 PM

ਆਹ ਫ਼ਸਲ ਤਾਂ ਬਰਬਾਦ ਹੋ ਗਈ, ਅਗਲੀ ਵੀ ਖ਼ਤਰੇ 'ਚ - ਕੇਂਦਰੀ ਮੰਤਰੀ ਸ਼ਿਵਰਾਜ ਚੌਹਾਨ

04 Sep 2025 9:50 PM

ਹੜ੍ਹ ਪੀੜਤਾਂ ਦੇ ਹੱਕ 'ਚ ਆਏ ਦਿਲਜੀਤ ਦੋਸਾਂਝ

04 Sep 2025 9:48 PM
Advertisement